ਕਿਸਾਨ ਨੇ ਬਣਾਈ ਗੋਹੇ ਤੋਂ ਲੱਕੜੀ ਬਣਾਉਣ ਵਾਲੀ ਮਸ਼ੀਨ, ਪ੍ਰਤੀ ਮਹੀਨਾ 8000 ਦੀ ਕਮਾਈ ਦਾ ਹੋਇਆ ਜੁਗਾੜ

Punjab

ਉੱਤਰ ਪ੍ਰਦੇਸ਼ (UP) ਦੇ ਮਵਾਨਾ ਦੇ ਪੇਸ਼ਾਵਰ 67 ਸਾਲਾ ਸੁਖਦੇਵ ਸਿੰਘ ਦਾ ਮੰਨਣਾ ਹੈ ਕਿ ਮਸ਼ੀਨ ਜਾਂ ਕੋਈ ਸਮਗਰੀ ਬਣਾਉਣ ਦੇ ਲਈ ਕਿਸੇ ਦਾ ਇੰਜੀਨੀਅਰ ਹੋਣਾ ਜਰੂਰੀ ਨਹੀਂ ਹੈ। ਜੇਕਰ ਕਿਸੇ ਮਸ਼ੀਨ ਨਾਲ ਹਜਾਰਾਂ ਲੋਕਾਂ ਨੂੰ ਫਾਇਦਾ ਪਹੁੰਚ ਰਿਹਾ ਹੋਵੇ ਤਾਂ ਅਸੀਂ ਥੋੜ੍ਹਾ ਰਿਸਰਚ ਕਰਕੇ ਉਸ ਨੂੰ ਬਣਾ ਸਕਦੇ ਹਾਂ। ਖੇਤੀਬਾੜੀ ਸਬੰਧੀ ਤਕਨੀਕ ਵਿੱਚ ਸੁਖਦੇਵ ਸਿੰਘ ਦੀ ਡੂੰਘੀ ਦਿਲਚਸਪੀ ਹੈ। ਉਸ ਨੇ ਤਕਨੀਕ ਦਾ ਇਸਤੇਮਾਲ ਕਰਦਿਆਂ ਹੋਇਆਂ ਇੱਕ ਅਨੋਖੀ ਮਸ਼ੀਨ ਨੂੰ ਬਣਾਇਆ ਹੈ। ਇਸ ਮਸ਼ੀਨ ਦੀ ਮਦਦ ਨਾਲ ਗੋਹੇ ਤੋਂ ਲੱਕੜੀ ਨੂੰ ਬਣਾਇਆ ਜਾ ਸਕਦਾ ਹੈ।

ਖੇਤੀਬਾੜੀ ਸੰਦ ਬਣਾਉਣ ਦੀ ਮੇਰਠ ਦੇ ਕੋਲ ਇਸ ਸਿੰਘ ਦੀ ਫੈਕਟਰੀ ਹੈ। ਜਿੱਥੇ ਖੇਤੀਬਾੜੀ ਦਾ ਸਮਾਨ ਬਣਾਇਆ ਜਾਂਦਾ ਹੈ। ਉਹ ਕਹਿੰਦਾ ਹੈ ਕਿ ਉਸ ਦੀ ਨਜ਼ਰ ਹਮੇਸ਼ਾ ਇਸ ਖੇਤਰ ਵਿੱਚ ਹੋਣ ਵਾਲੀਆਂ ਨਵੀਆਂ ਖੋਜਾਂ ਉੱਤੇ ਰਹਿੰਦੀ ਹੈ। ਦੋ ਸਾਲ ਪਹਿਲਾਂ ਉਸ ਨੇ ਯੂ-ਟਿਊਬ ਉੱਤੇ ਇੱਕ ਵੀਡੀਓ ਦੇਖਿਆ ਜਿਸ ਵਿੱਚ ਇੱਕ ਮਸ਼ੀਨ ਦੇ ਬਾਰੇ ਵਿੱਚ ਦੱਸਿਆ ਗਿਆ ਸੀ।

ਮਸ਼ੀਨ ਨਾਲ ਗਾਂ ਦੇ ਗੋਹੇ ਤੋਂ ਲੱਕੜੀ ਬਣਾਈ ਜਾ ਰਹੀ ਸੀ। ਇਹ ਵੀਡੀਓ ਦੇਖ ਕੇ ਸਿੰਘ ਕਾਫ਼ੀ ਪ੍ਰਭਾਵਿਤ ਹੋਇਆ ਅਤੇ ਉਸ ਨੇ ਮਹਿਸੂਸ ਕੀਤਾ ਕਿ ਇਸ ਤੋਂ ਬਚੇ ਹੋਏ ਕੂੜੇ ਤੋਂ ਕੀਮਤੀ ਚੀਜ਼ ਬਣਾਈ ਜਾ ਸਕਦੀ ਹੈ ਅਤੇ ਨਾਲ ਹੀ ਦਰੱਖਤਾਂ ਨੂੰ ਕਟਣ ਤੋਂ ਬਚਾਇਆ ਜਾ ਸਕਦਾ ਹੈ। ਜਿਸਦੇ ਨਾਲ ਵਾਤਾਵਰਣ ਉੱਤੇ ਸਕਾਰਾਤਮਿਕ ਪ੍ਰਭਾਵ ਪਵੇਗਾ। ਸਿੰਘ ਨੇ ਇੰਟਰਨੈੱਟ ਉੱਤੇ ਥੋੜ੍ਹਾ ਜਾਂਚ ਪੜਤਾਲ ਕੀਤੀ ਅਤੇ ਫਿਰ ਆਪਣੀ ਫੈਕਟਰੀ ਵਿੱਚ ਇਸ ਮਸ਼ੀਨ ਨੂੰ ਬਣਾ ਲਿਆ।

ਇਸ ਮਸ਼ੀਨ ਦੇ ਪਹਿਲਾਂ ਤਿਆਰ ਕੀਤੇ ਗਏ ਮਾਡਲ ਵਿੱਚ ਗੇਅਰਬਾਕਸ ਨਹੀਂ ਸੀ। ਲੇਕਿਨ ਕੁੱਝ ਟੈਸਟਿੰਗ ਅਤੇ ਬਦਲਾਅ ਦੇ ਬਾਅਦ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 5 HP ਇਲੈਕਟ੍ਰਾਨਿਕ ਮੋਟਰ ਅਤੇ ਗੇਅਰਬਾਕਸ ਦੇ ਨਾਲ ਗਾਂ ਦੇ ਗੋਹੇ ਤੋਂ ਲੱਕੜੀ ਬਣਾਉਣ ਵਾਲੀ ਮਸ਼ੀਨ ਬਣਾ ਲਈ ਹੈ।

ਇਸ ਪੂਰੀ ਪ੍ਰਕ੍ਰਿਆ ਦੇ ਬਾਰੇ ਵਿੱਚ ਵਿਸਥਾਰ ਨਾਲ ਗੱਲ ਕਰਦਿਆਂ ਹੋਇਆਂ ਸਿੰਘ ਕਹਿੰਦੇ ਹਨ ਕਿ ਸਭ ਤੋਂ ਪਹਿਲਾਂ 5 ਦਿਨਾਂ ਤੱਕ ਗਾਂ ਦੇ ਗੋਹੇ ਨੂੰ ਧੁੱਪੇ ਸੁਖਾਇਆ ਜਾਂਦਾ ਹੈ ਅਤੇ ਉਸ ਵਿੱਚ ਮੌਜੂਦ ਪਾਣੀ ਨੂੰ ਖਤਮ ਕੀਤਾ ਜਾਂਦਾ ਹੈ। ਗੋਹੇ ਨੂੰ ਮਿੱਟੀ ਦੀ ਤਰ੍ਹਾਂ ਢਿੱਲਾ ਹੋਣਾ ਚਾਹੀਦਾ ਹੈ। ਫਿਰ ਇਸ ਨੂੰ ਵੇਲਣੇ ਦੇ ਆਕਾਰ ਵਾਲੀ ਲੱਕੜੀ ਦੇ ਕਮਰਕੱਸੇ ਦੀ ਤਰ੍ਹਾਂ ਬਣਾਉਣ ਲਈ ਮਸ਼ੀਨ ਵਿੱਚ ਪਾਇਆ ਜਾਂਦਾ ਹੈ । ਲੋੜ ਦੇ ਆਧਾਰ ਉੱਤੇ ਆਕਾਰ ਅਤੇ ਨਾਪ ਵਿੱਚ ਬਦਲਾਅ ਕੀਤੇ ਜਾ ਸਕਦੇ ਹਨ। ਸਿੰਘ ਨੇ ਜੋ ਮਸ਼ੀਨ ਦਾ ਮੂੰਹ ਸਮਗਰੀ ਪਾਉਣ ਤਿਆਰ ਕੀਤਾ ਹੈ ਉਸਦੀ ਬਣਤਰ ਗੋਲ ਅਤੇ ਵੇਲਣੇ ਦੇ ਆਕਾਰ ਵਿਚ ਕੀਤੀ ਹੈ ।

ਇੱਕ ਵਾਰ ਮਸ਼ੀਨ ਤੋਂ ਬਾਹਰ ਕੱਢੇ ਜਾਣ ਦੇ ਬਾਅਦ ਗਾਂ ਦੇ ਗੋਹੇ ਦੀ ਲੱਕੜੀ ਨੂੰ ਧੁੱਪੇ ਸੁਕਾਇਆ ਜਾਂਦਾ ਹੈ ਤਾਂਕਿ ਕਿਸੇ ਵੀ ਤਰ੍ਹਾਂ ਦੀ ਨਮੀ ਜਾਂ ਦੁਰਗੰਧ ਨਾ ਰਹੇ। ਲੱਕੜੀ ਦੀ ਮਜਬੂਤੀ ਸੁਕਣ ਤੇ ਵੱਧਦੀ ਹੈ। ਇਹ ਮਸ਼ੀਨ ਇੱਕ ਮਿੰਟ ਵਿੱਚ 3 ਫੁੱਟ ਲੰਮੀ ਲੱਕੜੀ ਬਣਾ ਸਕਦੀ ਹੈ। ਸਿੰਘ ਕਹਿੰਦੇ ਹਨ ਕਿ ਇਸ ਲੱਕੜੀ ਦਾ ਇਸਤੇਮਾਲ ਜਲਾਉਣ ਦੇ ਇਲਾਵਾ ਹੋਰ ਕੰਮ ਵਿੱਚ ਵੀ ਕੀਤਾ ਜਾ ਸਕਦਾ ਹੈ ।

ਮੁਹੰਮਦ ਗੁਲਫਾਮ ਮੇਰਠ ਵਿੱਚ ਰਹਿੰਦੇ ਹਨ ਅਤੇ ਡੈਅਰੀ ਕਿਸਾਨ ਹਨ। ਉਨ੍ਹਾਂ ਦੇ ਕੋਲ 23 ਮੱਝਾਂ ਅਤੇ 7 ਗਾਵਾਂ ਹਨ। ਜੋ ਰੋਜਾਨਾ ਇੱਕ ਕੁਇੰਟਲ ਕੂੜੇ ਦਾ ਉਤਪਾਦਨ ਕਰਦੀਆਂ ਹਨ। ਉਨ੍ਹਾਂ ਨੇ 5 ਮਹੀਨੇ ਪਹਿਲਾਂ ਇਹ ਮਸ਼ੀਨ ਖ੍ਰੀਦੀ ਹੈ। ਉਹ ਦੱਸਦੇ ਹਨ ਕਿ ਇਹ ਮਸ਼ੀਨ ਮੇਰੇ ਲਈ ਵਰਦਾਨ ਦੀ ਤਰ੍ਹਾਂ ਹੈ। ਕਿਉਂਕਿ ਇਹ ਕੂੜੇ ਨੂੰ ਲਾਭਦਾਇਕ ਸਾਮਾਨ ਵਿੱਚ ਬਦਲ ਦਿੰਦੀ ਹੈ।

ਸਾਨੂੰ ਲੱਗਭੱਗ 40 ਕਿੱਲੋ ਗੋਹਾ ਰੋਜ ਮਿਲਦਾ ਹੈ। ਜਿਸ ਨੂੰ ਅਸੀਂ ਇਸ ਮਸ਼ੀਨ ਦੇ ਨਾਲ ਲੱਕੜੀ ਵਿੱਚ ਬਦਲਦੇ ਹਾਂ। ਇਹ ਬੇਹੱਦ ਲਾਭਦਾਇਕ ਹੈ ਅਤੇ ਹਰ ਦੂਜੇ ਦਿਨ ਉਸ ਲੱਕੜੀ ਨੂੰ ਸਾਡੇ ਖੇਤ ਤੋਂ ਹੀ ਵੇਚਿਆ ਜਾਂਦਾ ਹੈ। ਗਾਂ ਦੇ ਗੋਹੇ ਨਾਲ ਬਣਾਈ ਗਈ ਲੱਕੜੀ ਤੋਂ ਮੈਂ ਹਰ ਮਹੀਨੇ 8, 400 ਰੁਪਏ ਕਮਾਉਂਦਾ ਹਾਂ। ਮਸ਼ੀਨ ਲਈ 80, 000 ਰੁਪਏ ਦਾ ਸ਼ੁਰੁਆਤ ਵਿਚ ਕੀਤੇ ਨਿਵੇਸ਼ ਦਾ ਅੱਧਾ ਹਿੱਸਾ ਮੈਂ ਪਹਿਲਾਂ ਹੀ ਵਸੂਲ ਚੁੱਕਿਆ ਹਾਂ।

ਅੱਗੇ ਸਿੰਘ ਕਹਿੰਦੇ ਹਨ ਕਿ ਸ਼ਹਿਰੀ ਖੇਤਰਾਂ ਦੇ ਲੋਕ ਇਸ ਦੀ ਵਰਤੋ ਘੱਟ ਕਰਦੇ ਹਨ ਲੇਕਿਨ ਪੇਂਡੂ ਖੇਤਰਾਂ ਵਿੱਚ ਸਾਰੀ ਆਬਾਦੀ ਵਾਲੇ ਹੁਣ ਵੀ ਜਲਾਉਣ ਲਈ ਲੱਕੜੀ ਦੀ ਵਰਤੋਂ ਕਰਦੇ ਹਨ। ਇਹ ਉਨ੍ਹਾਂ ਦੇ ਲਈ ਊਰਜਾ ਦਾ ਮੁੱਖ ਸਰੋਤ ਹੈ ਅਤੇ ਇਸ ਦੀ ਕਮੀ ਵੀ ਹੈ। ਇੱਥੋਂ ਤੱਕ ਕਿ ਸ਼ਮਸ਼ਾਨ ਘਾਟ ਉੱਤੇ ਅੰਤਮ ਸੰਸਕਾਰ ਲਈ ਜਲਾਉਣ ਦਾ ਹੀ ਇਸਤੇਮਾਲ ਹੁੰਦਾ ਹੈ।

ਅਜਿਹੇ ਵਿੱਚ ਗੋਹੇ ਨਾਲ ਲੱਕੜੀ ਬਣਾਕੇ ਅਸੀਂ ਨਾ ਕੇਵਲ ਕੂੜੇ ਨੂੰ ਸਾਭਣ ਦਾ ਪ੍ਰਬੰਧ ਕਰ ਰਹੇ ਹਾਂ ਸਗੋਂ ਲੱਕੜੀ ਦਾ ਇੱਕ ਵਧੀਆ ਵਿਕਲਪ ਬਣਾਉਣ ਵਿੱਚ ਵੀ ਮਦਦ ਕਰ ਰਹੇ ਹਾਂ। ਇਸਦੇ ਇਲਾਵਾ ਇਸ ਲੱਕੜੀ ਦੀ ਇੱਕ ਖਾਸੀਅਤ ਇਹ ਹੈ ਕਿ ਗੋਹੇ ਦੀ ਵਜ੍ਹਾ ਕਰਕੇ ਇਹ ਥੋੜ੍ਹੀ ਖੋਖਲੀ ਹੁੰਦੀ ਹੈ। ਜਿਸਦੇ ਨਾਲ ਆਕਸਿਜਨ ਪਾਸ ਹੁੰਦੀ ਹੈ। ਜਿਸ ਵਜ੍ਹਾ ਕਰਕੇ ਇਸ ਨੂੰ ਤੁਰੰਤ ਅੱਗ ਲੱਗ ਜਾਂਦੀ ਹੈ ਅਤੇ ਧੁੰਆ ਵੀ ਘੱਟ ਹੁੰਦਾ ਹੈ।

ਇਸ ਮਸ਼ੀਨ ਦੀ ਕੀਮਤ ਜੀ ਐਸ ਟੀ ਦੇ ਨਾਲ 80, 000 ਰੁਪਏ ਹੈ। ਸਿੰਘ ਦੱਸਦੇ ਹਨ ਕਿ ਇਹ ਠੀਕ ਸਮਾਂ ਹੈ। ਸਭ ਲੋਕਾਂ ਨੂੰ ਇਸ ਤਰ੍ਹਾਂ ਦੇ ਤਰੀਕੇ ਨੂੰ ਸਮਝਣਾ ਅਤੇ ਅਪਣਾਉਣਾ ਚਾਹੀਦਾ ਹੈ। ਮੱਝਾਂ ਤੋਂ ਮਿਲਣ ਵਾਲਾ ਦੁੱਧ ਹੀ ਨਹੀਂ ਸਗੋਂ ਇਨ੍ਹਾਂ ਤੋਂ ਪੈਦਾ ਹੋਣ ਵਾਲਾ ਕੂੜਾ ਵੀ ਬਹੁਤ ਲਾਭਦਾਇਕ ਹੋ ਸਕਦਾ ਹੈ। ਖਾਸਕਰਕੇ ਪੇਂਡੂ ਇਲਾਕਿਆਂ ਦੇ ਵਿੱਚ। ਵਾਤਾਵਰਣ ਅਤੇ ਮਾਲੀ ਹਾਲਤ ਦੀ ਬਿਹਤਰੀ ਲਈ ਇਸ ਤਰ੍ਹਾਂ ਦੇ ਕੰਮ ਵਿੱਚ ਹਰ ਕਿਸੇ ਨੂੰ ਆਪਣਾ ਯੋਗਦਾਨ ਜਰੂਰ ਪਾਉਣਾ ਚਾਹੀਦਾ ਹੈ। (ਖ਼ਬਰ ਸਰੋਤ ਦ ਬੇਟਰ ਇੰਡੀਆ)

Leave a Reply

Your email address will not be published. Required fields are marked *