ਅੱਜ ਤੋਂ ਨਵੇਂ ਮਹੀਨੇ ਦੀ ਸ਼ੁਰੁਆਤ ਹੋ ਗਈ ਹੈ ਅਤੇ 1 ਦਿਸੰਬਰ ਤੋਂ ਆਮ ਜਨਤਾ ਉੱਤੇ ਮਹਿੰਗਾਈ ਦੀ ਮਾਰ ਹੋਰ ਵੀ ਜ਼ਿਆਦਾ ਵੱਧ ਜਾਵੇਗੀ ਅੱਜ ਤੋਂ 6 ਵੱਡੇ ਬਦਲਾਅ ਹੋਣ ਜਾ ਰਹੇ ਹਨ। ਜਿਸ ਵਿੱਚ ਤੁਹਾਨੂੰ ਪਹਿਲਾਂ ਦੀ ਤੁਲਨਾ ਵਿੱਚ ਜ਼ਿਆਦਾ ਪੈਸੇ ਖਰਚ ਕਰਨੇ ਹੋਣਗੇ। ਮਾਚਿਸ ਦੀ ਡੱਬੀ ਤੋਂ ਲੈ ਕੇ ਗੈਸ ਸਿਲੰਡਰ ਟੀਵੀ ਦੇਖਣਾ ਅਤੇ ਫੋਨ ਉੱਤੇ ਗੱਲ ਕਰਨ ਵੀ ਮਹਿੰਗਾ ਹੋ ਜਾਵੇਗਾ। ਆਓ ਤੁਹਾਨੂੰ ਦੱਸਦੇ ਹਾਂ ਕਿ 1 ਦਸੰਬਰ ਤੋਂ ਕੀ – ਕੀ ਵੱਡੇ ਬਦਲਾਅ ਗਏ ਹਨ।
ਮਹਿੰਗਾ ਹੋ ਗਿਆ ਗੈਸ ਸਿਲੰਡਰ
1 ਦਿਸੰਬਰ ਤੋਂ ਗੈਸ ਸਿਲੰਡਰ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਪੈਣਗੇ। ਸਰਕਾਰੀ ਤੇਲ ਕੰਪਨੀਆਂ ਵਲੋਂ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ 100 ਰੁਪਏ ਦਾ ਵਾਧਾ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਵਾਧਾ ਕਮਰਸ਼ੀਅਲ ਸਿਲੰਡਰ ਉੱਤੇ ਕੀਤਾ ਗਿਆ ਹੈ। ਘਰੇਲੂ ਗੈਸ ਦੀਆਂ ਕੀਮਤਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਦਿੱਲੀ ਵਿੱਚ ਕਮਰਸ਼ੀਅਲ ਗੈਸ ਸਿਲੰਡਰ ਦਾ ਰੇਟ 2101 ਰੁਪਏ ਹੋ ਗਿਆ ਹੈ।
ਮਹਿੰਗੀ ਹੋ ਗਈ ਮਾਚਿਸ
ਤਕਰੀਬਨ 14 ਸਾਲਾਂ ਤੋਂ ਬਾਅਦ ਮਾਚਿਸ ਦੀ ਡੱਬੀ ਦੇ ਰੇਟ ਵਧਾ ਕੀਤਾ ਗਿਆ ਹੈ। 1 ਦਸੰਬਰ ਤੋਂ ਤੁਹਾਨੂੰ ਮਾਚਿਸ ਦੀ ਡੱਬੀ ਖਰੀਦਣ ਲਈ 1 ਰੁਪਏ ਦੀ ਜਗ੍ਹਾ 2 ਰੁਪਏ ਖਰਚ ਕਰਨੇ ਪੈਣਗੇ। ਇਸ ਤੋਂ ਪਹਿਲਾਂ ਸਾਲ 2007 ਵਿੱਚ ਮਾਚਿਸ ਦੀ ਡੱਬੀ ਦੀ ਕੀਮਤ 50 ਪੈਸੇ ਤੋਂ ਵਧਾ ਕੇ 1 ਰੁਪਏ ਕੀਤੀ ਗਈ ਸੀ।
ਜੀਓ ਰਿਲਾਇੰਸ ਨੇ ਵਧਾਏ ਟੈਰਿਫ ਦੇ ਰੇਟ
ਇਨਾਂ ਚੀਜ਼ਾਂ ਤੋਂ ਇਲਾਵਾ ਰਿਲਾਇੰਸ ਯੂਜਰ ਨੂੰ ਵੀ ਬਹੁਤ ਝੱਟਕਾ ਲੱਗਿਆ ਹੈ। 1 ਦਿਸੰਬਰ ਤੋਂ ਰਿਲਾਇੰਸ ਜੀਓ ਵਲੋਂ ਵੀ ਆਪਣੇ ਰਿਚਾਰਜ ਮਹਿੰਗੇ ਕਰ ਦਿੱਤੇ ਗਏ ਹਨ। ਜੀਓ ਨੇ 24 ਦਿਨ ਤੋਂ ਲੈ ਕੇ 365 ਦਿਨ ਤੱਕ ਦੀ ਵੈਲਿਡਿਟੀ ਵਾਲੇ ਕਈ ਪਲਾਨ ਦੇ ਮੁੱਲ ਵਧਾ ਦਿੱਤੇ ਹਨ। ਇਸ ਤੋਂ ਇਲਾਵਾ ਨਵੰਬਰ ਦੇ ਅਖੀਰ ਵਿੱਚ ਭਾਰਤੀ ਏਅਰਟੈਲ ਅਤੇ ਵੋਡਾਫੋਨ ਆਈਡੀਆ ਵੀ ਟੈਰਿਫ ਦੇ ਰੇਟ ਨੂੰ ਵਧਾ ਚੁੱਕੇ ਹਨ। ਰਿਲਾਇੰਸ ਜੀਓ ਦੇ ਪ੍ਰੀਪੇਡ ਗਾਹਕਾਂ ਨੂੰ 8 ਤੋਂ 20 ਫੀਸਦੀ ਜ਼ਿਆਦਾ ਪੈਸੇ ਅਧਾ ਕਰਨ ਪੈਣਗੇ।
ਐਸ ਬੀ ਆਈ (SBI) ਕ੍ਰੇਡਿਟ ਕਾਰਡ ਉੱਤੇ ਖਰਚ ਕਰਨੇ ਹੋਣਗੇ ਜ਼ਿਆਦਾ ਪੈਸੇ
ਜੇਕਰ ਤੁਸੀ 1 ਦਿਸੰਬਰ ਤੋਂ SBI ਕ੍ਰੇਡਿਟ ਕਾਰਡ ਤੋਂ ਈ ਏਮ ਆਈ ਦੇ ਜਰੀਏ ਖਰੀਦਾਰੀ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨੇ ਹੋਣਗੇ। 1 ਦਿਸੰਬਰ 2021 ਤੋਂ ਸਾਰੇ EMI ਖਰੀਦਾਰੀ ਉੱਤੇ 99 ਰੁਪਏ ਜ਼ਿਆਦਾ ਖਰਚ ਕਰਨ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਰਿਟੇਲ ਆਉਟਲੇਟਸ ਅਤੇ Amazon ਅਤੇ Flipkart ਵਰਗੀ ਈ – ਕਾਮਰਸ ਵੈਬਸਾਈਟਾਂ ਤੋਂ ਈ ਏਮ ਆਈ ਉੱਤੇ ਖਰੀਦਾਰੀ ਕਰਦੇ ਹੋ ਤਾਂ ਤੁਹਾਨੂੰ ਪ੍ਰੋਸੇਸਿੰਗ ਫੀਸ ਦੇਣੀ ਪਵੇਗੀ।
ਵਿਆਜ ਦਰਾਂ ਵਿਚ PNB ਨੇ ਕੀਤੀ ਕਟੌਤੀ
ਪੀ ਐਨ ਬੀ ਦੇ ਬਚਤ ਖਾਤਾ ਧਾਰਕਾਂ ਨੂੰ ਵੀ ਬਹੁਤ ਝੱਟਕਾ ਲੱਗਿਆ ਹੈ। ਬੈਂਕ ਵਲੋਂ ਸੇਵਿੰਗਸ ਅਕਾਉਂਟ ਉੱਤੇ ਵਿਆਜ ਦਰਾਂ ਵਿੱਚ ਕਟੌਤੀ ਕਰ ਦਿੱਤੀ ਗਈ ਹੈ। ਬੈਂਕ ਨੇ ਸਾਲਾਨਾ ਵਿਆਜ ਦਰ ਨੂੰ 2. 90 ਫੀਸਦੀ ਤੋਂ ਘਟਾਕੇ 2. 80 ਫੀਸਦੀ ਕਰ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਬੈਂਕ ਦੀਆਂ ਨਵੀਂਆਂ ਦਰਾਂ 1 ਦਿਸੰਬਰ ਤੋਂ ਲਾਗੂ ਹੋ ਗਈਆਂ ਹਨ।