ਜਿਲ੍ਹਾ ਕਾਨਪੁਰ ਅਧੀਨ ਆਉਂਦੇ ਚੌਬੇਪੁਰ ਬਲਾਕ ਦਫ਼ਤਰ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਇਥੇ ਦਫ਼ਤਰ ਦੇ ਕਰਮਚਾਰੀ ਜਦੋਂ ਦਫਤਰ ਦੇ ਬਾਹਰ ਬੈਠੇ ਧੁੱਪ ਸੇਕ ਰਹੇ ਸਨ ਤਾਂ ਇੱਕ ਬਕਰੀ ਆਫਿਸ ਵਿਚ ਆਈ ਅਤੇ ਇਕ ਦਫਤਰ ਦੀ ਫਾਇਲ ਮੁੰਹ ਵਿੱਚ ਚੱਕ ਕੇ ਬਲਾਕ ਪ੍ਰੀਸ਼ਦ ਵਿੱਚ ਭੱਜਣ ਲੱਗੀ। ਬਕਰੀ ਦੇ ਮੁੰਹ ਫਾਇਲ ਦੇਖਦੇ ਹੀ ਕਰਮਚਾਰੀਆਂ ਨੂੰ ਸਮਝਦਿਆਂ ਦੇਰ ਨਹੀਂ ਲੱਗੀ ਅਤੇ ਕਰਮਚਾਰੀ ਫਾਇਲ ਛਡਾਉਣ ਦੇ ਲਈ ਉਸਦੇ ਪਿੱਛੇ ਭੱਜਦੇ ਰਹੇ। ਬਲਾਕ ਦਾ ਮੇਨ ਗੇਟ ਨੂੰ ਬੰਦ ਕੀਤਾ ਗਿਆ। ਕਰੀਬ ਇੱਕ ਘੰਟੇ ਤੱਕ ਬਕਰੀ ਨੇ ਕਰਮਚਾਰੀਆਂ ਨੂੰ ਇਧਰ-ਉਧਰ ਭਜਾਇਆ ਫਿਰ ਕਿਤੇ ਜਾਕੇ ਫਾਇਲ ਉਨ੍ਹਾਂ ਦੇ ਹੱਥ ਆ ਸਕੀ।
ਭੱਜ ਦੌੜ ਦੇ ਇਸ ਸਮੇਂ ਦੌਰਾਨ ਫਾਇਲ ਦੇ ਕੁੱਝ ਕਾਗਜ ਵੀ ਫਟ ਗਏ। ਇਸ ਕਰਕੇ ਦਫਤਰ ਵਿੱਚ ਕਰਮਚਾਰੀਆਂ ਦੀ ਲਾਪਰਵਾਹੀ ਦੀ ਚਰਚਾ ਹੁੰਦੀ ਰਹੀ। ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਤੇ ਜਨਤਾ ਦੁਆਰਾ ਤਰ੍ਹਾਂ ਤਰ੍ਹਾਂ ਦੇ ਮਜਾਕਿਆ ਕਮੈਂਟ ਕਰਨ ਦੀ ਗੱਲ ਸਾਹਮਣੇ ਆਈ। ਬਲਾਕ ਦੇ ਏਡੀਓ ਪੰਚਾਇਤ ਵਿਨੋਦ ਕੁਮਾਰ ਦੀਖਿਅਤ ਨੇ ਦੱਸਿਆ ਕਿ ਸਕੱਤਰ ਸ਼ਿਵਪ੍ਰਤਾਪ ਦੇ ਕਮਰੇ ਚੋਂ ਬਕਰੀ ਫਾਇਲ ਲੈ ਗਈ ਸੀ। ਕਿਹੜੀ ਫਾਇਲ ਅਤੇ ਕਿਸ ਗਰਾਮ ਸਭਾ ਦੀ ਸੀ ਇਸ ਉੱਤੇ ਕਿਸੇ ਤੋਂ ਕੋਈ ਵੀ ਜਵਾਬ ਨਹੀਂ ਮਿਲਿਆ।
ਇਸ ਬਕਰੀ ਦੇ ਫਾਇਲ ਲੈ ਜਾਣ ਦਾ ਵੀਡੀਓ ਸੋਸ਼ਲ ਮੀਡਿਆ ਉੱਤੇ ਵਾਇਰਲ ਹੋਇਆ ਹੈ। ਜਿਸ ਉੱਤੇ ਕਾਫ਼ੀ ਕਮੈਂਟ ਹੋਏ ਹਨ। ਲੋਕ ਇਸ ਨੂੰ ਲੈ ਕੇ ਆਫਿਸ ਦੀ ਵਿਵਸਥਾ ਉੱਤੇ ਵੀ ਸਵਾਲ ਉਠਾ ਰਹੇ ਹਨ। ਇਸ ਪ੍ਰਕ੍ਰਿਆ ਤੇ ਖੰਡ ਵਿਕਾਸ ਅਧਿਕਾਰੀ ਚੌਬੇਪੁਰ ਮੰਨੂ ਲਾਲ ਯਾਦਵ ਨੇ ਦੱਸਿਆ ਕਿ ਇਹ ਬੇਹਦ ਗੰਭੀਰ ਮਾਮਲਾ ਹੈ। ਸਬੰਧਤ ਪੰਚਾਇਤ ਸਕੱਤਰਾਂ ਨੇ ਪੂਰੇ ਮਾਮਲੇ ਉੱਤੇ ਸਪਸ਼ਟੀਕਰਨ ਮੰਗਿਆ ਹੈ। ਬੱਕਰੀ ਦੇ ਫਾਇਲ ਉਠਾ ਕੇ ਲੈ ਜਾਣ ਦਾ ਲੋਕ ਵਲੋਂ ਸੋਸ਼ਲ ਮੀਡੀਆ ਤੇ ਜੱਮਕੇ ਮਜਾਕ ਉੱਡਾਇਆ ਜਾ ਰਿਹਾ ਹੈ। ਬਹੁਤ ਲੋਕ ਇਸ ਨੂੰ ਲੈ ਕੇ ਆਫਿਸ ਦੀ ਵਿਵਸਥਾ ਉੱਤੇ ਵੀ ਸਵਾਲ ਉਠਾ ਰਹੇ ਹਨ ।
ਦੇਖੋ ਵਾਇਰਲ ਵੀਡੀਓ
उत्तर प्रदेश में भाजपा सरकार की फ़ाइल बकरी ले कर भाग गयी।
वाह योगी जी वाह मोदी जी
कानपुर का क़िस्सा हैpic.twitter.com/eOfPD8o0Ek— Surendra Rajput सुरेंद्र राजपूत سریندر راجپوت (@ssrajputINC) December 1, 2021