ਇਕ ਵੀਡੀਓ ਕਾਫੀ ਜਿਆਦਾ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਵਾਇਰਲ ਹੋ ਰਹੀ ਹੈ। ਇਸ ਨੂੰ ਆਈ ਪੀ ਐਸ ਰੁਪਿਨ ਸ਼ਰਮਾ ਵਲੋਂ ਵੀ ਆਪਣੇ ਟਵਿਟਰ ਹੈਂਡਲ ਉੱਤੇ ਸ਼ੇਅਰ ਕੀਤਾ ਗਿਆ ਹੈ। ਜਿਸ ਉਤੇ ਇੰਟਰਨੈੱਟ ਯੂਜ਼ਰ ਜਮਕੇ ਕਮੈਂਟ ਕਰ ਰਹੇ ਹਨ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ।
ਇੰਟਰਨੈੱਟ ਦੀ ਦੁਨੀਆਂ ਵਿੱਚ ਕਦੋਂ ਕੀ ਵਾਇਰਲ ਹੋ ਜਾਵੇ ਇਸ ਵਾਰੇ ਕੁੱਝ ਵੀ ਕਿਹਾ ਨਹੀਂ ਜਾ ਸਕਦਾ। ਇੱਥੇ ਹਰ ਰੋਜ ਹਜਾਰਾਂ ਲੱਖਾਂ ਦੀ ਗਿਣਤੀ ਵਿੱਚ ਵੀਡੀਓ ਦੇਖੀਆਂ ਅਤੇ ਅਪਲੋਡ ਕੀਤੀਆਂ ਜਾਂਦੀਆਂ ਹਨ। ਇਹਨਾਂ ਵਿੱਚ ਕੁੱਝ ਆਪਣੇ ਯੂਨਿਕ ਕੁਟੈਂਨਟ ਦੀ ਵਜ੍ਹਾ ਕਰਕੇ ਸੋਸ਼ਲ ਮੀਡੀਆ ਵਰਤਣ ਵਾਲਿਆਂ ਨੂੰ ਭਾ ਜਾਂਦੇ ਹਨ। ਹੁਣੇ ਤਾਜ਼ਾ ਇੱਕ ਅਜਿਹਾ ਹੀ ਵੀਡੀਓ ਵੱਖ – ਵੱਖ ਪਲੇਟਫਾਰਮਾਂ ਉੱਤੇ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਗੁਟਖਾ ਵੇਚਣ ਵਾਲੇ ਇੱਕ ਮੁੰਡੇ ਦੇ ਨਾਲ ਜੁੜਿਆ ਹੋਇਆ ਹੈ। ਇਸ ਦੇ ਲਈ ਉਹ ਲੋਕਾਂ ਦਾ ਧਿਆਨ ਖਿੱਚਣ ਖਾਤਰ ਜੋ ਗੱਲਾਂ ਕਹਿੰਦਾ ਹੈ ਉਨ੍ਹਾਂ ਨੂੰ ਸੁਣਕੇ ਸਭ ਹਿੱਲ ਜਾਂਦੇ ਹਨ।
ਤੁਸੀਂ ਵਾਇਰਲ ਹੋ ਰਹੇ ਮਜੇਦਾਰ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਮੁੰਡਾ ਸਭ ਤੋਂ ਪਹਿਲਾਂ ਟ੍ਰੇਨ ਵਿੱਚ ਗੁਟਖੇ ਲੈ ਕੇ ਪਹੁੰਚਿਆ ਅਤੇ ਅਵਾਜ ਲਗਾਈ – ਜਹਿਰ ਲੈ ਲਓ ਗੁਟਖਾ ਖਾਕੇ ਮਰੋ। ਇੱਕ ਮਹੀਨੇ ਵਿੱਚ ਕੈਂਸਰ ਹੋ ਜਾਵੇਗਾ, ਹੈ ਕੋਈ ਜੋ ਗੁਟਖਾ ਖਾਕੇ ਮਰਨਾ ਚਾਹੁੰਦਾ ਹੈ। ਚਲੋ ਸਭ ਆਪਣੇ ਆਪਣੇ ਹੱਥ ਉਠਾਓ।
ਅਸਲ ਵਿਚ ਇਹ ਮੁੰਡਾ ਲੋਕਾਂ ਨੂੰ ਗੁਟਖਾ ਨਾ ਖਾਣ ਦੇ ਪ੍ਰਤੀ ਜਾਗਰੁਕ ਕਰਨ ਲਈ ਪਹੁੰਚਿਆ ਸੀ ਅਤੇ ਇਸ ਦੇ ਲਈ ਉਸਨੇ ਇਸ ਮਜੇਦਾਰ ਤਰੀਕੇ ਨੂੰ ਅਪਣਾਇਆ ਸੀ। ਉਸ ਨੇ ਟ੍ਰੇਨ ਵਿੱਚ ਮੁਸਾਫਰਾਂ ਦੇ ਅੱਗੇ ਹੋਕਾ ਲਗਾਉਦਿਆਂ ਕਿਹਾ ਕਿ ਕਿਸੇ ਦੀ ਪ੍ਰੇਮਿਕਾ ਨੇ ਧੋਖਾ ਦਿੱਤਾ ਹੈ ਤਾਂ ਕਿਤੇ ਜਾਣ ਦੀ ਲੋੜ ਨਹੀਂ ਮਰਨ ਦਾ ਸ਼ੌਕ ਹੈ ਤਾਂ ਸਿੱਧੇ ਮੇਰੇ ਕੋਲ ਆਓ ਜੀ। ਇਸ ਦੌਰਾਨ ਇੱਕ ਕੁੜੀ ਦੀ ਰਿਐਕਸ਼ਨ ਦੇਖਣ ਲਾਇਕ ਹੁੰਦਾ ਹੈ। ਵੀਡੀਓ ਦੇ ਅਗਲੇ ਦੋ ਫ੍ਰੇਮਾ ਵਿੱਚ ਜੋ ਕੁੱਝ ਨਜ਼ਰ ਆਉਂਦਾ ਹੈ ਉਹ ਵੀ ਬਹੁਤ ਜ਼ਿਆਦਾ ਫਨੀ ਹੈ।
ਦੇਖੋ ਵਾਇਰਲ ਵੀਡੀਓ
#Gutkha marketing….💐💐👌
With warning 😢😢😊😢
&
Targeted Customers☺️☺️😊😊😊@ajaydevgn @SrBachchan @ranvir01 pic.twitter.com/Wn5RW2A1Go— Rupin Sharma IPS (@rupin1992) November 29, 2021
ਇਹ ਵੀਡੀਓ ਸੋਸ਼ਲ ਮੀਡਿਆ ਦੀ ਦੁਨੀਆਂ ਵਿੱਚ ਵਾਇਰਲ ਹੋ ਰਿਹਾ ਇਹ ਵੀਡੀਓ ਆਈ ਪੀ ਐਸ ਰੁਪਿਨ ਸ਼ਰਮਾ ਵਲੋਂ ਵੀ ਆਪਣੇ ਟਵਿੱਟਰ ਹੈਂਡਲ ਉੱਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਕੁੱਝ ਹੀ ਸਮੇਂ ਦੇ ਵਿੱਚ ਹਜਾਰਾਂ ਵਾਰ ਦੇਖਿਆ ਜਾ ਚੁੱਕਿਆ ਹੈ ਅਤੇ ਇੰਟਰਨੈੱਟ ਯੂਜ਼ਰ ਵੀ ਇਸ ਉੱਤੇ ਦੱਬਕੇ ਕਮੈਂਟ ਕਰ ਰਹੇ ਹਨ।