ਜੇਕਰ ਤੁਸੀਂ ਵਾਰ-ਵਾਰ ਪੀਂਦੇ ਹੋ ਅਦਰਕ ਵਾਲੀ ਚਾਹ ਤਾਂ ਹੋ ਜਾਓ ਸੁਚੇਤ, ਜਾਣੋ ਇਨਾਂ ਕੁਝ ਕੁ ਗੱਲਾਂ ਨੂੰ

Punjab

ਅੱਜਕੱਲ੍ਹ ਉਂਝ ਵੀ ਬਹੁਤ ਸਾਰੇ ਲੋਕਾਂ ਨੂੰ ਦੌੜ ਭੱਜ ਭਰੀ ਜਿੰਦਗੀ ਅਤੇ ਅਸੰਤੁਲਿਤ ਖਾਣ ਪੀਣ ਦੇ ਕਾਰਨ ਖ਼ਰਾਬ ਅਤੇ ਸਮੇਂ ਸਿਰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਬਹੁਤੀ ਮਾਤਰਾ ਵਿੱਚ ਅਦਰਕ ਦੀ ਚਾਹ ਦਾ ਸੇਵਨ ਕਰਦੇ ਹੋ, ਤਾਂ ਇਸ ਤੋਂ ਵੀ ਨੀਂਦ ਨਾ ਆਉਣ ਦੀ ਸਮੱਸਿਆ ਹੋ ਸਕਦੀ ਹੈ।

ਸਰਦੀਆਂ (ਠੰਡ) ਦੇ ਮੌਸਮ ਵਿੱਚ ਅਕਸਰ ਦੇਖਿਆ ਜਾਂਦਾ ਹੈ ਕਿ ਲੋਕ ਹਰ ਦੋ ਤਿੰਨ ਘੰਟੇ ਵਿੱਚ ਗਰਮਾਗਰਮ ਚਾਹ ਦਾ ਸਵਾਦ ਲੈਂਦੇ ਨਜ਼ਰ ਆਉਂਦੇ ਹਨ। ਠੰਡ ਤੋਂ ਬਚਣ ਲਈ ਗਰਮ ਚਾਹ ਦੀ ਪਿਆਲੀ ਹੱਥ ਵਿੱਚ ਹੋਵੇ ਤਾਂ ਕਿਸ ਨੂੰ ਪਰੇਸ਼ਾਨੀ ਹੋ ਸਕਦੀ ਹੈ। ਉਂਝ ਦੇਖਿਆ ਜਾਵੇ ਤਾਂ ਸਾਦ ਚਾਹ ਦੀ ਤੁਲਨਾ ਵਿਚ ਲੋਕ ਇਸ ਵਿੱਚ ਅਦਰਕ ਲੌਂਗ ਇਲਾਇਚੀ ਮਲੱਠੀ ਤੁਲਸੀ ਸੌਫ਼ ਆਦਿ ਚੀਜਾਂ ਨੂੰ ਮਿਲਾਕੇ ਪੀਣਾ ਜਿਆਦਾ ਪਸੰਦ ਕਰਦੇ ਹਨ।

ਖਾਸਤੌਰ ਤੇ ਠੰਡ ਦੇ ਮੌਸਮ ਵਿੱਚ ਅਦਰਕ ਵਾਲੀ ਚਾਹ ਤਾਂ ਹਰ ਇਕ ਘਰ ਵਿੱਚ ਬਣਦੀ ਹੀ ਹੈ। ਗਰਮਾਗਰਮ ਅਦਰਕ ਵਾਲੀ ਚਾਹ ਸਾਰੀ ਥਕਾਣ ਅਤੇ ਸਰਦੀ ਦੂਰ ਕਰਨ ਦੇ ਨਾਲ ਹੀ ਗਲੇ ਨੂੰ ਵੀ ਆਰਾਮ ਪਹੁੰਚਾਉਦੀ ਹੈ। ਸਰਦੀ ਖੰਘ ਤੋਂ ਬਚਣ ਲਈ ਤਾਂ ਅਦਰਕ ਬਹੁਤ ਹੀ ਫਾਇਦੇਮੰਦ ਮੰਨੀ ਗਈ ਹੈ। ਲੇਕਿਨ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਚਾਹ ਦੇ ਰੂਪ ਵਿੱਚ ਅਦਰਕ ਦਾ ਸੇਵਨ ਜਿਆਦਾ ਮਾਤਰਾ ਵਿੱਚ ਕਰਨ ਨਾਲ ਤੁਹਾਡੇ ਸਰੀਰ ਨੂੰ ਫਾਇਦੇ ਦੀ ਜਗ੍ਹਾ ਕਈ ਨੁਕਸਾਨ ਵੀ ਹੋ ਸਕਦੇ ਹਨ। ਆਓ ਆਪਾਂ ਜਾਣਦੇ ਹਾਂ ਇਸ ਦੀਆਂ ਸਿਹਤ ਨੂੰ ਹਾਨੀਆਂ ਦੇ ਬਾਰੇ ਵਿੱਚ।

ਜਿੱਥੇ ਇੱਕ ਵੱਲ ਜਿੰਜਰੋਲ (gingerol) ਨਾਮ ਦੇ ਤੱਤ ਦੀ ਹਾਜ਼ਰੀ ਦੇ ਕਾਰਨ ਅਦਰਕ ਦਾ ਸੇਵਨ ਵਾਲਾਂ ਨੂੰ ਝੜਨ ਤੋਂ ਰੋਕਦਾ ਹੈ। ਉਥੇ ਹੀ ਦੂਜੇ ਪਾਸੇ ਜੋ ਲੋਕ ਵਾਰ – ਵਾਰ ਅਦਰਕ ਦੀ ਚਾਹ ਦਾ ਸੇਵਨ ਕਰਦੇ ਹਨ। ਉਨ੍ਹਾਂ ਨੂੰ ਇਸ ਤੱਤ ਦੇ ਕਾਰਨ ਬਾਲ ਝੜਨ ਦੀ ਸਮੱਸਿਆ ਵੀ ਹੋ ਸਕਦੀ ਹੈ।

ਅੱਜਕੱਲ੍ਹ ਉਂਝ ਵੀ ਬਹੁਤ ਸਾਰੇ ਲੋਕਾਂ ਨੂੰ ਭੱਜ ਦੌੜ ਭਰੀ ਜਿੰਦਗੀ ਅਤੇ ਅਸੰਤੁਲਿਤ ਖਾਣ ਪੀਣ ਦੇ ਕਾਰਨ ਖ਼ਰਾਬ ਅਤੇ ਸਮੇਂ ਸਿਰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੀ ਹੈ। ਅਜਿਹੇ ਵਿੱਚ ਜੇਕਰ ਤੁਸੀ ਜਿਆਦਾ ਮਾਤਰਾ ਵਿੱਚ ਅਦਰਕ ਦੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਤੋਂ ਵੀ ਨੀਂਦ ਨਾ ਆਉਣ ਦ ਸਮੱਸਿਆ ਹੋ ਸਕਦੀ ਹੈ। ਖਾਸ ਤੌਰ ਤੇ ਰਾਤ ਦੇ ਸਮੇਂ ਅਦਰਕ ਦੀ ਚਾਹ ਪੀਣ ਤੋਂ ਬਚਣਾ ਚਾਹੀਦਾ ਹੈ।

ਜਿੱਥੇ ਇੱਕ ਪਾਸੇ ਪਾਚਣ ਲਈ ਅਦਰਕ ਦੇ ਫਾਇਦੇ ਦੱਸੇ ਗਏ ਹਨ ਉਥੇ ਹੀ ਦੂਜੇ ਪਾਸੇ ਇਸਦਾ ਜਿਆਦਾ ਸੇਵਨ ਢਿੱਡ ਸਬੰਧੀ ਪ੍ਰੇਸ਼ਾਨੀਆਂ ਨੂੰ ਜਨਮ ਦੇ ਸਕਦਾ ਹੈ। ਜੋ ਲੋਕ ਜਿਆਦਾ ਮਾਤਰਾ ਵਿੱਚ ਅਦਰਕ ਦੀ ਚਾਹ ਦਾ ਸੇਵਨ ਕਰਦੇ ਹਨ ਉਨ੍ਹਾਂ ਨੂੰ ਸਰੀਰ ਵਿੱਚ ਬੇਚੈਨੀ ਦੇ ਨਾਲ ਗੈਸ ਦੀ ਸਮੱਸਿਆ ਹੋ ਸਕਦੀ ਹੈ।

ਜੇਕਰ ਤੁਸੀ ਠੰਡ ਤੋਂ ਬਚਣ ਲਈ ਅਤੇ ਸਵਾਦ – ਸਵਾਦ ਦੇ ਵਿੱਚ ਸਾਰੇ ਦਿਨ ਵਿੱਚ ਕਈ ਕੱਪ ਅਦਰਕ ਵਾਲੀ ਚਾਹ ਪੀ ਲੈਂਦੇ ਹੋ ਤਾਂ ਇਹ ਆਦਤ ਅੱਜ ਹੀ ਬਦਲ ਲਓ। ਕਿਉਂਕਿ ਜਿੰਜਰੋਲ ਨਾਮ ਦ ਤੱਤ ਦੀ ਹਾਜਰੀ ਦੇ ਕਾਰਨ ਅਦਰਕ ਦੀ ਚਾਹ ਦਾ ਜ਼ਿਆਦਾ ਮਾਤਰਾ ਦੇ ਵਿੱਚ ਸੇਵਨ ਏਸਿਡਿਟੀ ਦੀ ਸਮੱਸਿਆ ਪੈਦਾ ਕਰ ਸਕਦਾ ਹੈ। ਨਾਲ ਹੀ ਇਸ ਤੋਂ ਤੁਹਾਡੇ ਢਿੱਡ ਵਿੱਚ ਜਲਣ ਪੈਦਾ ਹੋ ਸਕਦੀ ਹੈ।

ਅਜਿਹੇ ਵਿਅਕਤੀ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂ ਵੱਧ ਰਹਿੰਦਾ ਹੈ। ਉਨ੍ਹਾਂ ਨੂੰ ਅਦਰਕ ਦੀ ਚਾਹ ਦਾ ਸੇਵਨ ਘੱਟ ਹੀ ਕਰਨਾ ਚਾਹੀਦਾ ਹੈ। ਕਿਉਂਕਿ ਇਸ ਦਾ ਜਿਆਦਾ ਸੇਵਨ ਕਰਨ ਦੇ ਨਾਲ ਅਜਿਹੇ ਲੋਕਾਂ ਨੂੰ ਕਮਜੋਰੀ ਅਤੇ ਚੱਕਰ ਆਉਣ ਦੀ ਸਮੱਸਿਆ ਹੋ ਸਕਦੀ ਹੈ।

Disclaimer : ਇਸ ਆਰਟੀਕਲ ਵਿੱਚ ਦੱਸੇ ਢੰਗ, ਤਰੀਕੇ ਅਤੇ ਦਾਵਿਆਂ ਦੀ ਦੇਸ਼ੀ ਸੁਰਖੀਆਂ ਪੇਜ਼ ਪੁਸ਼ਟੀ ਨਹੀਂ ਕਰਦਾ ਹ। ਇਨ੍ਹਾਂ ਨੂੰ ਕੇਵਲ ਸੁਝਾਅ ਦੇ ਰੂਪ ਵਿੱਚ ਲਵੋ। ਇਸ ਤਰ੍ਹਾਂ ਦੇ ਕਿਸੇ ਵੀ ਉਪਚਾਰ / ਦਵਾਈ / ਖੁਰਾਕ ਉੱਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ।

Leave a Reply

Your email address will not be published. Required fields are marked *