ਪੰਜਾਬ ਅਤੇ ਹਰਿਆਣਾ ਵਿੱਚ ਅੱਜ ਮੀਂਹ ਦੀ ਸੰਭਾਵਨਾ, ਕਿਤੇ ਕੋਹਰਾ ਤੇ ਕਿਤੇ ਪ੍ਰਦੂਸ਼ਣ ਦਾ ਕਹਿਰ ਪੜ੍ਹੋ ਜਾਣਕਾਰੀ

Punjab

ਪੰਜਾਬ ਵਿੱਚ ਅੱਜ ਪੈ ਸਕਦਾ ਹੈ ਮੀਂਹ ਪੰਜਾਬ ਵਿੱਚ ਵੀ ਠੰਡ ਦਾ ਵਧਣਾ ਜਾਰੀ ਹੈ। ਕਈ ਜਿਲਿਆਂ ਵਿੱਚ ਅਸਮਾਨ ਵਿੱਚ ਬੱਦਲ ਛਾਏ ਹੋਏ ਹਨ। ਮੌਸਮ ਵਿਭਾਗ ਮਾਹਰਾਂ ਦਾ ਅਨੁਮਾਨ ਹੈ ਕਿ ਅਗਲੇ ਹਫ਼ਤੇ ਤੱਕ ਅਜਿਹੀ ਹੀ ਹਾਲਤ ਬਣੀ ਰਹਿ ਸਕਦੀ ਹੈ। ਹਵਾ ਦੇ ਵਿੱਚ ਪ੍ਰਦੂਸ਼ਣ ਦਾ ਇਹ ਪੱਧਰ ਸਿਹਤ ਲਈ ਠੀਕ ਨਹੀਂ ਹੈ। ਪੰਜਾਬ ਦੇ ਵੱਡੇ ਸ਼ਹਿਰ ਅਮ੍ਰਿਤਸਰ ਵਿੱਚ 4 ਦਿਸੰਬਰ ਨੂੰ ਅਧਿਕਤਮ 25 ਅਤੇ ਹੇਠਲਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

ਅੱਜ ਅਮ੍ਰਿਤਸਰ ਵਿੱਚ ਅਧਿਕਤਮ 23 ਅਤੇ ਹੇਠਲਾ ਤਾਪਮਾਨ 13 ਡਿਗਰੀ ਸੈਲਸੀਅਸ ਰਹਿਣ ਦਾ ਅੰਦਾਜ਼ਾ ਹੈ। ਉਥੇ ਹੀ ਜਲੰਧਰ ਵਿੱਚ 4 ਦਿਸੰਬਰ ਨੂੰ ਅਧਿਕਤਮ 25 ਅਤੇ ਹੇਠਲਾ ਤਾਪਮਾਨ 10 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਅੱਜ ਜਲੰਧਰ ਵਿੱਚ ਅਧਿਕਤਮ 23 ਅਤੇ ਹੇਠਲਾ ਤਾਪਮਾਨ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਨ੍ਹਾਂ ਦੋਵਾਂ ਜਗ੍ਹਾਂ ਉੱਤੇ ਬੱਦਲਾਂ ਦੇ ਛਾਏ ਰਹਿਣ ਅਤੇ ਮੀਂਹ ਦੀ ਸੰਭਾਵਨਾ ਹੈ।

ਦੂਜੇ ਪਾਸੇ ਅਮ੍ਰਿਤਸਰ ਵਿੱਚ ਹਵਾ ਗਣਵੱਤਾ ਸੂਚਕਾਂਕ 286 ਹੈ ਤਾਂ ਜਲੰਧਰ ਵਿੱਚ 161 ਰਿਕਾਰਡ ਕੀਤਾ ਗਿਆ ਹੈ। ਮੌਸਮ ਵਿਭਾਗ ਮਾਹਰਾਂ ਅਨੁਸਾਰ ਅੱਜ ਦੁਬਾਰਾ ਅਸਮਾਨ ਵਿੱਚ ਬੱਦਲ ਛਾਏ ਰਹਿਣ ਅਤੇ ਕਿਤੇ – ਕਿਤੇ ਹਲਕੀ ਬੂੰਦਾਬਾਂਦੀ ਹੋਣ ਦਾ ਅਨੁਮਾਨ ਜਤਾਇਆ ਹੈ। ਅਜਿਹੇ ਵਿੱਚ ਅਧਿਕਤਮ ਤਾਪਮਾਨ ਵਿੱਚ ਵੀ ਤਿੰਨ ਡਿਗਰੀ ਤੱਕ ਗਿਰਾਵਟ ਦਾ ਅਨੁਮਾਨ ਜਤਾਇਆ ਜਾ ਰਿਹਾ ਹੈ।

ਹਰਿਆਣਾ ਵਿਚ ਵੀ ਮੀਂਹ ਪੈਣ ਦੀ ਸੰਭਾਵਨਾ

ਇਸ ਤਰ੍ਹਾਂ ਹੀ ਹਰਿਆਣਾ ਵਿੱਚ ਵੀ ਮੌਸਮ ਬਦਲ ਰਿਹਾ ਹੈ। ਮੌਸਮ ਵਿਭਾਗ ਦੇ ਅਨੁਸਾਰ 6 ਦਿਸੰਬਰ ਨੂੰ ਹਰਿਆਣੇ ਦੇ ਮੈਦਾਨੀ ਖੇਤਰਾਂ ਵਿੱਚ ਠੰਡ ਦਾ ਕਹਿਰ ਵਧੇਗਾ। ਉਥੇ ਹੀ ਮੌਸਮ ਵਿਭਾਗ ਵਲੋਂ ਰਾਜ ਵਿੱਚ ਹਲਕੇ ਮੀਂਹ ਦੀ ਸੰਭਾਵਨਾ ਜਤਾਈ ਗਈ ਹੈ। ਅਜਿਹੇ ਵਿੱਚ ਮੀਂਹ ਹੋਣ ਨਾਲ ਠੰਡ ਹੋਰ ਵੱਧ ਜਾਵੇਗੀ। ਇਸ ਵਿੱਚ ਮੈਦਾਨੀ ਇਲਾਕਿਆਂ ਵਿੱਚ ਛਾਏ ਬੱਦਲਾਂ ਦੇ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਅੱਜ ਹਰਿਆਣੇ ਦੇ ਅੰਬਾਲੇ ਵਿੱਚ ਵੱਧ ਤੋਂ ਵੱਧ ਤਾਪਮਾਨ 25 ਅਤੇ ਹੇਠਲਾ ਤਾਪਮਾਨ 13 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਥੇ ਬੱਦਲਾਂ ਦੇ ਛਾਏ ਰਹਿਣ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਉਥੇ ਹੀ ਹਿਸਾਰ ਵਿੱਚ ਅਧਿਕਤਮ ਤਾਪਮਾਨ 26 ਅਤੇ ਹੇਠਲਾ ਤਾਪਮਾਨ 9 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਇੱਥੇ ਮੌਸਮ ਸਾਫ਼ ਰਹੇਗਾ ਅੰਬਾਲਾ ਵਿੱਚ ਹਵਾ ਗੁਣਵੱਤਾ ਸੂਚਕਾਂਕ 155 ਹੈ ਤਾਂ ਹਿਸਾਰ ਵਿੱਚ 162 ਰਿਕਾਰਡ ਕੀਤਾ ਗਿਆ ਹੈ।

Leave a Reply

Your email address will not be published. Required fields are marked *