ਦਵਾਈਆਂ ਦੇ ਪੱਤੇ ਉੱਤੇ ਇਸ ਕਰਕੇ ਬਣੀ ਹੁੰਦੀ ਹੈ ਲਾਲ ਪੱਟੀ, ਖਾਣ ਤੋਂ ਪਹਿਲਾਂ ਕਰੋ ਜਾਂਚ, ਪੜ੍ਹੋ ਜਾਣਕਾਰੀ

Punjab

ਦਵਾਈ ਬਣਾਉਣ ਵਾਲੀਆਂ ਕੰਪਨੀਆਂ ਵਲੋਂ ਦਵਾਈਆਂ ਦੇ ਪੈਕੇਟ Medicines packets ਉੱਤੇ ਲਾਲ ਰੰਗ ਦੀ ਪੱਟੀ ਖਿੱਚੀ ਜਾਂਦੀ ਹੈ। ਕਈ ਵਾਰ ਅਸੀਂ ਅਣਜਾਣੇ ਵਿੱਚ ਡਾਕਟਰ ਦੀ ਸਲਾਹ ਲਈ ਤੋਂ ਬਿਨਾਂ ਹੀ ਮੈਡੀਕਲ ਸਟੋਰ Medical Store ਤੋਂ ਦਵਾਈਆਂ ਖ੍ਰੀਦ ਕੇ ਖਾ ਲੈਂਦੇ ਹਾਂ ਜੇਕਰ ਦਵਾਈਆਂ ਦੇ ਪੈਕੇਟ ਉੱਤੇ ਲਾਲ ਰੰਗ ਦੀ ਪੱਟੀ Red strip ਬਣੀ ਹੋਵੇ ਅਤੇ ਤੁਸੀਂ ਉਸ ਨੂੰ ਬਿਨਾਂ ਡਾਕਟਰ ਦੀ ਸਲਾਹ ਦੇ ਲਿਆ ਹੈ ਤਾਂ…..

ਬਗੈਰ ਡਾਕਟਰ ਦੀ ਸਲਾਹ ਤੋਂ ਇਲਾਵਾ ਲਈ ਕੋਈ ਵੀ ਦਵਾਈ ਖਾਣ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ। ਇਹ ਗੱਲ ਤਾਂ ਅਸੀਂ ਸਭ ਜਾਣਦੇ ਹਾਂ ਇਸਦੇ ਬਾਵਜੂਦ ਵੀ ਅਸੀਂ ਕਈ ਵਾਰ ਸਿੱਧੇ ਮੈਡੀਕਲ ਸਟੋਰਾਂ ਤੋਂ ਦਵਾਈਆਂ ਖ੍ਰੀਦ ਕੇ ਖਾ ਲੈਂਦੇ ਹਨ। ਅਣਜਾਣੇ ਵਿੱਚ ਚੁੱਕਿਆ ਸਾਡਾ ਇਹ ਕਦਮ ਕਈ ਵਾਰ ਜਾਨਲੇਵਾ ਵੀ ਹੋ ਜਾਂਦਾ ਹੈ। ਜੇਕਰ ਤੁਸੀਂ ਬਿਨਾਂ ਡਾਕਟਰ ਦੀ ਸਲਾਹ ਜਾਂ ਪਰਚੀ ਉੱਤੇ ਲਿਖੀ ਦਵਾਈ ਨੂੰ ਮੈਡੀਕਲ ਸਟੋਰ ਤੋਂ ਖ੍ਰੀਦ ਲੈਂਦੇ ਹੋ ਤਾਂ ਪੈਕੇਟ ਉੱਤੇ ਬਣੀ ਲਾਲ ਪੱਟੀ ਜਰੂਰ ਦੇਖ ਲਵੋ।

ਇਹ ਲਾਲ ਪੱਟੀ ਬਹੁਤ ਕੰਮ ਦੀ ਚੀਜ ਹੈ। ਦਵਾਈ ਕੰਪਨੀਆਂ ਆਪਣੇ ਦੁਆਰਾ ਬਣਾਈਆਂ ਦਵਾਈਆਂ ਦੇ ਪੈਕੇਟ ਉੱਤੇ ਲਾਲ ਰੰਗ ਦੀ ਪੱਟੀ ਛਾਪਦੀਆਂ ਹਨ। ਅਜਿਹੀਆਂ ਦਵਾਈਆਂ ਦਾ ਸਿੱਧਾ ਸੰਬੰਧ ਡਾਕਟਰ ਨਾਲ ਹੁੰਦਾ ਹੈ। ਇਸਦਾ ਮਤਲਬ ਹੈ ਕਿ ਤੁਸੀਂ ਬਿਨਾਂ ਡਾਕਟਰ ਦੀ ਪਰਚੀ ਤੋਂ ਇਹ ਦਵਾਈ ਨਹੀਂ ਲੈਣੀ। ਪਰ ਸਾਡੇ ਵਿਚੋਂ ਬਹੁਤੇ ਲੋਕਾਂ ਨੂੰ ਇਹ ਗੱਲ ਪਤਾ ਨਹੀਂ ਹੈ।

ਇਸ ਬਾਰੇ ਜੇ ਅਸੀਂ ਕਿਸੇ ਤੋਂ ਪੁੱਛੀਏ ਕਿ ਦਵਾਈਆਂ ਦੇ ਪੈਕੇਟ ਉੱਤੇ ਲਾਲ ਰੰਗ ਦੀ ਪੱਟੀ ਕਿਉਂ ਬਣੀ ਹੁੰਦੀ ਹੈ ਤਾਂ ਬਹੁਤੇ ਲੋਕ ਇਸਦਾ ਜਵਾਬ ਨਹੀਂ ਦੇ ਸਕਣਗੇ। ਕਈ ਬਸ ਇਹੋ ਹੀ ਕਹਿਣਗੇ ਕਿ ਇਹ ਦਵਾਈਆਂ ਵਾਲੀਆਂ ਕੰਪਨੀਆਂ ਦੀ ਡਿਜਾਇਨ ਹੈ। ਸਾਨੂੰ ਇਹ ਜਾਨਣਾ ਬਹੁਤ ਜਰੂਰੀ ਹੈ ਕਿ ਇਹ ਸਿਰਫ ਡਿਜਾਇਨ ਨਹੀਂ ਹੈ ਸਗੋਂ ਇਹ ਏਕਸਪਾਇਰੀ ਡੇਟ ਦੀ ਹੀ ਤਰ੍ਹਾਂ ਬਹੁਤ ਕੰਮ ਦੀ ਚੀਜ ਹੈ। ਕਈ ਵਾਰ ਅਸੀਂ ਮੈਡੀਕਲ ਸਟੋਰ ਤੋਂ ਦਵਾਈਆਂ ਖਰੀਦਣ ਦੇ ਬਾਅਦ ਏਕਸਪਾਇਰੀ ਡੇਟ ਤਾਂ ਚੈੱਕ ਕਰ ਲੈਂਦੇ ਹਾਂ ਲੇਕਿਨ ਲਾਲ ਪੱਟੀ ਦੇ ਬਾਰੇ ਵਿੱਚ ਅਣਜਾਣ ਹੀ ਹੁੰਦੇ ਹਾਂ।

ਲਾਲ ਪੱਟੀ ਇਸ ਕਾਰਨ ਬਣੀ ਹੁੰਦੀ ਹੈ

ਇਸ ਲਾਲ ਪੱਟੀ ਦਾ ਦਵਾਈਆਂ ਦੇ ਪੈਕੇਟ ਉੱਤੇ ਬਣਨ ਦਾ ਮਤਲਬ ਹੈ ਕਿ ਇਸ ਦਵਾਈ ਨੂੰ ਤੁਹਾਨੂੰ ਬਿਨਾਂ ਡਾਕਟਰ ਦੀ ਸਲਾਹ ਤੋਂ ਨਹੀਂ ਲੈਣਾ ਚਾਹੀਦਾ । ਇਨ੍ਹਾਂ ਵਿੱਚ ਐਂਟੀਬਾਇਓਟਿਕ Antibiotics ਪ੍ਰਮੁੱਖ ਹੁੰਦੀਆਂ ਹਨ।

ਤੁਹਾਨੂੰ ਦੱਸੀ ਗਈ ਇਹ ਜਾਣਕਾਰੀ ਸਾਲ 2016 ਵਿੱਚ ਸਿਹਤ ਮੰਤਰਾਲਾ ਭਾਰਤ ਸਰਕਾਰ Ministry of Health ਨੇ ਟਵੀਟਰ ਉੱਤੇ ਇੱਕ ਪੋਸਟ ਸ਼ੇਅਰ ਕਰ ਦਿੱਤੀ ਸੀ। ਅਜਿਹੇ ਵਿੱਚ ਅਸੀਂ ਪੱਟੀ ਦੇਖ ਕੇ ਉਸ ਜਾਂਚ ਕਰ ਸਕਦੇ ਹਾਂ ਕਿ ਸਾਨੂੰ ਇਹ ਦਵਾਈ ਕਿਵੇਂ ਖਾਣੀ ਹੈ। ਬਿਨਾਂ ਪੱਟੀ ਵਾਲੀਆਂ ਦਵਾਈਆਂ ਨੂੰ ਬਿਨਾਂ ਡਾਕਟਰੀ ਸਲਾਹ ਦੇ ਖਾਣ ਨਾਲ ਸਿਹਤ ਉੱਤੇ ਭੈੜਾਅਸਰ ਨਹੀਂ ਪੈਂਦਾ ਹੈ।

ਮੈਡੀਕਲ ਸਟੋਰ ਤੋਂ ਖਰੀਦਦੇ ਸਮੇਂ ਕਰੋ ਇਹ ਜਾਂਚ

ਤੁਸੀਂ ਜੇਕਰ ਹੁਣ ਤੋਂ ਸਿੱਧੇ ਮੈਡੀਕਲ ਸਟੋਰ Medical Store ਤੋਂ ਅਜਿਹੀ ਦਵਾਈ ਖਰੀਦਦੇ ਹੋ ਜਿਸ ਨੂੰ ਡਾਕਟਰ ਵਲੋਂ ਨਹੀਂ ਲਿਖਿਆ ਗਿਆ ਹੈ ਤਾਂ ਸੰਚਾਲਕ ਦੁਆਰਾ ਦਿੱਤੇ ਗਏ ਦਵਾਈਆਂ ਦੇ ਪੈਕੇਟ ਉੱਤੇ ਲਾਲ ਪੱਟੀ Red Strip ਦੀ ਜਾਂਚ ਜਰੂਰ ਕਰ ਲਵੋ। ਅਜਿਹੇ ਵਿੱਚ ਤੁਸੀਂ ਜਾਣ ਦੀ ਜਾਵੋਗੇ ਕਿ ਉਕਤ ਦਵਾਈ ਬਿਨਾਂ ਡਾਕਟਰ ਦੀ ਸਲਾਹ ਤੋਂ ਖਾਣੀ ਹੈ ਜਾਂ ਨਹੀਂ ਖਾਣੀ।

Leave a Reply

Your email address will not be published. Required fields are marked *