ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕੋਈ ਨਾ ਕੋਈ ਅਜਿਹਾ ਮਾਮਲਾ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਤਾਜਾ ਮਾਮਲਾ ਜਿਲ੍ਹਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। Punjab ਦੇ ਜਿਲ੍ਹਾ ਅਮ੍ਰਿਤਸਰ ਵਿੱਚ ਜਗਦੰਬੇ ਕਲੋਨੀ ਵਿੱਚ ਰਾਤ 12 ਵਜੇ ਕੰਮ ਤੋਂ ਵਾਪਸ ਪਰਤ ਰਹੇ ਉਤਰਾਖੰਡ ਦੇ ਵਿਅਕਤੀ ਦਾ ਲੁੱਟ ਖੋਹ ਦੇ ਇਰਾਦੇ ਨਾਲ ਕਤਲ ਕਰ ਦਿੱਤਾ ਗਿਆ ਹੈ।
ਵਾਰਦਾਤ ਤੋਂ ਦੁੱਖੀ ਪਰਿਵਾਰ ਅਤੇ ਇਲਾਕਾ ਨਿਵਾਸੀਆਂ ਨੇ ਮੰਗਲਵਾਰ ਨੂੰ ਮਜੀਠਿਆ ਰੋਡ ਤੇ ਜਾਮ ਲਾ ਦਿੱਤਾ । ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਜਿਆਦਾਤਰ ਵੇਟਰ ਜਾਂ ਹੋਟਲਾਂ ਵਿੱਚ ਕੰਮ ਕਰਨ ਵਾਲੇ ਰਹਿੰਦੇ ਹਨ। ਦੇਰ ਰਾਤ ਨੂੰ ਘਰ ਪਰਤਣ ਵੇਲੇ ਉਨ੍ਹਾਂ ਦੇ ਨਾਲ ਲੁੱਟ ਖੋਹ ਦੀਆਂ ਵਾਰਦਾਤਾਂ ਹੁੰਦੀਆਂ ਹਨ। ਹੁਣ ਕਤਲ ਵੀ ਹੋ ਗਿਆ ਹੈ। ਏ ਸੀ ਪੀ ਸਰਬਜੀਤ ਸਿੰਘ ਵਲੋਂ ਮੌਕੇ ਉੱਤੇ ਪਹੁੰਚ ਕੇ ਹਤਿਆਰਿਆਂ ਨੂੰ ਫੜਨ ਦਾ ਭਰੋਸਾ ਦਿੱਤਾ ਅਤੇ ਸੜਕ ਨੂੰ ਖਾਲੀ ਕਰਵਾਇਆ ਗਿਆ।
ਇਸ ਬਾਰੇ ਮ੍ਰਿਤਕ ਦੇ ਭਤੀਜੇ ਪ੍ਰੀਤਮ ਸਿੰਘ ਨੇ ਦੱਸਿਆ ਹੈ ਕਿ ਉਨ੍ਹਾਂ ਦੇ ਚਾਚਾ ਰਮੇਸ਼ ਸਿੰਘ ਉਤਰਾਖੰਡ ਦੇ ਰਹਿਣ ਵਾਲੇ ਸਨ। ਸੁਲਤਾਨਵਿੰਡ ਰੋਡ ਉੱਤੇ ਉਹ ਵੇਟਰ ਸਨ। ਰਾਤ 12 ਵਜੇ ਉਹ ਐਕਟਿਵਾ ਉੱਤੇ ਜਗਦੰਬੇ ਕਲੋਨੀ ਵਿੱਚ ਪਹੁੰਚੇ ਤਾਂ ਦੋ ਨੌਜਵਾਨਾਂ ਨੇ ਲੁੱਟ ਦੇ ਮਕਸਦ ਨਾਲ ਉਨ੍ਹਾਂ ਨੂੰ ਚਾਕੂ ਮਾਰ ਦਿੱਤਾ ਅਤੇ ਉਨ੍ਹਾਂ ਦੇ ਪੈਸੇ ਅਤੇ ਜੈਕੇਟ ਲੈ ਕੇ ਫਰਾਰ ਹੋ ਗਏ।
ਉਥੇ ਹੀ ਚਸ਼ਮਦੀਦ ਜਗਦੰਬੇ ਕਲੋਨੀ ਨਿਵਾਸੀ ਰੇਖਾ ਨੇ ਦੱਸਿਆ ਹੈ ਕਿ ਮ੍ਰਿਤਕ ਰਮੇਸ਼ ਸਿੰਘ ਦੀ ਅਵਾਜ ਸੁਣ ਉਹ ਬਾਹਰ ਆਈ ਤਾਂ ਦੋ ਨੌਜਵਾਨ ਉਨ੍ਹਾਂ ਦੀ ਜੈਕੇਟ ਲੈ ਕੇ ਪੈਦਲ ਹੀ ਭੱਜ ਰਹੇ ਸਨ। ਹਨੇਰਾ ਹੋਣ ਦੇ ਕਾਰਨ ਉਹ ਉਨ੍ਹਾਂ ਦੇ ਚਿਹਰੇ ਨੂੰ ਦੇਖ ਨਹੀਂ ਸਕੀ।
ਇਥੇ ਆਏ ਦਿਨ ਹੁੰਦੀਆਂ ਨੇ ਲੁੱਟ ਦੀਆਂ ਘਟਨਾਵਾਂ
ਇਥੋਂ ਦੇ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਇਸ ਏਰੀਏ ਵਿੱਚ ਲੁੱਟ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਮਹੀਨੇ ਦੇ ਸ਼ੁਰੂ ਵਾਲੇ ਦਿਨਾਂ ਵਿੱਚ ਜਦੋਂ ਸਾਰੇ ਤਨਖਾਹ ਲੈ ਕੇ ਘਰ ਪਰਤ ਰਹੇ ਹੁੰਦੇ ਹਨ ਤਾਂ ਇੱਥੇ ਰੋਜਾਨਾ ਹੀ ਕਿਸੇ ਨਾ ਕਿਸੇ ਨੂੰ ਲੁੱਟਿਆ ਜਾਂਦਾ ਹੈ। ਹੁਣ ਲੁਟੇਰਿਆਂ ਦੇ ਹੌਂਸਲੇ ਇੰਨੇ ਬੁਲੰਦ ਹੋ ਗਏ ਹਨ ਕਿ ਉਨ੍ਹਾਂ ਨੇ ਰਮੇਸ਼ ਨੂੰ ਤਾਂ ਜਾਨੋਂ ਹੀ ਮਾਰ ਦਿੱਤਾ।
CCTV ਦੀ ਮਦਦ ਨਾਲ ਛੇਤੀ ਕਰਾਂਗੇ ਕਾਬੂ ਏਸੀਪੀ
ਅੱਗੇ ਇਸ ਬਾਰੇ ਏਸੀਪੀ ਨਾਰਥ ਸਰਬਜੀਤ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਸੀਸੀਟੀਵੀ (CCTV) ਖੰਗਾਲੇ ਜਾ ਰਹੇ ਹਨ, ਤਾਂਕਿ ਆਰੋਪੀਆਂ ਦੀ ਪਹਿਚਾਣ ਹੋ ਸਕੇ। ਇਲਾਕੇ ਦੇ ਵਿੱਚ ਲੁੱਟ ਦੀਆਂ ਵਾਰਦਾਤਾਂ ਨੂੰ ਘਟਾਉਣ ਲਈ ਗਸ਼ਤ ਵੀ ਵਧਾਈ ਜਾਵੇਗੀ। ਇੰਨਾ ਹੀ ਨਹੀਂ ਇੱਥੇ ਚੌਕੀ ਬਣਾਉਣ ਤੇ ਵੀ ਵਿਚਾਰ ਕੀਤੇ ਜਾ ਰਹੇ ਹਨ। ਤਾਂਕਿ ਰਾਤ ਨੂੰ ਪਰਤਣ ਵਾਲੇ ਲੋਕਾਂ ਨੂੰ ਸੁਰੱਖਿਆ ਪ੍ਰਦਾਨ ਕਰੀ ਜਾ ਸਕੇ।
ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ