ਦੱਸ ਹਜਾਰ ਰੁਪਏ ਦਾ ਯੂਪੀ ਤੋਂ ਕੱਟਾ ਖ੍ਰੀਦ ਕੇ ਇਕ ਅਪਰਾਧੀ ਵਲੋਂ ਦੁਕਾਨਦਾਰ ਦੀ ਪਤਨੀ ਨੂੰ ਗੋਲੀ ਮਾਰ ਕੇ ਮੋਬਾਇਲ ਅਤੇ 5. 8 ਲੱਖ ਰੁਪਏ ਲੁੱਟ ਕੀਤੀ ਗਈ। ਪੁਲਿਸ ਨੇ ਜਾਂਚ ਪੜਤਾਲ ਤੋਂ ਬਾਅਦ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਤਿੰਨ ਆਰੋਪੀਆਂ ਅਤੇ ਉਨ੍ਹਾਂ ਤੋਂ ਸਾਮਾਨ ਖ੍ਰੀਦਣ ਵਾਲੇ ਦੁਕਾਨਦਾਰ ਅਤੇ ਕਬਾੜੀਏ ਨੂੰ ਗ੍ਰਿਫਤਾਰ ਕੀਤਾ ਹੈ। ਇਹ ਤਿੰਨੇ ਲੁਟੇਰੇ ਕੁੱਝ ਸਮਾਂ ਪਹਿਲਾਂ ਹੀ ਜੇਲ੍ਹ ਤੋਂ ਬਾਹਰ ਆਏ ਸਨ ਅਤੇ ਲੁੱਟ ਦੀਆਂ ਕਈ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ। ਪੁਲਿਸ ਨੇ ਇਨ੍ਹਾਂ ਤੋਂ ਲੁੱਟ ਦੇ 1 ਲੱਖ 5 ਹਜਾਰ ਰੁਪਏ 315 ਬੋਰ ਦਾ ਦੇਸੀ ਕੱਟਾ 19 ਮੋਬਾਇਲ ਫੋਨ 2 lCD 2 ਹੋਮ ਥਿਏਟਰ ਅਤੇ ਹੋਰ ਸਾਮਾਨ ਬਰਾਮਦ ਕੀਤਾ ਹੈ।
ਇਨ੍ਹਾਂ ਆਰੋਪੀਆਂ ਦੀ ਸ਼ਨਾਖਤ ਬਾਬੀ ਸਿੰਘ ਨਿਵਾਸੀ ਮਖਨ ਦਾ ਵੇਹੜਾ ਮਨਜੀਤ ਨਗਰ ਲੁਧਿਆਣਾ ਸ਼ਲਿੰਦਰ ਮਿਸ਼ਰਾ ਨਿਵਾਸੀ ਪਿਪਲ ਚੌਕ ਸੁਨੀਲ ਕੁਮਾਰ ਨਿਵਾਸੀ ਢੰਡਾਰੀ ਖੁਰਦ ਕਬਾੜੀਆ ਅਸ਼ੋਕ ਮਸੀਹ ਨਿਵਾਸੀ ਮਾਡਲ ਟਾਉਨ ਲੁਧਿਆਣਾ ਅਤੇ ਮੋਬਾਇਲ ਫੋਨ ਖ੍ਰੀਦਣ ਵਾਲੇ ਦੁਕਾਨਦਾਰ ਅਸ਼ੋਕ ਕੁਮਾਰ ਨਿਵਾਸੀ ਗਿਆਸਪੁਰਾ ਦੇ ਤੌਰ ਉੱਤੇ ਹੋਈ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਦੇ ਦੱਸਣ ਅਨੁਸਾਰ ਤਿੰਨਾਂ ਲੁਟੇਰਿਆਂ ਦੇ ਖਿਲਾਫ ਪਹਿਲਾਂ ਵੀ ਵੱਖ ਵੱਖ ਥਾਣਿਆਂ ਵਿੱਚ ਅਪਰਾਧਿਕ ਮਾਮਲੇ ਦਰਜ ਹਨ।
ਨਵੰਬਰ ਵਿੱਚ ਲੁੱਟੇ ਸੀ ਮੋਬਾਇਲ ਤੇ ਨਗਦੀ
ਕਮਿਸ਼ਨਰ ਪੁਲਿਸ ਦੇ ਅਨੁਸਾਰ 15 ਨਵੰਬਰ ਨੂੰ ਨਵਨੀਤ ਕੁਮਾਰ ਅਤੇ ਉਸਦੀ ਪਤਨੀ ਫੋਕਲ ਪਵਾਇੰਟ ਵਿੱਚ ਆਪਣੀ ਦੁਕਾਨ ਨੂੰ ਬੰਦ ਕਰਕੇ ਸਾਰਾ ਸਾਮਾਨ ਬੈਗ ਵਿੱਚ ਪਾਕੇ ਘਰ ਨੂੰ ਜਾਣ ਲੱਗੇ ਸਨ। ਉਸੇ ਦੌਰਾਨ ਤਿੰਨ ਨੌਜਵਾਨ ਉਨ੍ਹਾਂ ਦੀ ਦੁਕਾਨ ਉੱਤੇ ਆਏ ਇਨ੍ਹਾਂ ਦੇ ਹੱਥ ਵਿੱਚ ਦਾਤ ਸੀ। ਆਉਂਦੇ ਹੀ ਉਨ੍ਹਾਂ ਤੋਂ ਬੈਗ ਦੀ ਮੰਗ ਕਰਨ ਲੱਗੇ ਜਦੋਂ ਨਵਨੀਤ ਕੁਮਾਰ ਦੀ ਪਤਨੀ ਨੇ ਇਸਦਾ ਵਿਰੋਧ ਕਰਿਆ ਤਾਂ ਲੁਟੇਰਿਆਂ ਨੇ ਉਸਦੇ ਪੱਟ ਵਿੱਚ ਗੋਲੀ ਮਾਰ ਦਿੱਤੀ ਸੀ ਅਤੇ ਉਨ੍ਹਾਂ ਨਾਲ ਲੁੱਟ-ਖਸੁੱਟ ਕੀਤੀ ਗਈ ਸੀ।
ਇਹ ਆਰੋਪੀ ਪਹਿਲਾਂ ਵੀ ਕਰ ਚੁੱਕੇ ਨੇ ਵਾਰਦਾਤਾਂ
ਇਨ੍ਹਾਂ ਤਿੰਨਾਂ ਲੁਟੇਰਿਆਂ ਦੇ ਖਿਲਾਫ ਪਹਿਲਾਂ ਵੀ ਦੂਜੇ ਜਿਲਿਆਂ ਵਿੱਚ ਲੁੱਟ ਅਤੇ ਚੋਰੀ ਦੀਆਂ ਕਈ ਆਪਰਾਧਿਕ ਸਕਾਇਤਾਂ ਦਰਜ ਹਨ। ਇਨ੍ਹਾਂ ਵੀ ਇਨ੍ਹਾਂ ਵਲੋਂ ਕੰਗਨਵਾਲ ਏਰੀਏ ਦੀ ਇੱਕ ਦੁਕਾਨ ਵਿੱਚੋਂ ਮੋਬਾਇਲ ਚੋਰੀ ਕੀਤੇ ਸਨ।
ਦੇਖੋ ਇਸ ਖ਼ਬਰ ਨਾਲ ਜੁੜੀ ਵੀਡੀਓ ਰਿਪੋਰਟ