ਪਲ ਦਾ ਪਤਾ ਨਹੀਂ ਕਦੋਂ ਕੀ ਹੋ ਜਾਵੇ ਕਈ ਵਾਰ ਪ੍ਰਮਾਤਮਾ ਵੀ ਧੱਕਾ ਕਰ ਜਾਂਦਾ ਹੈ। ਇਹੋ ਜਿਹਾ ਹੀ ਕੁਝ ਖੁਸ਼ੀ ਦੇ ਪ੍ਰੋਗਰਾਮ ਤੋਂ ਵਾਪਿਸ ਆ ਰਹੇ ਹੱਸਦੇ ਖੇਡਦੇ ਪਰਿਵਾਰ ਨਾਲ ਹੋਇਆ ਹੈ। ਪੰਜਾਬ ਦੇ ਨਾਭਾ ਨੇੜੇ ਭਵਾਨੀਗੜ ਰੋਡ ਉੱਤੇ ਬੀਤੀ ਰਾਤ ਵਿਆਹ ਸਮਾਰੋਹ ਤੋਂ ਪਰਤ ਰਿਹਾ ਇੱਕ ਪਰਿਵਾਰ ਭਿਆਨਕ ਹਾਦਸੇ ਦਾ ਹੋਇਆ ਸ਼ਿਕਾਰ। ਇਸ ਹਾਦਸੇ ਨੂੰ ਦੇਖਣ ਵਾਲਿਆਂ ਦੇ ਰੌਂਗਟੇ ਖੜੇ ਹੋ ਗਏ। ਇਸ ਹਾਦਸੇ ਦੇ ਵਿਚ 3 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 8 ਲੋਕੀ ਗੰਭੀਰ ਰੂਪ ਦੇ ਨਾਲ ਜਖ਼ਮੀ ਹੋ ਗਏ ਹਨ। ਮ੍ਰਿਤਕਾਂ ਵਿੱਚ ਪਿਤਾ – ਪੁੱਤਰ ਅਤੇ ਇੱਕ ਮਹਿਲਾ ਸ਼ਾਮਿਲ ਹੈ।
ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਇੱਕ ਮ੍ਰਿਤਕ ਦੇ ਰਿਸ਼ਤੇਦਾਰ ਜਸਵਿੰਦਰ ਸਿੰਘ ਅਤੇ ਕਰਮਜੀਤ ਕੌਰ ਨੇ ਦੱਸਿਆ ਹੈ ਕਿ ਉਹ ਵਿਆਹ ਸਮਾਰੋਹ ਤੋਂ ਘਰ ਵਾਪਸ ਜਾ ਰਹੇ ਸਨ। ਉਨ੍ਹਾਂ ਦੀ ਇਨੋਵਾ ਕਾਰ ਨੂੰ ਅੱਗਿਓਂ ਆ ਰਹੇ ਟਰੱਕ ਨੇ ਟੱਕਰ ਮਾਰ ਦਿੱਤੀ। ਜਿਸ ਕਾਰਨ ਇਹ ਭਿਆਨਕ ਹਾਦਸਾ ਹੋਇਆ। ਇਨੋਵਾ ਵਿੱਚ ਕੁਲ 11 ਲੋਕ ਸਵਾਰ ਸਨ।
ਇਨ੍ਹਾਂ ਵਿਚੋਂ ਪਿਤਾ ਅਤੇ ਪੁੱਤਰ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਮ੍ਰਿਤਕ ਗੁਰਲਾਲ ਸਿੰਘ ਦੀ ਉਮਰ ਸਿਰਫ 7 ਸਾਲ ਦੀ ਸੀ। ਬਾਕੀ 9 ਲੋਕਾਂ ਨੂੰ ਗੰਭੀਰ ਜਖਮੀ ਹਾਲਤ ਵਿੱਚ ਪਟਿਆਲੇ ਦੇ ਰਾਜਿੰਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ। ਜਿੱਥੇ ਇੱਕ ਮਹਿਲਾ ਨੇ ਵੀ ਦਮ ਤੋਡ਼ ਦਿੱਤਾ।
ਇਸ ਘਟਨਾ ਦੀ ਜਾਣਕਾਰੀ ਦਿੰਦਿਆਂ ਹੋਇਆਂ ਐਂਬੂਲੈਂਸ ਦੇ ਡਰਾਈਵਰ ਨੇ ਦੱਸਿਆ ਕਿ ਇਹ ਹਾਦਸਾ ਬਹੁਤ ਹੀ ਭਿਆਨਕ ਸੀ। ਉਸਨੇ ਦੱਸਿਆ ਕਿ ਜਦੋਂ ਉਹ ਘਟਨਾ ਵਾਲੀ ਥਾਂ ਉੱਤੇ ਪੁੱਜੇ ਤਾਂ ਬਹੁਤ ਮੁਸ਼ਕਲ ਦੇ ਨਾਲ ਜਖ਼ਮੀਆਂ ਨੂੰ ਗੱਡੀ ਵਿਚੋਂ ਕੱਢਿਆ ਗਿਆ ਅਤੇ ਉਸ ਸਮੇਂ 2 ਲੋਕਾਂ ਦੀ ਮੌਤ ਹੋ ਚੁੱਕੀ ਸੀ। ਜਦੋਂ ਕਿ ਜਖਮੀਆਂ ਨੂੰ ਹਸਪਤਾਲ ਲਿਆਂਦਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਅਗਿਆਤ ਟਰੱਕ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਦੇਖੋ ਇਸ ਖਬਰ ਨਾਲ ਜੁੜੀ ਵੀਡੀਓ ਰਿਪੋਰਟ