ਆਏ ਦਿਨ ਹੋ ਰਹੀਆਂ ਲੜਾਈਆਂ ਅਤੇ ਫਾਇਰਿੰਗ ਦੀਆਂ ਵਾਰਦਾਤਾਂ ਵਿੱਚ ਇਕ ਵਾਰਦਾਤ ਹੋਰ ਜੁੜ ਗਈ। ਹੁਣ ਪੰਜਾਬ ਵਿਚ ਬਟਾਲੇ ਦੇ ਜਲੰਧਰ ਰੋਡ ਉੱਤੇ ਸਥਿਤ ਇੱਕ ਆਈਲੈਟਸ ਸੈਂਟਰ ਦੇ ਬਾਹਰ ਦੋ ਵਿਦਿਆਰਥੀਆਂ ਦੇ ਵਿੱਚ ਲੜਾਈ ਹੋ ਗਈ। ਇਸ ਦੌਰਾਨ ਫਾਇਰਿੰਗ ਹੋਣ ਦੀ ਵੀ ਸੂਚਨਾ ਮਿਲੀ ਹੈ। ਇਥੇ ਗੋਲੀ ਲੱਗਣ ਦੇ ਕਾਰਨ ਇੱਕ ਨੌਜਵਾਨ ਜਖ਼ਮੀ ਹੋ ਗਿਆ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਸਿਵਲ ਲਾਈਨ ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ। ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਜਖ਼ਮੀ ਹੋ ਗਏ ਨੌਜਵਾਨ ਨੂੰ ਇਲਾਜ ਲਈ ਹਸਪਤਾਲ ਵਿਚ ਦਾਖਲ ਕਰਵਾ ਦਿੱਤਾ ਗਿਆ ਹੈ।
ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਸਿਵਲ ਲਾਈਨ ਦੇ ਐੱਸ ਐੱਚ ਓ ਅਮੋਲਕ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਸਥਾਨਕ ਜਲੰਧਰ ਰੋਡ ਉੱਤੇ ਸਥਿਤ ਇੱਕ ਆਈਲੈਟਸ ਸੈਂਟਰ ਵਿੱਚ ਦਿਲਪ੍ਰੀਤ ਸਿੰਘ ਪੁੱਤ ਸਰਬਜੀਤ ਸਿੰਘ ਨਿਵਾਸੀ ਭਗਵਾਨਪੁਰ ਅਤੇ ਲਵਪ੍ਰੀਤ ਸਿੰਘ ਨਿਵਾਸੀ ਸਰਵਾਲੀ ਪੜ੍ਹਦੇ ਹਨ। ਇਨ੍ਹਾਂ ਦੋਵਾਂ ਦੇ ਵਿੱਚ ਪਹਿਲਾਂ ਹੀ ਇੱਕ ਕੁੜੀ ਨੂੰ ਲੈ ਕੇ ਆਪਸ ਵਿੱਚ ਮਾਮੂਲੀ ਤਕਰਾਰ ਹੋ ਗਈ ਸੀ। ਜਿਸ ਨੇ ਝਗੜੇ ਦਾ ਰੂਪ ਧਾਰਨ ਕਰ ਲਿਆ।
ਅੱਗੇ ਥਾਣਾ ਐੱਸ ਐੱਚ ਓ ਨੇ ਕਿਹਾ ਹੈ ਕਿ ਝਗੜੇ ਦੇ ਦੌਰਾਨ ਚੱਲੀ ਗੋਲੀ ਦੇ ਕਾਰਨ ਲਵਪ੍ਰੀਤ ਸਿੰਘ ਜਖ਼ਮੀ ਹੋ ਗਿਆ ਹੈ। ਜੋ ਇਸ ਸਮੇਂ ਜੌਹਲ ਹਸਪਤਾਲ ਦੇ ਵਿੱਚ ਦਾਖਲ ਆਪਣਾ ਇਲਾਜ ਕਰਵਾ ਰਿਹਾ ਹੈ। ਪੁਲਿਸ ਵਲੋਂ ਇਸ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ ਅਤੇ ਆਲੇ ਦੁਆਲੇ ਦੇ ਇਲਾਕੇ ਵਿਚ ਲੱਗੇ ਸੀ. ਸੀ. ਟੀ. ਵੀ (CCTV) ਕੈਮਰੇ ਵੀ ਖੰਗਾਲੇ ਜਾ ਰਹੇ ਹਨ। ਅੱਗੇ ਉਨ੍ਹਾਂ ਨੇ ਦੱਸਿਆ ਹੈ ਕਿ ਗੋਲੀ ਕਿਸਨੇ ਚਲਾਈ ਹੈ। ਇਸ ਬਾਰੇ ਦੇ ਵਿੱਚ ਅਜੇ ਤੱਕ ਕੋਈ ਪੂਰਾ ਪਤਾ ਨਹੀਂ ਚੱਲ ਸਕਿਆ। ਪੁਲਿਸ ਜਲਦੀ ਹੀ ਇਸ ਤੋਂ ਵੀ ਪਰਦਾ ਚੱਕ ਦੇਵੇਗੀ।
ਹੇਠਾਂ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ