ਰਸਤੇ ਵਿਚ ਸੜਕ ਕਿਨਾਰੇ ਖੜ੍ਹੇ ਪੀਲੇ ਰੰਗ ਦੇ ਆਟੋ ਵਿੱਚ ਇੱਕ ਗਰਭਵਤੀ ਮਹਿਲਾ ਬੈਠੀ ਹੈ। ਉਹ ਦਰਦਾਂ ਨਾਲ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ। ਆਟੋ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਉਸ ਦਾ ਹਸਪਤਾਲ ਜਾਣਾ ਮੁਸ਼ਕਲ ਹੋ ਰਿਹਾ ਹੈ। ਦਰਦਾਂ ਨਾਲ ਤੜਫ ਰਹੀ ਸੀ ਗਰਭਵਤੀ ਮਹਿਲਾ ਛੋਟੀ ਜਿਹੀ ਬੱਚੀ ਨੇ ਕੀਤੀ ਮਦਦ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ ਇਹ ਵੀਡੀਓ।
ਅਸੀਂ ਸਭ ਬਚਪਨ ਤੋਂ ਸੁਣਦੇ ਆ ਰਹੇ ਹਾਂ ਕਿ ਛੋਟੇ ਬੱਚੇ ਭਗਵਾਨ ਦਾ ਰੂਪ ਹੁੰਦੇ ਹਨ। ਕਈ ਵਾਰ ਇਸਦੀ ਝਲਕ ਵੀ ਦੇਖਣ ਨੂੰ ਮਿਲ ਜਾਂਦੀ ਹੈ। ਹੁਣ ਸੋਸ਼ਲ ਮੀਡੀਆ ਉੱਤੇ ਸਾਨੂੰ ਇੱਕ ਅਜਿਹੀ ਹੀ ਵੀਡੀਓ ਦੇਖਣ ਨੂੰ ਮਿਲੀ ਹੈ, ਜਿਸ ਦੇ ਵਿੱਚ ਇੱਕ ਛੋਟੀ ਜਿਹੀ ਬੱਚੀ ਇੱਕ ਗਰਭਵਤੀ ਮਹਿਲਾ ਦੀ ਸਹਾਇਤਾ ਕਰਦੀ ਦਿਖਾਈ ਦੇ ਰਹੀ ਹੈ। ਅਸਲ ਵਿਚ ਗਰਭਵਤੀ ਮਹਿਲਾ ਦਾ ਆਟੋ ਖ਼ਰਾਬ ਹੋ ਗਿਆ ਸੀ।
ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਸੜਕ ਕੰਡੇ ਖੜ੍ਹੇ ਪੀਲੇ ਰੰਗ ਦੇ ਆਟੋ ਵਿੱਚ ਇੱਕ ਗਰਭਵਤੀ ਮਹਿਲਾ ਬੈਠੀ ਹੈ ਅਤੇ ਉਹ ਦਰਦ ਨਾਲ ਪ੍ਰੇਸ਼ਾਨ ਦਿਖਾਈ ਦੇ ਰਹੀ ਹੈ। ਆਟੋ ਖ਼ਰਾਬ ਹੋਣ ਦੀ ਵਜ੍ਹਾ ਕਰਕੇ ਉਹ ਹਸਪਤਾਲ ਨਹੀਂ ਜਾ ਸਕਦੀ। ਇਸ ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ ਕਿ ਜਦੋਂ ਗਰਭਵਤੀ ਮਹਿਲਾ ਹਸਪਤਾਲ ਜਾ ਰਹੀ ਸੀ ਤਾਂ ਉਦੋਂ ਰਸਤੇ ਵਿੱਚ ਉਸਦਾ ਆਟੋ ਖ਼ਰਾਬ ਹੋ ਗਿਆ। ਵੀਡੀਓ ਵਿੱਚ ਤੁਸੀ ਦੇਖ ਸਕਦੇ ਹੋ ਕਿ ਮਹਿਲਾ ਦਰਦ ਦੇ ਮਾਰੇ ਚੀਖ ਰਹੀ ਹੈ ਅਤੇ ਆਟੋ ਡਰਾਈਵਰ ਵੀ ਕਮਜੋਰ ਨਜ਼ਰ ਆ ਰਿਹਾ ਹੈ।
ਇਕ ਛੋਟੀ ਬੱਚੀ ਕਰਦੀ ਹੈ ਗਰਭਵਤੀ ਮਹਿਲਾ ਦੀ ਮਦਦ
ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਆਟੋ ਡਰਾਈਵਰ ਸੜਕ ਤੋਂ ਗੁਜਰ ਰਹੀਆਂ ਗੱਡੀਆਂ ਨੂੰ ਰੋਕ ਕੇ ਮਦਦ ਮੰਗਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਈ ਗੱਡੀਆਂ ਅਤੇ ਆਟੋ ਉਸ ਕੋਲੋਂ ਗੁਜਰ ਜਾਂਦੇ ਹਨ। ਲੇਕਿਨ ਕੋਈ ਵੀ ਮਦਦ ਲਈ ਕੋਲ ਨਹੀਂ ਖੜ੍ਹਦਾ ਇਨੇ ਵਿੱਚ ਉੱਥੇ ਇੱਕ ਬੀ ਐਮ ਡਬਲਯੂ (BMW) ਕਾਰ ਰੁਕਦੀ ਹੈ। ਇਸ ਕਾਰ ਵਿਚੋਂ ਸਭ ਤੋਂ ਪਹਿਲਾਂ ਇੱਕ ਬੱਚੀ ਨਿਕਲਦੀ ਹੈ। ਜਿਸ ਨੇ ਸਕੂਲ ਦੀ ਵਰਦੀ ਪਹਿਨੀ ਹੋਈ ਹੈ। ਬੱਚੀ ਝੱਟ ਦੇਣੇ ਕਾਰ ਦੇ ਅੰਦਰ ਤੋਂ ਪਾਣੀ ਦੀ ਇੱਕ ਬੋਤਲ ਲਿਆਉਂਦੀ ਹੈ ਅਤੇ ਦਰਦ ਨਾਲ ਪ੍ਰੇਸ਼ਾਨ ਗਰਭਵਤੀ ਮਹਿਲਾ ਨੂੰ ਪਾਣੀ ਪੀਣ ਲਈ ਦਿੰਦੀ ਹੈ।
ਫਿਰ ਇਸ ਤੋਂ ਬਾਅਦ ਬੱਚੀ ਕਾਰ ਦੇ ਕੋਲ ਜਾਂਦੀ ਹੈ ਅਤੇ ਇੱਕ ਸ਼ਖਸ ਨੂੰ ਲੈ ਕੇ ਆਉਂਦੀ ਹੈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਉਹ ਸ਼ਖਸ ਆਟੋ ਰਿਕਸ਼ਾ ਵਿੱਚ ਬੈਠੀ ਗਰਭਵਤੀ ਮਹਿਲਾ ਨੂੰ ਗੋਦ ਵਿੱਚ ਚੁੱਕਕੇ ਬੀ ਐਮ ਡਬਲਯੂ ਕਾਰ ਦੀ ਪਿੱਛਲੀ ਸੀਟ ਉੱਤੇ ਪਾਉਂਦਾ ਹੈ ਅਤੇ ਸਾਰੇ ਕਾਰ ਵਿੱਚ ਬੈਠਕੇ ਮਹਿਲਾ ਨੂੰ ਹਸਪਤਾਲ ਲੈ ਜਾਂਦੇ ਹਨ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਲੋਕ ਬੱਚੀ ਦੀ ਜਮਕੇ ਤਾਰੀਫ ਕਰ ਰਹੇ ਹਨ ਅਤੇ ਸਾਬਾਸ਼ ਦੇ ਰਹੇ ਹਨ।
ਇਨਸਾਨੀਅਤ ਦੀ ਮਿਸਾਲ ਪੇਸ਼ ਕਰ ਰਿਹਾ ਇਹ ਵੀਡੀਓ
Salute to the kid.
Even a bigger salute to her parents for nurturing right values at right age. #Humanity— Dharamveer Meena, IFS🌲 (@dharamifs_HP) December 7, 2021
ਟਵਿੱਟਰ ਉਤੇ ਇਸ ਵੀਡੀਓ ਨੂੰ IFS ਅਧਿਕਾਰੀ ਧਰਮਵੀਰ ਮੀਣਾ ਵਲੋਂ ਸ਼ੇਅਰ ਕੀਤਾ ਗਿਆ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ ਇਸ ਬੱਚੇ ਨੂੰ ਸਲਾਮ ਹੈ। ਵੀਡੀਓ ਨੂੰ ਸ਼ੇਅਰ ਕਰਨ ਤੋਂ ਬਾਅਦ ਹੁਣ ਤੱਕ 5 ਲੱਖ ਤੋਂ ਜ਼ਿਆਦਾ ਵਾਰ ਦੇਖਿਆ ਗਿਆ ਹੈ। ਕਈ ਲੋਕ ਵੀਡੀਓ ਨੂੰ ਸਕਰਿਪਟੇਡ ਵੀ ਦੱਸ ਰਹੇ ਹਨ। ਹਾਲਾਂਕਿ ਕਈ ਲੋਕ ਇਹ ਵੀ ਆਖ ਰਹੇ ਹਨ ਕਿ ਭਲੇ ਹੀ ਵੀਡੀਓ ਸਕਰਿਪਟੇਡ ਹੋਵੇ ਲੇਕਿਨ ਇਸ ਵਿੱਚ ਦਿੱਤਾ ਗਿਆ ਸੁਨੇਹਾ ਬਹੁਤ ਅੱਛਾ ਹੈ। ਇਹ ਵੀਡੀਓ ਇਨਸਾਨੀਅਤ ਦੀ ਮਿਸਾਲ ਨੂੰ ਪੇਸ਼ ਕਰ ਰਿਹਾ ਹੈ।