ਅੱਜਕੱਲ੍ਹ ਦੇ ਦੌਰ ਵਿੱਚ ਪ੍ਰੇਮ ਵਿਆਹ ਕਰਨ ਦਾ ਰਿਵਾਜ ਬਹੁਤ ਜ਼ਿਆਦਾ ਵੱਧ ਚੁੱਕਿਆ ਹੈ। ਬਹੁਤ ਹੀ ਘੱਟ ਪ੍ਰੇਮ ਵਿਆਹ ਅਜਿਹੇ ਹੁੰਦੇ ਹਨ ਜਿਹੜੇ ਜ਼ਿਆਦਾ ਸਮੇਂ ਤੱਕ ਨਿਭ ਪਾਉਂਦੇ ਹਨ। ਗੁਰਦਾਸਪੁਰ ਵਿੱਚ ਇੱਕ ਅਜਿਹਾ ਜੋੜਾ ਹੈ। ਜਿਸ ਨੇ ਪ੍ਰੇਮ ਵਿਆਹ ਕਰਵਾਇਆ ਹੈ। ਇਸ ਪ੍ਰੇਮ ਵਿਆਹ ਤੋਂ ਬਾਅਦ ਉਨ੍ਹਾਂ ਦੇ ਪਰਵਾਰਾਂ ਨੇ ਉਨ੍ਹਾਂ ਤੋਂ ਆਪਣਾ ਮੁੰਹ ਮੋੜ ਲਿਆ ਹੈ।
ਉਨ੍ਹਾਂ ਨੇ ਆਪਣੀ ਮਿਹਨਤ ਦੇ ਨਾਲ ਇਹ ਸਾਬਤ ਕਰ ਦਿੱਤਾ ਹੈ ਕਿ ਮਨ ਵਿੱਚ ਆਪਣੀ ਮੰਜਿਲ ਨੂੰ ਹਾਸਲ ਕਰਨ ਦੀ ਹਿੰਮਤ ਹੋਵੇ, ਇੱਕ ਦੂਜੇ ਉੱਤੇ ਵਿਸ਼ਵਾਸ ਹੋਵੇ ਅਤੇ ਇੱਕ ਦੂਜੇ ਦੀਆਂ ਭਾਵਨਾਵਾਂ ਸਮਝਣ ਵਾਲੀ ਸਮਝ ਹੋਵੇ ਤਾਂ ਮੁਸ਼ਕਲਾਂ ਨੂੰ ਹੱਲ ਕਰਨਾ ਅਤੇ ਜਿੱਤ ਹਾਸਲ ਕਰਨਾ ਕੋਈ ਵੱਡੀ ਗੱਲ ਨਹੀਂ ਹੈ।
ਇਸ ਬਾਰੇ ਪੱਤਰਕਾਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਲਵ ਵਿਆਹ ਕਰਵਾਉਣ ਵਾਲਾ ਜੋੜਾ ਸੰਨੀ ਅਤੇ ਮੀਨੂ ਗੁਰਦਾਸਪੁਰ ਵਿੱਚ ਫਾਸਟ ਫੂਡ ਦੀ ਰੇਹੜੀ ਲਗਾਉਂਦੇ ਹਨ ਅਤੇ ਆਪਣੀ ਇਸ ਮਿਹਨਤ ਨਾਲ ਚੰਗੀ ਕਮਾਈ ਵੀ ਕਰ ਰਹੇ ਹਨ। ਇਸ ਜੋੜੇ ਵੱਲੋਂ ਤਿਆਰ ਕੀਤੇ ਜਾ ਰਹੇ ਬਰਗਰ ਇਸ ਸਮੇਂ ਗੁਰਦਾਸਪੁਰ ਵਿੱਚ ਕਾਫ਼ੀ ਮਸ਼ਹੂਰ ਹੋ ਚੁੱਕੇ ਹਨ।
ਪ੍ਰੇਮ ਵਿਆਹ ਕਰਵਾਉਣ ਤੋਂ ਬਾਅਦ ਦੋਵਾਂ ਦੇ ਪਰਿਵਾਰਾਂ ਨੇ ਉਨ੍ਹਾਂ ਨੂੰ ਸਵੀਕਾਰ ਨਹੀਂ ਕੀਤਾ ਅਤੇ ਉਨ੍ਹਾਂ ਨੂੰ ਘਰ ਤੋਂ ਬਾਹਰ ਕੱਢ ਦਿੱਤਾ। ਕੁੱਝ ਮਹੀਨੇ ਬਾਅਦ ਹੀ ਲਾਕਡਾਊਨ ਲੱਗ ਗਿਆ। ਸੰਨੀ ਜੋ ਆਨਲਾਇਨ ਮਾਰਕਟਿੰਗ ਕਰਦਾ ਸੀ। ਉਹ ਆਪਣੀ ਨੌਕਰੀ ਜਾਣ ਕਾਰਨ ਬੇਰੋਜਗਾਰ ਹੋ ਗਿਆ ਅਤੇ ਦੋਵਾਂ ਉੱਤੇ ਵਿਪਤਾ ਦਾ ਪਹਾੜ ਟੁੱਟ ਗਿਆ। ਉਸ ਸਮੇਂ ਕਿਸੇ ਵਲੋਂ ਵੀ ਉਨ੍ਹਾਂ ਦੀ ਸਾਰ ਨਹੀਂ ਲਈ ਗਈ।
ਇਨ੍ਹਾਂ ਦੋਵਾਂ ਨੇ ਹਿੰਮਤ ਅਤੇ ਆਪਸੀ ਸਹਿਯੋਗ ਦੇ ਨਾਲ ਆਪਣੇ ਪੈਰਾਂ ਉੱਤੇ ਖੜ੍ਹੇ ਹੋਣ ਦੀ ਮਿਥ ਲਈ ਅਤੇ ਆਪਣੀ ਪਤਨੀ ਦੇ ਕਹਿਣ ਉੱਤੇ ਆਪਣਾ ਮੋਬਾਇਲ ਅਤੇ ਸੋਨੇ ਦੇ ਗਹਿਣੇ ਵੇਚ ਦਿੱਤੇ ਅਤੇ ਫਾਸਟ ਫੂਡ ਦੀ ਰੇਹੜੀ ਲਾਉਣੀ ਸ਼ੁਰੂ ਕਰ ਦਿੱਤੀ। ਪਤਨੀ ਦੇ ਕੰਮ ਉੱਤੇ ਜਾਣ ਦੇ ਕਾਰਨ ਘਰਵਾਲਿਆਂ ਦਾ ਵਿਰੋਧ ਅਤੇ ਲੋਕਾਂ ਦੇ ਤਾਨੇ ਵੀ ਬਰਦਾਸ਼ਤ ਕਰਨੇ ਪਏ ਪਰ ਉਨ੍ਹਾਂ ਨੇ ਆਪਣੀ ਹਿੰਮਤ ਨਹੀਂ ਹਾਰੀ ਇਰਾਦੇ ਮਜਬੂਤ ਰੱਖੇ। ਲੋਕਾਂ ਦੇ ਤਾਨਿਆ ਮਿਹਣਿਆਂ ਦੀ ਪਰਵਾਹ ਕੀਤੇ ਬਿਨਾਂ ਉਨ੍ਹਾਂ ਦੋਵਾਂ ਨੇ ਆਪਣੇ ਸੰਘਰਸ਼ ਨੂੰ ਜਾਰੀ ਰੱਖਿਆ। ਹੌਲੀ ਹੌਲੀ ਦੋਵਾਂ ਪਤੀ ਪਤਨੀ ਦਾ ਕੰਮ ਵਧੀਆ ਚੱਲ ਪਿਆ। ਪ੍ਰਮਾਤਮਾ ਦਾ ਸ਼ੁਕਰ ਕਰਦਿਆਂ ਹੋਇਆਂ ਹੁਣ ਉਹ ਇੱਕ ਚੰਗੀ ਜਿੰਦਗੀ ਗੁਜਾਰ ਰਹੇ ਹਨ।
ਹੇਠਾਂ ਦੇਖੋ ਇਸ ਮਾਮਲੇ ਨਾਲ ਜੁੜੀ ਹੋਈ ਵੀਡੀਓ