ਪੰਜਾਬ ਦੇ ਜਿਲ੍ਹਾ ਅਮ੍ਰਿਤਸਰ ਵਿੱਚ ਕਰਿਆਨੇ ਦੀ ਦੁਕਾਨ ਬੰਦ ਕਰ ਰਹੇ ਦੁਕਾਨਦਾਰ ਉੱਤੇ ਏ ਐਸ ਆਈ (ASI) ਵਲੋਂ ਸਿੱਧੀ ਗੋਲੀ ਚਲਾ ਦਿੱਤੀ ਗਈ। ਗੋਲੀ ਦੁਕਾਨਦਾਰ ਦੀ ਛਾਤੀ ਵਿਚ ਲੱਗੀ। ਜਿਸ ਦੇ ਕਾਰਨ ਉਸਦੀ ਹਸਪਤਾਲ ਨੂੰ ਲੈ ਕੇ ਜਾਂਦਿਆਂ ਹੋਇਆਂ ਮੌਤ ਹੋ ਗਈ। ਪੁਲਿਸ ਨੇ ਮੌਕੇ ਵਾਰਦਾਤ ਦੀ ਥਾਂ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱੱਤੀ ਹੈ। ਏ ਐਸ ਆਈ ਰਾਜੇਸ਼ ਔਹਰੀ ਨੂੰ ਕਾਬੂ ਕਰਕੇ ਉਸ ਦੇ ਸਰਵਿਸ ਰਿਵਾਲਵਰ ਨੂੰ ਜਬਤ ਕਰ ਲਿਆ ਹੈ। ਇਹ ASI ਥਾਣਾ ਸੁਲਤਾਨਵਿੰਡ ਵਿੱਚ ਤੈਨਾਤ ਹੈ।
ਇਹ ਮੰਦਭਾਗੀ ਘਟਨਾ ਬੀਤੀ ਰਾਤ 10 : 30 ਵਜੇ ਦੇ ਕਰੀਬ ਦੀ ਹੈ। ਖੂਹ ਭੱਲਾਂਵਾਲਾ ਸਥਿਤ ਆਨੰਦ ਪ੍ਰੋਵਿਜਨਲ ਸਟੋਰ ਦੇ ਮਾਲਿਕ ਸਦਾਨੰਦ ਕੁੱਕੂ ਨੂੰ ਕੋਲ ਹੀ ਰਹਿਣ ਵਾਲੇ ਏ ਐਸ ਆਈ ਰਾਜੇਸ਼ ਔਹਰੀ ਨੇ ਗੋਲੀ ਮਾਰ ਦਿੱਤੀ। ਕੁੱਕੂ ਘਟਨਾ ਦੇ ਸਮੇਂ ਆਪਣੀ ਦੁਕਾਨ ਨੂੰ ਬੰਦ ਕਰ ਰਿਹਾ ਸੀ। ਉਸਦੇ ਪਿਤਾ ਕੁੱਝ ਮਿੰਟ ਪਹਿਲਾਂ ਹੀ ਘਰੇ ਚਲੇ ਗਏ ਸਨ।
ਦੱਸਿਆ ਜਾ ਰਿਹਾ ਹੈ ਕਿ ਏ ਐਸ ਆਈ ਕੁੱਕੂ ਦੀ ਦੁਕਾਨ ਤੇ ਆਇਆ ਅਤੇ ਇਸ ਦੌਰਾਨ ਹੀ ਕਿਸੇ ਗੱਲ ਨੂੰ ਲੈ ਕੇ ਕਿਹਾ ਸੁਣੀ ਹੋ ਗਈ। ਕੁੱਝ ਸਮੇਂ ਬਾਅਦ ਹੀ ਏ ਐਸ ਆਈ ਰਾਜੇਸ਼ ਔਹਰੀ ਨੇ ਕੁੱਕੂ ਉੱਤੇ ਰਿਵਾਲਵਰ ਨਾਲ ਤਿੰਨ ਗੋਲੀਆਂ ਚਲਾ ਦਿੱਤੀਆਂ। ਇੱਕ ਗੋਲੀ ਕੁੱਕੂ ਦੀ ਛਾਤੀ ਵਿਚ ਲੱਗੀ। ਉਸ ਨੂੰ ਤੁਰੰਤ ਹਸਪਤਾਲ ਲੈ ਕੇ ਗਏ। ਲੇਕਿਨ ਰਸਤੇ ਵਿੱਚ ਹੀ ਉਸਦੀ ਮੌਤ ਹੋ ਗਈ।
ਏਡੀਸੀਪੀ ਹਰਪਾਲ ਸਿੰਘ ਰੰਧਾਵਾ ਵਲੋਂ ਦੱਸਿਆ ਗਿਆ ਹੈ ਕਿ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਆਰੋਪੀ ਨੂੰ ਫੜ ਲਿਆ ਗਿਆ ਹੈ ਅਤੇ ਉਸ ਤੋਂ ਰਿਵਾਲਵਰ ਨੂੂੰ ਵੀ ਜਬਤ ਕਰ ਲਿਆ ਗਿਆ ਹੈ। ਪਤਾ ਲਗਾਇਆ ਜਾ ਰਿਹਾ ਹੈ ਕਿ ਆਰੋਪੀ ਏ ਐੱਸ ਆਈ ਵਲੋਂ ਗੋਲੀ ਕਿਉਂ ਚਲਾਈ ਗਈ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ