ਪੰਜਾਬ ਦੇ ਫਿਰੋਜਪੁਰ ਏਰੀਏ ਦੇ ਇੱਕ ਨਿਜੀ ਸਕੂਲ ਦੇ ਪ੍ਰਿੰਸੀਪਲ ਉੱਤੇ ਡੰਡੇ ਦੇ ਨਾਲ ਇੱਕ ਵਿਦਿਆਰਥੀ ਨੂੰ ਬੁਰੀ ਤਰ੍ਹਾਂ ਕੁੱਟ ਕੇ ਜਖਮੀ ਕਰਨ ਦਾ ਇਲਜ਼ਾਮ ਲੱਗਿਆ ਹੈ। ਪੀ-ੜ-ਤ ਵਿਦਿਆਰਥੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਪੀਡ਼ਤ ਪਰਿਵਾਰ ਵਲੋਂ ਪੁਲਿਸ ਪ੍ਰਸ਼ਾਸਨ ਨੂੰ ਸ਼ਿਕਾਇਤ ਦਿੱਤੀ ਗਈ ਹੈ। ਇਸ ਮਾਮਲੇ ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਨੂੰ ਐਮ ਐਲ ਆਰ (MLR) ਮਿਲ ਗਈ ਹੈ। ਵਿਦਿਆਰਥੀ ਦੇ ਬਿਆਨ ਲੈ ਕੇ ਦੋਸ਼ੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਸ ਬਾਰੇ ਪੀੜਤ ਵਿਦਿਆਰਥੀ ਸਤਨਾਮ ਸਿੰਘ ਪੁੱਤਰ ਗੁਰਚਰਣ ਸਿੰਘ ਵਾਸੀ ਪਿੰਡ ਅਲੀਕੇ ਨੇ ਦੱਸਿਆ ਹੈ ਕਿ ਉਹ ਆਪਣੇ ਇਲਾਕੇ ਦੇ ਇੱਕ ਨਿਜੀ ਸਕੂਲ ਵਿੱਚ ਨੌਵੀਂ ਜਮਾਤ ਵਿੱਚ ਪੜ੍ਹਦਾ ਹੈ। ਬਿਨਾਂ ਕਿਸੇ ਕਸੂਰ ਤੋਂ ਸਕੂਲ ਦੇ ਪ੍ਰਿੰਸੀਪਲ ਨੇ ਉਸ ਨੂੰ ਦਫਤਰ ਵਿੱਚ ਬੁਲਾ ਕੇ ਡੰਡੇ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ। ਸਿਰਫ਼ ਐਨਾ ਹੀ ਨਹੀਂ ਜਮਾਤ ਵਿੱਚ ਲਿਆ ਕੇ ਵੀ ਡੰਡੇ ਨਾਲ ਕੁੱਟਮਾਰ ਕੀਤੀ ਹੈ। ਉਸ ਤੋਂ ਬਾਅਦ ਉਸ ਨੂੰ ਸਕੂਲ ਤੋਂ ਕੱਢਕੇ ਘਰ ਜਾਣ ਦੀ ਗੱਲ ਕਹੀ ਹੈ। ਉਹ ਜਖਮੀ ਹਾਲਤ ਦੇ ਵਿੱਚ ਆਪਣੇ ਘਰ ਪਹੁੰਚਿਆ। ਪਰਿਵਾਰਕ ਮੈਂਬਰਾਂ ਵਲੋਂ ਉਸ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ।
ਅੱਗੇ ਇਸ ਮਾਮਲੇ ਬਾਰੇ ਪੀਡ਼ਤ ਵਿਦਿਆਰਥੀ ਦੇ ਪਿਤਾ ਗੁਰਚਰਣ ਸਿੰਘ ਨੇ ਕਿਹਾ ਹੈ ਕਿ ਉਸ ਦਾ ਪੁੱਤਰ ਫਿਰੋਜਪੁਰ ਸ਼ਹਿਰ ਵਿਚ ਸਥਿਤ ਇੱਕ ਨਿਜੀ ਸਕੂਲ ਵਿੱਚ ਪੜ੍ਹਦਾ ਹੈ। ਸਕੂਲ ਵਿੱਚ ਹੀ ਲੱਗੇ ਇੱਕ ਵਿਅਕਤੀ ਵਲੋਂ ਉਸਦੇ ਬੇਟੇ ਦੇ ਨਾਲ ਸ਼ਰਾਰਤ ਕੀਤੀ ਗਈ ਅਤੇ ਫਿਰ ਉਕਤ ਵਿਅਕਤੀ ਵਲੋਂ ਹੀ ਪ੍ਰਿੰਸੀਪਲ ਨੂੰ ਸ਼ਿਕਾਇਤ ਲਗਾ ਦਿੱਤੀ ਗਈ ਕਿ ਸਤਨਾਮ ਨੇ ਉਸ ਨੂੰ ਗਾਲ੍ਹੀ ਗਲੌਚ ਕੀਤੀ ਹੈ। ਸਤਨਾਮ ਸਿੰਘ ਤੋਂ ਬਿਨਾਂ ਪੁੱਛਗਿਛ ਕੀਤਿਆਂ ਪ੍ਰਿੰਸੀਪਲ ਨੇ ਉਸ ਨੂੰ ਡੰਡੇ ਨਾਲ ਬੁਰੀ ਤਰ੍ਹਾਂ ਕੁੱਟਿਆ ਹੈ। ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਗਈ ਹੈ।
ਇਸ ਮਾਮਲੇ ਤੇ ਸਿਵਲ ਹਸਪਤਾਲ ਦੇ ਡੇ. ਅਰਵਿੰਦ ਨੇ ਕਿਹਾ ਕਿ ਬੱਚੇ ਦੇ ਸਰੀਰ ਉਪਰ ਸੱਟਾਂ ਦੇ ਨਿਸ਼ਾਨ ਸਨ। ਇਹ ਨਿਸ਼ਾਨ ਬਾਂਹਾਂ ਪੈਰ ਪਿੱਠ ਅਤੇ ਹੋਰ ਜਗ੍ਹਾ ਉੱਤੇ ਸਨ। ਐਮ ਐਲ ਆਰ (MLR) ਕੱਟ ਦਿੱਤੀ ਗਈ ਹੈ। ਬੱਚੇ ਦੀ ਹਾਲਤ ਵਿਚ ਹੁਣ ਸੁਧਾਰ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ