ਬਹੁਤੇ ਫੋਨ ਵਰਤਣ ਵਾਲਿਆਂ ਨੂੰ ਸਮਾਰਟਫੋਨ ਦੀ ਬੈਟਰੀ ਜਲਦੀ ਖਤਮ ਹੋਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਟਿਪਸ ਦੀ ਮਦਦ ਨਾਲ ਤੁਸੀ ਬੈਟਰੀ ਦੀ ਖਪਤ ਨੂੰ ਘੱਟ ਕਰ ਸਕਦੇ ਹੋ। ਹੁਣ ਦੇ ਦੌਰ ਵਿਚ ਸਮਾਰਟਫੋਨ ਲੱਗਭੱਗ ਹਰ ਕਿਸੇ ਵਿਅਕਤੀ ਦੀ ਜ਼ਰੂਰਤ ਬਣ ਗਿਆ ਹੈ ਅਤੇ ਇਸ ਤੋਂ ਬਿਨਾਂ ਅਸੀ ਥੋੜ੍ਹੀ ਦੇਰ ਵੀ ਨਹੀਂ ਰਹਿ ਸਕਦੇ।
ਸਮਾਰਟਫੋਨ ਦਾ ਇਸਤੇਮਾਲ ਆਫਿਸ ਦੇ ਕੰਮਾਂ ਤੋਂ ਇਲਾਵਾ ਗੇਮਿੰਗ ਲਈ ਵੀ ਕੀਤਾ ਜਾਂਦਾ ਹੈ। ਅਜਿਹੇ ਵਿੱਚ ਕਈ ਯੂਜਰਾਂ ਨੂੰ ਸਮਾਰਟਫੋਨ ਦੀ ਬੈਟਰੀ ਛੇਤੀ ਖਤਮ ਹੋਣ ਦੀ ਸਮੱਸਿਆ ਹੁੰਦੀ ਹੈ। ਕੁੱਝ ਅਜਿਹੇ ਯੂਜਰ ਵੀ ਹਨ ਜੋ ਕਿ ਨਵਾਂ ਸਮਾਰਟਫੋਨ (6000mAh Battery) ਲੈਣ ਤੋਂ ਬਾਅਦ ਵੀ ਬੈਟਰੀ ਦੇ ਛੇਤੀ ਖਤਮ ਹੋਣ ਦੀ ਸ਼ਿਕਾਇਤ ਕਰਦੇ ਹਨ। ਇਨ੍ਹਾਂ ਹੀ ਯੂਜਰਸ ਲਈ ਅੱਜ ਅਸੀਂ ਤੁਹਾਨੂੰ ਕੁੱਝ ਟਿਪਸ ਦੱਸਦੇ ਹਾਂ ਜਿਨ੍ਹਾਂ ਦੀ ਮਦਦ ਨਾਲ ਇਸ ਸਮਾਰਟਫੋਨ ਵਿੱਚ ਹੋਣ ਵਾਲੀ ਬੈਟਰੀ ਦੀ ਖਪਤ ਨੂੰ ਘੱਟ ਕਰਿਆ ਜਾ ਸਕਦਾ ਹੈ। ਚਲੋ ਆਓ ਜਾਣਦੇ ਹਾਂ ਡਿਟੇਲ ਵਿਚ ਇਨ੍ਹਾਂ ਟਿਪਸ ਦੇ ਬਾਰੇ।
ਫੋਨ ਦੀ ਬਰਾਇਟਨੈਂਸ (Brightness) ਨੂੰ ਘੱਟ ਕਰੋ
ਤੁਹਾਡੇ ਸਮਾਰਟਫੋਨ ਦੀ ਬੈਟਰੀ ਵੀ ਜੇਕਰ ਜਲਦੀ ਖਤਮ ਹੋ ਰਹੀ ਹੈ ਤਾਂ ਸਭ ਤੋਂ ਪਹਿਲਾਂ ਇਸ ਦੀ ਬਰਾਇਟਨੈਂਸ (Brightness) ਨੂੰ ਘੱਟ ਕਰੋ। ਕਿਉਂਕਿ ਬਰਾਇਟਨੈਂਸ ਦੀ ਵਜ੍ਹਾ ਕਰਕੇ ਬੈਟਰੀ ਦੀ ਖਪਤ ਜ਼ਿਆਦਾ ਹੁੰਦੀ ਹੈ ਅਤੇ ਇਸ ਦਾ ਅੱਖਾਂ ਉੱਤੇ ਵੀ ਭੈੜਾ ਅਸਰ ਪੈਂਦਾ ਹੈ। ਅਜਿਹੇ ਵਿੱਚ ਆਪਣੇ ਸਮਾਰਟਫੋਨ ਦੀ ਬੈਟਰੀ ਨੂੰ ਛੇਤੀ ਖਤਮ ਹੋਣ ਤੋਂ ਬਚਾਉਣ ਲਈ ਬਰਾਇਟਨੈਂਸ ਨੂੰ ਘੱਟ ਕਰੋ।
ਲੋਕੇਸ਼ਨ (Location) ਅਤੇ ਜੀਪੀਐਸ ਟਰੈਕਿੰਗ ਨੂੰ ਬੰਦ ਰੱਖੋ
ਜੇਕਰ ਤੁਸੀਂ ਸਮਾਰਟਫੋਨ ਦੀ ਬੈਟਰੀ ਬਚਾਉਣਾ ਚਾਹੁੰਦੇ ਹੋ ਤਾਂ ਲੋਕੇਸ਼ਨ (Location) ਅਤੇ ਜੀਪੀਐਸ ਟਰੈਕਿੰਗ ਨੂੰ ਹਮੇਸ਼ ਬੰਦ ਰੱਖੋ ਜਦੋਂ ਇਨ੍ਹਾਂ ਦੀ ਜ਼ਰੂਰਤ ਹੋਵੇ ਉਦੋਂ ਹੀ ਔਨ (On) ਕਰੋ ਅਤੇ ਕੰਮ ਹੋਣ ਤੋਂ ਬਾਅਦ ਆਫ ਕਰ ਦਿਓ। ਕਿਉਂਕਿ ਇਨ੍ਹਾਂ ਦੀ ਵਜ੍ਹਾ ਕਰਕੇ ਹੀ ਫੋਨ ਦੀ ਬੈਟਰੀ ਜਿਆਦਾ ਇਸਤੇਮਾਲ ਹੁੰਦੀ ਹੈ ਅਤੇ ਤੁਹਾਡੇ ਫੋਨ ਦੀ ਬੈਟਰੀ ਜਲਦੀ ਡਿਸਚਾਰਜ ਹੋ ਜਾਂਦੀ ਹੈ।
ਗੈਰ ਜਰੂਰੀ ਐਪਸ ਦਾ ਨੋਟੀਫਿਕੇਸ਼ਨ ਕਰੋ ਬੰਦ
ਅਸੀਂ ਸਮਾਰਟਫੋਨ ਦੀ ਵਰਤੋ ਕਰਦੇ ਸਮੇਂ ਕਈ ਅਜਿਹੇ ਐਪਸ ਨੂੰ ਡਾਉਨਲੋਡ ਕਰ ਲੈਂਦੇ ਹਾਂ ਜਿਨ੍ਹਾਂ ਦੀ ਵਰਤੋ ਜ਼ਿਆਦਾ ਨਹੀਂ ਕੀਤੀ ਜਾਂਦੀ ਅਜਿਹੇ ਵਿੱਚ ਉਨ੍ਹਾਂ ਦਾ ਨੋਟੀਫਿਕੇਸ਼ਨ ਵੀ ਔਨ ਰਹਿੰਦਾ ਹੈ। ਜਿਸ ਦੀ ਵਜ੍ਹਾ ਨਾਲ ਫੋਨ ਦੀ ਬੈਟਰੀ ਜਲਦੀ ਖਤਮ ਹੁੰਦੀ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਗੈਰ ਜਰੂਰੀ ਐਪਸ ਦਾ ਨੋਟੀਫਿਕੇਸ਼ਨ ਬੰਦ ਕਰ ਦਿਓ ਤਾਂਕਿ ਫੋਨ ਦੀ ਬੈਟਰੀ ਜਿਆਦਾ ਸਮਾਂ ਕੱਢ ਸਕੇ।
ਬਲੂਟੂਥ ਅਤੇ ਵਾਈਫਾਈ ਬੰਦ ਰੱਖੋ
ਅਗਰ ਤੁਸੀਂ ਸਮਾਰਟਫੋਨ ਵਿੱਚ ਬਲੂਟੂਥ ਅਤੇ ਵਾਈਫਾਈ ਦੀ ਵਰਤੋ ਨਹੀਂ ਕਰਦੇ ਤਾਂ ਉਸ ਨੂੰ ਬੰਦ ਕਰ ਦਿਓ। ਕਿਉਂਕਿ ਤੁਸੀਂ ਬਲੂਟੂਥ ਅਤੇ ਵਾਈਫਾਈ ਔਨ ਹੋਣ ਨਾਲ ਵੀ ਫੋਨ ਦੀ ਬੈਟਰੀ ਦੀ ਖਪਤ ਕਰਦੇ ਹੋ। ਇਸ ਲਈ ਬਿਹਤਰ ਹੈ ਕਿ ਬਿਨਾਂ ਵਰਤੋ ਦੇ ਇਨ੍ਹਾਂ ਨੂੰ ਆਫ ਕਰ ਦੇਣਾ ਚਾਹੀਦਾ ਹੈ।
ਫਲੈਸ਼ ਦੀ ਵਰਤੋ ਘੱਟ ਕਰੋ
ਅੱਜਕੱਲ੍ਹ ਸਮਾਰਟਫੋਨ ਵਿੱਚ ਕੈਮਰੇ ਦੇ ਨਾਲ ਹੀ ਐਲ ਈ ਡੀ ਫਲੈਸ਼ ਦਿੱਤੀ ਜਾਂਦੀ ਹੈ। ਕੁਝ ਸਮਾਰਟਫੋਨਾਂ ਵਿੱਚ ਦੋ ਫਲੈਸ਼ ਵੀ ਮੌਜੂਦ ਹੁੰਦੇ ਹਨ ਅਤੇ ਇਨ੍ਹਾਂ ਦੀ ਵਰਤੋ ਅਕਸਰ ਹਨ੍ਹੇਰੇ ਦੇ ਵਿੱਚ ਫੋਟੋ ਕਲਿਕ ਕਰਨ ਲਈ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਫਲੈਸ਼ ਦਾ ਜ਼ਿਆਦਾ ਇਸਤੇਮਾਲ ਵੀ ਸਮਾਰਟਫੋਨ ਦੀ ਬੈਟਰੀ ਉੱਤੇ ਅਸਰ ਪਾਉਂਦਾ ਹੈ ਅਤੇ ਇਸ ਦੀ ਵਜ੍ਹਾ ਨਾਲ ਬੈਟਰੀ ਜਲਦੀ ਖਤਮ ਹੁੰਦੀ ਹੈ।