ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਦੇ ਜਲੰਧਰ ਵਿੱਚ ਖਾਲਸਾ ਸਕੂਲ ਦੇ ਕੋਲ ਇੱਕ ਦੁਕਾਨਦਾਰ ਨਾਲ ਪੰਜ ਛੇ ਬਾਉਂਸਰਾਂ ਵਲੋਂ ਜਮਕੇ ਕੁੱਟਮਾਰ ਕੀਤੀ ਗਈ ਹੈ। ਉਨ੍ਹਾਂ ਨੇ ਤੇਜ ਹਥਿਆਰ ਨਾਲ ਦੁਕਾਨਦਾਰ ਦੇ ਸਿਰ ਉੱਤੇ ਵਾਰ ਕੀਤੇ ਹਨ। ਸਿਰਫ਼ ਇਹੀ ਨਹੀਂ ਦੁਕਾਨਦਾਰ ਨੂੰ ਛਡਾਉਣ ਆਏ ਉਸ ਦੇ ਭਤੀਜੇ ਉੱਤੇ ਵੀ ਬਾਉਂਸਰਾਂ ਨੇ ਦਾਤ ਨਾਲ ਹਮਲਾ ਕੀਤਾ ਹੈ। ਜਿਸ ਦੇ ਨਾਲ ਉਹ ਬਾਂਹ ਤੋਂ ਜਖਮੀ ਹੋ ਗਿਆ ਹੈ। ਦੁਕਾਨਦਾਰ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਹੈ। ਜਿੱਥੇ ਡਾਕਟਰਾਂ ਵਲੋਂ ਉਸਦਾ ਇਲਾਜ ਕੀਤਾ ਜਾ ਰਿਹਾ ਹੈ।
ਇਸ ਮਾਮਲੇ ਸਬੰਧੀ ਜਖ਼ਮੀ ਦੁਕਾਨਦਾਰ ਸਰਬਜੀਤ ਸਿੰਘ ਨਿਵਾਸੀ ਆਬਾਦਪੁਰਾ ਨੇ ਦੱਸਿਆ ਕਿ ਉਹ ਰੋਜਾਨਾ ਦੀ ਤਰ੍ਹਾਂ ਦੁਕਾਨ ਉੱਤੇ ਬੈਠਾ ਸੀ। ਇਸ ਦੌਰਾਨ ਪੰਜ ਛੇ ਨੌਜਵਾਨ ਉਸਦੀ ਦੁਕਾਨ ਉੱਤੇ ਆਏ। ਉਨ੍ਹਾਂ ਨੇ ਬਿਨਾਂ ਕੁੱਝ ਪੁੱਛੇ ਸਿੱਧੇ ਉਸ ਨੂੰ ਕੁੱਟਣਾ ਮਾਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਦੇ ਕੋਲ ਡੰਡੇ ਰਾਡ ਅਤੇ ਦਾਤ ਸਨ। ਉਨ੍ਹਾਂ ਨੇ ਪਹਿਲਾਂ ਡੰਡੇ ਅਤੇ ਰਾਡ ਨਾਲ ਕੁੱਟਮਾਰ ਕੀਤੀ ਅਤੇ ਫਿਰ ਸਿਰ ਉੱਤੇ ਦਾਤ ਨਾਲ ਵਾਰ ਕੀਤੇ। ਇਹ ਸਭ ਦੇਖ ਕੇ ਛੁਡਵਾਉਣ ਲਈ ਉਸਦਾ ਭਤੀਜਾ ਅਮਨ ਆਇਆ ਤਾਂ ਉਸ ਦੇ ਵੀ ਹਮਲਾਵਰਾਂ ਨੇ ਦਾਤ ਮਾਰਿਆ ਜੋ ਉਸਦੀ ਸੱਜੀ ਬਾਂਹ ਵਿੱਚ ਲੱਗਿਆ। ਹਸਪਤਾਲ ਪ੍ਰਸ਼ਾਸਨ ਨੇ ਦੋਵਾਂ ਜਖ਼ਮੀਆਂ ਦੀ ਮੈਡੀਕਲ ਲੀਗਲ ਰਿਪੋਰਟ ਬਣਾ ਦਿੱਤੀ ਹੈ ਅਤੇ ਪੁਲਿਸ ਨੂੰ ਵੀ ਸੂਚਤ ਕਰ ਦਿੱਤਾ ਹੈ।
ਪ੍ਰਾਈਵੇਟ ਹਸਪਤਾਲਾਂ ਦੇ ਬਾਉਂਸਰ ਦੱਸੇ ਜਾ ਰਹੇ ਹਨ ਹਮਲਾਵਰ
ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਪੰਜ ਛੇ ਨੌਜਵਾਨਾਂ ਨੇ ਦੁਕਾਨਦਾਰ ਅਤੇ ਉਸਦੇ ਭਤੀਜੇ ਉੱਤੇ ਹਮਲਾ ਕੀਤਾ ਉਹ ਜਲੰਧਰ ਦੇ ਦੋ ਨਾਮੀ ਹਸਪਤਾਲਾਂ ਦੇ ਬਾਉਂਸਰ ਹਨ। ਦੁਕਾਨਦਾਰ ਨੇ ਦੱਸਿਆ ਕਿ ਉਸਦੀ ਦੋ ਦਿਨ ਪਹਿਲਾਂ ਉਸਦੇ ਹੀ ਮਹੱਲੇ ਦੇ ਰਹਿਣ ਵਾਲੇ ਅਨਿਲ ਕੁਮਾਰ ਲਿੱਲੀ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ ਸੀ। ਇਸ ਗੱਲੋਂ ਹੀ ਉਸ ਨੇ ਆਪਣੇ ਨਾਲ ਬਾਉਂਸਰ ਲਿਆ ਕੇ ਉਸ ਉੱਤੇ ਹਮਲਾ ਕਰ ਦਿੱਤਾ।
ਸਥਾਨਕ ਲੋਕਾਂ ਨੇ ਕਿਹਾ ਗੁੰਡਾਗਰਦੀ ਕਰਦੇ ਹਨ ਬਾਉਂਸਰ
ਇਥੋਂ ਦੇ ਸਥਾਨਕ ਲੋਕਾਂ ਨੇ ਦੱਸਿਆ ਹੈ ਕਿ ਜਿਨ੍ਹਾਂ ਬਾਉਂਸਰਾਂ ਨੇ ਹਮਲਾ ਕੀਤਾ ਹੈ ਉਹ ਪਹਿਲਾਂ ਵੀ ਗੁੰਡਾਗਰਦੀ ਕਰਨ ਨੂੰ ਲੈ ਕੇ ਬਦਨਾਮ ਹਨ। ਇਨ੍ਹਾਂ ਬਾਉਂਸਰਾਂ ਉੱਤੇ ਪਹਿਲਾਂ ਵੀ ਮਾਰ ਕੁੱਟ ਕਰਨ ਦੇ ਮਾਮਲੇ ਦਰਜ ਹਨ। ਲੋਕਾਂ ਦਾ ਇਲਜ਼ਾਮ ਹੈ ਕਿ ਇਹ ਬਾਉਂਸਰ ਸ਼ਹਿਰ ਦੇ ਦੋ ਨਾਮੀ ਹਸਪਤਾਲਾਂ ਵਿੱਚ ਕੰਮ ਕਰਦੇ ਹਨ ਅਤੇ ਇਨ੍ਹਾਂ ਨੂੰ ਪੁਲਿਸ ਦੀ ਹਿਫਾਜ਼ਤ ਪ੍ਰਾਪਤ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ