ਅੱਜਕੱਲ੍ਹ ਲੋਕਾਂ ਦੀ ਸਹਿਣ ਸ਼ਕਤੀ ਬਹੁਤ ਘੱਟ ਗਈ ਨਿਕੇ-ਨਿਕੇ ਝਗੜੇ ਵੱਡੇ-ਵੱਡੇ ਗੁਨਾਹਾਂ ਦਾ ਕਾਰਨ ਬਣ ਰਹੇ ਹਨ। ਇਸ ਤਰ੍ਹਾਂ ਦਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਜਿਲ੍ਹਾ ਅਮ੍ਰਿਤਸਰ (Punjab) ਵਿੱਚ ਸੁਲਤਾਨਵਿੰਡ ਰੋਡ ਉੱਤੇ ਸੋਨੇ ਦੇ ਗਹਿਣੇ ਬਣਾਉਣ ਵਾਲੇ ਵਿਅਕਤੀ ਨੂੰ ਚਾਰ ਨੌਜਵਾਨਾਂ ਨੇ ਜਹਿਰ ਪਿਆ ਦਿੱਤਾ। ਗੁਆਂਢੀ ਉਸ ਨੂੰ ਤੁਰੰਤ ਹਸਪਤਾਲ ਲੈ ਕੇ ਪਹੁੰਚੇ ਪ੍ਰੰਤੂ ਓਥੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਪੁਲਿਸ ਪ੍ਰਸ਼ਾਸਨ ਵਲੋਂ ਪਤਨੀ ਦੇ ਬਿਆਨ ਦੇਣ ਤੋਂ ਬਾਅਦ ਚਾਰਾਂ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਇਸ ਮਾਮਲੇ ਤੇ ਮ੍ਰਿਤਕ ਦੀ ਪਤਨੀ ਮੋਨਿਕਾ ਨੇ ਦੱਸਿਆ ਹੈ ਕਿ ਦੋਸ਼ੀ ਜਸਬੀਰ ਸਿੰਘ ਕੰਡਾ ਵਲੋਂ ਉਸਦੇ ਪਤੀ ਰੋਬਿਨ ਨੂੰ ਗਹਿਣੇ ਬਣਾਉਣ ਦੇ ਲਈ ਸੋਨਾ ਦਿੱਤਾ ਗਿਆ ਸੀ। ਲੇਕਿਨ ਰੋਬਿਨ ਵਰਮਾ ਸਮੇਂ ਸਿਰ ਗਹਿਣਿਆਂ ਨੂੰ ਨਹੀਂ ਬਣਾ ਸਕਿਆ ਤਾਂ ਉਸ ਤੋਂ ਬਾਅਦ ਬੀਤੀ ਰਾਤ ਨੂੰ ਜਸਬੀਰ ਸਿੰਘ ਕੰਡਾ ਆਪਣੇ ਨਾਲ ਹੋਰ ਤਿੰਨ ਸਾਥੀਆਂ ਨੂੰ ਲੈ ਕੇ ਉਨ੍ਹਾਂ ਦੇ ਘਰ ਵਿਚ ਪਹੁੰਚ ਗਿਆ। ਇੱਥੇ ਦੋਵਾਂ ਦੇ ਵਿੱਚ ਥੋੜ੍ਹੀ ਬਹੁਤੀ ਕਿਹਾ ਸੁਣੀ ਹੋ ਗਈ। ਇਸ ਦੇ ਦੌਰਾਨ ਦੋਸ਼ੀ ਨੇ ਆਪਣੇ ਤਿੰਨ ਸਾਥੀਆਂ ਦੇ ਨਾਲ ਮਿਲਕੇ ਰੋਬਿਨ ਦੇ ਮੁੰਹ ਵਿੱਚ ਕੋਈ ਜਹਰੀਲੀ ਚੀਜ਼ ਪਾ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਏ।
ਇਸ ਦੇ ਬਾਅਦ ਰੋਬਿਨ ਨੂੰ ਗੁਆਂਢੀਆਂ ਨੇ ਹਸਪਤਾਲ ਵਿਚ ਪਹੁੰਚਾਇਆ ਲੇਕਿਨ ਇਲਾਜ ਦੇ ਦੌਰਾਨ ਮੰਗਲਵਾਰ ਨੂੰ ਰੋਬਿਨ ਵਰਮਾ ਦੀ ਮੌਤ ਹੋ ਗਈ। ਪੁਲਿਸ ਵਲੋਂ ਮ੍ਰਿਤਕ ਸਰੀਰ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਏਸੀਪੀ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਮ੍ਰਿਤਕ ਦੀ ਪਤਨੀ ਦੇ ਬਿਆਨ ਦਰਜ ਕਰ ਲਏ ਹਨ। ਚਾਰ ਦੋਸ਼ੀਆਂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ। ਮ੍ਰਿਤਕ ਨੂੰ ਜਹਿਰ ਦਿੱਤਾ ਗਿਆ ਹੈ ਜਾਂ ਕੁੱਝ ਹੋਰ ਇਹ ਸਭ ਪਤਾ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਲੱਗ ਸਕੇਗਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ