ਜੇਕਰ ਤੁਹਾਨੂੰ ਦਿਨ ਵਿੱਚ ਬਹੁਤੀ ਵਾਰ ਗੁੜ ਦੀ ਚਾਹ ਪੀਂਣ ਦੀ ਆਦਤ ਹੈ ਤਾਂ ਇਸ ਨੂੰ ਬਦਲ ਲਓ ਨਹੀਂ ਤਾਂ ਇਸ ਦੇ ਸਿਹਤ ਨੂੰ ਨੁਕਸਾਨ ਵੀ ਹੋ ਸਕਦੇ ਹਨ। ਬਹੁਤੀ ਜਿਆਦਾ ਮਾਤਰਾ ਵਿੱਚ ਗੁੜ ਦੀ ਚਾਹ ਨਾ ਪੀਓ ਇਸ ਨਾਲ ਭਾਰ ਵੀ ਵੱਧ ਸਕਦਾ ਹੈ। ਨੱਕ ਦੀ ਨਕਸੀਰ (ਖੂਨ ਆਉਣ)) ਦੀ ਸਮੱਸਿਆ ਵੀ ਹੋ ਸਕਦੀ ਹੈ।
ਠੰਡ ਦੇ ਮੌਸਮ ਵਿਚ (ਸਰਦੀਆਂ) ਵਿੱਚ ਗੁੜ ਦੀ ਚਾਹ ਪੀਣਾ ਜਿਆਦਾਤਰ ਲੋਕਾਂ ਨੂੰ ਪਸੰਦ ਹੁੰਦਾ ਹੈ। ਲੇਕਿਨ ਬਹੁਤੀ ਜਿਆਦਾ ਮਾਤਰਾ ਵਿੱਚ ਗੁੜ ਦੀ ਚਾਹ ਨਾ ਪੀਵੋ। ਦਿਨ ਵਿਚ ਵਿੱਚ ਜੇਕਰ ਤੁਸੀਂ ਕਈ ਵਾਰੀ ਗੁੜ ਦੀ ਚਾਹ ਪੀਂਦੇ ਹੋ ਤਾਂ ਇਸ ਨਾਲ ਸਿਹਤ ਨੂੰ ਨੁਕਸਾਨ ਵੀ ਹੋ ਸਕਦਾ ਹੈ। ਐਕਸਪਰਟ (ਤਜਰਬੇਕਾਰਾਂ) ਦੇ ਮੁਤਾਬਕ ਗੁੜ ਦੀ ਤਾਸੀਰ ਗਰਮ ਹੁੰਦੀ ਹੈ। ਇਸ ਲਈ ਇਸ ਦਾ ਸੇਵਨ ਸੀਮਿਤ ਮਾਤਰਾ ਵਿੱਚ ਹੀ ਕਰਨਾ ਚਾਹੀਦਾ ਹੈ। ਇਸ ਦੇ ਨਾਲ ਨਾ ਸਿਰਫ ਭਾਰ ਵੱਧ ਸਕਦਾ ਹੈ ਸਗੋਂ ਨੱਕ ਚੋਂ ਖੂਨ ਆਉਣ ਦੀ ਸਮੱਸਿਆ ਵੀ ਹੋ ਸਕਦੀ ਹੈ। ਆਓ ਜਾਣਦੇ ਹਾਂ ਗੁੜ ਦੀ ਚਾਹ ਬਹੁਤੀ ਜਿਆਦਾ ਪੀਣ ਦੇ ਨੁਕਸਾਨ ਬਾਰੇ।
ਭਾਰ ਵੱਧ ਸਕਦਾ ਹੈ
ਜੇਕਰ ਤੁਸੀਂ ਗੁੜ ਦੀ ਚਾਹ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਭਾਰ ਵੱਧ ਸਕਦਾ ਹੈ। ਗੁੜ ਵਿੱਚ ਜ਼ਿਆਦਾ ਕਲੋਰੀ ਹੁੰਦੀ ਹੈ। ਸਰਦੀਆਂ ਵਿੱਚ ਜੇਕਰ ਤੁਸੀਂ ਵਾਰ – ਵਾਰ ਗੁੜ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਤੁਹਾਡਾ ਵਜਨ ਵਧ ਸਕਦਾ ਹੈ।
ਬਲੱਡ ਸ਼ੂਗਰ ਲੇਵਲ
ਵਾਰ ਵਾਰ ਗੁੜ ਦੀ ਚਾਹ ਪੀਣ ਨਾਲ ਸਰੀਰ ਵਿੱਚ ਬਲੱਡ ਸ਼ੂਗਰ ਲੇਵਲ ਵੱਧ ਸਕਦਾ ਹੈ। 2 – 3 ਕੱਪ ਤੋਂ ਜ਼ਿਆਦਾ ਚਾਹ ਨਾ ਪੀਵੋ।
ਨੱਕ ਚੋਂ ਖੂਨ ਆਉਣ ((ਨਕਸੀਰ) ਦੀ ਸਮੱਸਿਆ
ਦਿਨ ਵਿਚ ਬਹੁਤ ਜ਼ਿਆਦਾ ਗੁੜ ਦੀ ਚਾਹ ਪੀਣ ਨਾਲ ਨੱਕ ਚੋਂ ਖੂਨ ਆਉਣ ((ਨਕਸੀਰ) ਦੀ ਸਮੱਸਿਆ ਹੋ ਸਕਦੀ ਹੈ। ਗੁੜ ਦੀ ਤਾਸੀਰ ਗਰਮ ਹੁੰਦੀ ਹੈ ਅਤੇ ਜ਼ਿਆਦਾ ਮਾਤਰਾ ਵਿੱਚ ਇਸ ਦਾ ਸੇਵਨ ਨੁਕਸਾਨ ਪਹੁੰਚਾਉਂਦਾ ਹੈ।
ਪਾਚਨ ਪ੍ਰਣਾਲੀ ਨਾਲ ਜੁਡ਼ੀ ਮੁਸ਼ਕਿਲ
ਬਹੁਤੀ ਜ਼ਿਆਦਾ ਮਾਤਰਾ ਵਿੱਚ ਗੁੜ ਦੀ ਚਾਹ ਪੀਣ ਨਾਲ ਬਦਹਜਮੀ ਦੀ ਸ਼ਿਕਾਇਤ ਹੋ ਸਕਦੀ ਹੈ। ਜੇਕਰ ਤੁਸੀਂ ਦਿਨ ਵਿੱਚ 4 ਕੱਪ ਤੋਂ ਜ਼ਿਆਦਾ ਗੁੜ ਦੀ ਚਾਹ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਢਿੱਡ ਵਿੱਚ ਗੈਸ ਬਣਨ ਦੀ ਸਮੱਸਿਆ ਹੋ ਸਕਦੀ ਹੈ। ਗੁੜ ਦੀ ਚਾਹ ਦਾ ਜਿਆਦਾ ਸੇਵਨ ਕਰਨ ਨਾਲ ਢਿੱਡ ਵਿੱਚ ਗਰਮੀ ਵੱਧ ਸਕਦੀ ਹੈ। ਇਸ ਦੇ ਨਾਲ ਸਕਿਨ ਵੀ ਖ਼ਰਾਬ ਹੋ ਸਕਦੀ ਹੈ।
ਪੈਰਾਸਿਟਿਕ ਇੰਫੇਕਸ਼ਨ
ਜੇਕਰ ਗੁੜ ਠੀਕ ਅਤੇ ਸਾਫ਼ ਤਰੀਕੇ ਨਾਲ ਤਿਆਰ ਨਹੀਂ ਕੀਤਾ ਗਿਆ ਹੈ ਤਾਂ ਇਸਦੀ ਚਾਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦੀ ਹੈ। ਖ਼ਰਾਬ ਗੁੜ ਦਾ ਸੇਵਨ ਕਰਨ ਨਾਲ ਢਿੱਡ ਵਿੱਚ ਕੀੜੇ ਹੋਣ ਦੀ ਸਮੱਸਿਆ ਹੋ ਸਕਦੀ ਹੈ।
Disclaimer : ਇਸ ਆਰਟੀਕਲ ਵਿੱਚ ਦੱਸੇ ਢੰਗ, ਤਰੀਕੇ ਅਤੇ ਦਾਵਿਆਂ ਦੀ ਦੇਸ਼ੀ ਸੁਰਖੀਆਂ ਪੇਜ਼ ਪੁਸ਼ਟੀ ਨਹੀਂ ਕਰਦਾ ਹੈ। ਇਨ੍ਹਾਂ ਨੂੰ ਕੇਵਲ ਸੁਝਾਅ ਦੇ ਰੂਪ ਵਿੱਚ ਲਵੋ। ਇਸ ਤਰ੍ਹਾਂ ਦੇ ਕਿਸੇ ਵੀ ਉਪਚਾਰ / ਦਵਾਈ / ਖੁਰਾਕ ਉੱਤੇ ਅਮਲ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜਰੂਰ ਲਵੋ।