ਬੋਰਵੈੱਲ ਵਿੱਚ ਡਿੱਗੀ ਬੱਚੀ ਦਾ ਹੋਇਆ ਸਫਲ ਰੇਸਕਿਊ, ਪੁਲਿਸ ਅਤੇ ਫੌਜੀ ਟੀਮ ਨੇ ਬਚਾਈ ਜਾਨ, ਦੇਖੋ ਪੂਰੀ ਖ਼ਬਰ

Punjab

ਭਾਰਤ ਦੇ ਰਾਜ ਮੱਧ ਪ੍ਰਦੇਸ਼ ਦੇ ਛਤਰਪੁਰ ਵਿੱਚ ਇੱਕ ਸਾਲ ਦੀ ਬੱਚੀ ਖੇਡਦਿਆਂ ਹੋਇਆਂ 15 ਫੁੱਟ ਡੂੰਘੇ ਬੋਰਵੈੱਲ ਵਿੱਚ ਜਾ ਡਿੱਗੀ ਸੀ। ਜਿਸ ਨੂੰ ਪੁਲਿਸ ਅਤੇ ਫੌਜ ਦੀਆਂ ਟੀਮ ਦੇ ਰੇਸਕਿਊ (Rescue) ਦੇ ਬਾਅਦ ਬਚਾ ਲਿਆ ਗਿਆ ਹੈ। 

ਮੱਧ ਪ੍ਰਦੇਸ਼ ਵਿਚ ਛਤਰਪੁਰ ਜਿਲ੍ਹੇ ਦੇ ਇੱਕ ਪਿੰਡ ਵਿੱਚ ਵੀਰਵਾਰ ਨੂੰ ਉਸ ਵਕਤ ਭੱਜਦੜ ਮੱਚ ਗਈ ਜਦੋਂ ਇੱਕ ਸਾਲ ਦੀ ਇੱਕ ਬੱਚੀ 15 ਤੋਂ 20 ਫੁੱਟ ਡੂੰਘੇ ਇੱਕ ਬੋਰਵੈੱਲ ਵਿੱਚ ਜਾ ਫਸੀ। ਜਿਸਦੇ ਬਾਅਦ ਨਾਲ ਹੀ ਉਸਨੂੰ ਬਚਾਏ ਜਾਣ ਲਈ ਰੇਸਕਿਊ ਆਪ੍ਰੇਸ਼ਨ ਕੀਤਾ ਗਿਆ ਸੀ। ਫਿਲਹਾਲ ਇਸ ਬੱਚੀ ਨੂੰ ਪੁਲਿਸ ਅਤੇ ਫੌਜ ਦੀ ਟੀਮ ਦੇ ਰੇਸਕਿਊ ਦੇ ਬਾਅਦ ਬਚਾ ਲਿਆ ਗਿਆ ਹੈ। 

ਪ੍ਰਾਪਤ ਖਬਰਾਂ ਦੇ ਅਨੁਸਾਰ ਛਤਰਪੁਰ ਜਿਲ੍ਹੇ ਤੋਂ ਕਰੀਬ 32 ਕਿਲੋਮੀਟਰ ਦੂਰ ਨੌਗਾਂਵ ਥਾਣਾ ਇਲਾਕੇ ਦੇ ਦੋਨੀ ਪਿੰਡ ਵਿੱਚ ਦੁਪਹਿਰ ਕਰੀਬ ਤਿੰਨ ਵਜੇ ਰਾਕੇਸ਼ ਕੁਸ਼ਵਾਹਾ ਦੀ ਡੇਢ ਸਾਲ ਦਾ ਧੀ ਦਿਵਿਆਂਸ਼ੀ ਆਪਣੇ ਖੇਤ ਵਿੱਚ ਖੇਡਦੇ ਸਮੇਂ ਉੱਥੇ ਬਣੇ ਖੁੱਲੇ ਬੋਰਵੈੱਲ ਵਿੱਚ ਡਿੱਗ ਪਈ ਸੀ। ਜਿਸਦੇ ਬਾਅਦ ਉਸ ਨੂੰ ਬਚਾਉਣ ਲਈ ਫੌਜ ਦੇ ਜਵਾਨ ਲੋਕਲ ਪੁਲਿਸ ਪ੍ਰਸ਼ਾਸਨ ਮਦਦ ਲਈ ਅੱਗੇ ਆਏ ਸਨ। 

ਇਥੇ ਲੰਬੇ ਸਮੇਂ ਦੇ ਰੇਸਕਿਊ ਆਪ੍ਰੇਸ਼ਨ ਦੇ ਬਾਅਦ ਬੱਚੀ ਨੂੰ ਬੋਰਵੈੱਲ ਵਿਚੋਂ ਬਾਹਰ ਕੱਢ ਲਿਆ ਗਿਆ ਹੈ। ਇਸਦੇ ਲਈ ਫੌਜ ਅਤੇ ਪੁਲਿਸ ਦੀ ਟੀਮ ਨੇ ਬੋਰਵੈੱਲ ਦੇ ਕੋਲ ਖੁਦਾਈ ਕਰਕੇ ਬੱਚੀ ਤੱਕ ਪਹੁੰਚਣ ਦਾ ਰਸਤਾ ਬਣਾਇਆ। ਜਿਸ ਤੋਂ ਬਾਅਦ ਹੀ ਬੱਚੀ ਦਾ ਸਫਲ ਰੇਸਕਿਊ ਕੀਤਾ ਜਾ ਸਕਿਆ ਹੈ। 

ਦੇਖੋ ਵੀਡੀਓ

ਪ੍ਰਾਪਤ ਖਬਰਾਂ ਦੇ ਅਨੁਸਾਰ ਬੱਚੀ ਨੂੰ ਡੂੰਘੇ ਬੋਰਵੈੱਲ ਵਿੱਚ ਬਚਾ ਕੇ ਰੱਖਣ ਦੇ ਲਈ ਉਸ ਤੱਕ ਆਕਸੀਜਨ ਦੀ ਵੀ ਸਪਲਾਈ ਕੀਤੀ ਗਈ ਸੀ। ਇਸ ਦੇ ਲਈ ਐਂਬੂਲੈਂਸ ਅਤੇ ਆਕਸੀਜਨ ਦਾ ਪ੍ਰਬੰਧ ਕਰਾਇਆ ਗਿਆ ਸੀ। ਰੇਸਕਿਊ ਆਪ੍ਰੇਸ਼ਨ ਦੇ ਦੌਰਾਨ ਮੌਕੇ ਉੱਤੇ ਤਹਿਸੀਲਦਾਰ ਸੁਨੀਤਾ ਸਾਹਿਨੀ ਅਤੇ ਨੌਗਾਂਵ ਪੁਲਿਸ ਥਾਨਾ ਪ੍ਰਭਾਰੀ ਦੀਪਕ ਯਾਦਵ ਵੀ ਮੌਜੂਦ ਸਨ। 

Leave a Reply

Your email address will not be published. Required fields are marked *