ਮਾਂ ਵਲੋਂ ਆਪਣੇ ਹੀ ਬੱਚੇ ਨੂੰ ਅਗਵਾ ਕਰਨ ਦੀ ਕਿਉਂ ਰਚੀ ਗਈ ਸੀ ਸਾਜਿਸ਼, ਦੇਖੋ ਪੂਰੀ ਖ਼ਬਰ

Punjab

ਪੰਜਾਬ ਵਿਚ ਥਾਣਾ ਦਸੂਹੇ ਦੇ ਅਧੀਨ ਪੈਂਦੇ ਪਿੰਡ ਬਹਬੋਵਾਲ ਛਨੀਆਂ ਵਿੱਚ 10 ਦਸੰਬਰ ਨੂੰ ਅਗਵਾ ਕੀਤਾ ਗਿਆ 9 ਸਾਲ ਦੇ ਬੱਚੇ ਨੂੰ ਬਰਾਮਦ ਕਰ ਲਿਆ ਗਿਆ ਹੈ। 9 ਸਾਲ ਦਾ ਬੱਚਾ ਬਲਨੂਰ ਪੁੱਤ ਅਮ੍ਰਿਤਪਾਲ ਸਿੰਘ ਨਿਵਾਸੀ ਬਹਬੋਵਾਲ ਛਨੀਆਂ ਨੂੰ ਅਗਵਾ ਕਰਨ ਦੇ ਮਾਮਲੇ ਵਿੱਚ ਇਹ ਗੱਲ ਸਾਹਮਣੇ ਆਈ ਸੀ ਕਿ ਉਸਦੀ ਮਾਤਾ ਹਰਮੀਤ ਕੌਰ ਅਤੇ ਰਣਵੀਰ ਸਿੰਘ ਦੇ ਵੱਲੋਂ ਕਾਰ ਸਵਾਰ 5 ਅਣਪਛਾਤੇ ਸਾਥੀਆਂ ਦੇ ਨਾਲ ਮਿਲ ਕੇ ਬਲਨੂਰ ਨੂੰ ਅਗਵਾ ਕਰ ਲਿਆ ਸੀ। ਦਸੂਹਾ ਪੁਲਿਸ ਨੇ ਬੀਤੇ ਦਿਨ ਬੱਚੋ ਦੀ ਮਾਤਾ ਨੂੰ ਪਠਾਨਕੋਟ ਨਜਦੀਕ ਪਿੰਡ ਸੱਲੋਵਾਲ ਵਿੱਚ ਇੱਕ ਕੋਠੀ ਵਿੱਚੋਂ ਗ੍ਰਿਫਤਾਰ ਕਰ ਲਿਆ ਅਤੇ ਅਗਵਾ ਕੀਤੇ ਗਏ ਬੱਚੇ ਬਲਨੂਰ ਨੂੰ ਵੀ ਇਸ ਹੀ ਕੋਠੀ ਵਿੱਚੋਂ ਬਰਾਮਦ ਕਰ ਲਿਆ ਗਿਆ ਹੈ।

ਡੀ. ਐੱਸ. ਪੀ. (DSP) ਦਸੂਹਾ ਰਣਜੀਤ ਸਿੰਘ ਬਦੇਸ਼ਾ ਨੇ ਆਪਣੇ ਦਫ਼ਤਰ ਦਸੂਹਾ ਵਿੱਚ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਹੈ ਕਿ ਐਸ. ਐਸ. ਪੀ. ਕੁਲਵੰਤ ਸਿੰਘ ਹੀਰ ਅਤੇ ਐਸ ਜੀ. ਪੀ. ਮਨਦੀਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਨ੍ਹਾਂ ਨੇ ਅਤੇ ਥਾਣਾ ਇੰਚਾਰਜ ਦਸੂਹਾ ਗੁਰਪ੍ਰੀਤ ਸਿੰਘ ਅਤੇ 7 ਹੋਰ ਪੁਲਿਸ ਟੀਮਾਂ ਵਲੋਂ ਅਮ੍ਰਿਤਸਰ ਤਰਨਤਾਰਨ ਬਟਾਲਾ ਵਿੱਚ ਵੱਖੋ ਵੱਖਰੀਆਂ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ। ਜਦੋਂ ਕਿ ਡੀ. ਐੱਸ. ਪੀ. ਸਰਬਜੀਤ ਸਿੰਘ ਰਾਏ ਨੇ ਵੀ ਕਾਫ਼ੀ ਮਿਹਨਤ ਕੀਤੀ ਅਤੇ ਬੱਚੋ ਦੀ ਮਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ।

ਅੱਗੇ ਉਨ੍ਹਾਂ ਨੇ ਕਿਹਾ ਕਿ ਬੱਚੇ ਦੇ ਮਾਤੇ ਪਿਤਾ ਦਾ ਆਪਸ ਵਿੱਚ ਲੜਾਈ ਝਗੜਾ ਚੱਲ ਰਿਹਾ ਹੈ। ਬੱਚੇ ਦੇ ਪਿਤਾ ਨੇ ਦੱਸਿਆ ਕਿ ਦੋਵਾਂ ਦਾ ਤਲਾਕ ਦਾ ਕੇਸ ਵੀ ਚੱਲ ਰਿਹਾ ਹੈ ਅਤੇ ਹਰਮੀਤ ਬੱਚੇ ਦੀ ਕਸਟਡੀ ਲੈਣਾ ਚਾਹੁੰਦੀ ਹੈ। ਬੱਚੇ ਬਲਨੂਰ ਨੂੰ ਦਸੂਹਾ ਦੀ ਅਦਾਲਤ ਵਿੱਚ ਧਾਰਾ 164 ਅਧੀਨ ਬਿਆਨ ਲੈਣ ਲਈ ਮਾਣਯੋਗ ਜੱਜ ਸਾਹਿਬਾਨ ਦੇ ਕੋਲ ਪੇਸ਼ ਕੀਤਾ ਅਤੇ ਉਨ੍ਹਾਂ ਨੇ ਬੱਚੇ ਨੂੰ ਉਸਦੇ ਪਿਤਾ ਅਮ੍ਰਿਤਪਾਲ ਸਿੰਘ ਦੇ ਹਵਾਲੇ ਕਰਨ ਦੇ ਆਦੇਸ਼ ਜਾਰੀ ਕੀਤੇ। ਇਸਦੇ ਬਾਅਦ ਬੱਚੇ ਬਲਨੂਰ ਨੂੰ ਡੀ. ਐੱਸ. ਪੀ. ਦਸੂਹੇ ਦੇ ਵੱਲੋਂ ਉਸਦੇ ਪਿਤਾ ਅਮ੍ਰਿਤਪਾਲ ਸਿੰਘ ਦੇ ਹਵਾਲੇ ਕਰ ਦਿੱਤਾ ਗਿਆ ਹੈ ।

ਇਸ ਮੌਕੇ ਜਦੋਂ ਬੱਚੇ ਦੇ ਨਾਲ ਪੱਤਰਕਾਰਾਂ ਨੇ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਕਾਰ ਸਵਾਰ ਅਗਵਾਕਾਰਾਂ ਨੇ ਮੁਕੇਰੀਆਂ ਜਾਕੇ ਕਾਰ ਬਦਲੀ ਅਤੇ ਉਸ ਨੂੰ ਇੱਕ ਹੋਟਲ ਵਿੱਚ ਲੈ ਗਏ ਅਤੇ ਉਸਦੀ ਮਾਂ ਦੇ ਹਵਾਲੇ ਕਰ ਦਿੱਤਾ। ਇਸ ਦੇ ਸਬੰਧ ਵਿੱਚ ਜੋ ਵੀਡੀਓ ਵਾਇਰਲ ਹੋਈ ਸੀ। ਉਸ ਵਿੱਚ ਉਸ ਨੂੰ ਡਰਾ ਧਮਕਾ ਕੇ ਕਹਾਇਆ ਗਿਆ ਸੀ। ਡੀ. ਐੱਸ. ਪੀ. ਦਸੂਹਾ ਰਣਜੀਤ ਸਿੰਘ ਬਦੇਸ਼ਾ ਨੇ ਦੱਸਿਆ ਹੈ ਕਿ ਫੜੀ ਗਈ ਹਰਮੀਤ ਕੌਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਉਸਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਜਦੋਂ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦੀ ਹੀ ਫੜ ਲਿਆ ਜਾਵੇਗਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ

Leave a Reply

Your email address will not be published. Required fields are marked *