ਜਿਲ੍ਹਾ ਸਤਨਾ ਮੱਧ ਪ੍ਰਦੇਸ਼ ਦੇ ਵਿੱਚ 8ਵੀੰ ਜਮਾਤ ਦਾ ਵਿਦਿਆਰਥੀ ਮੋਬਾਇਲ ਚਾਰਜਿੰਗ ਕਰਦੇ ਸਮੇਂ ਆਨਲਾਇਨ ਕਲਾਸ ਲੈ ਰਿਹਾ ਸੀ। ਇਸ ਦੌਰਾਨ ਬੈਟਰੀ ਫਟਣ ਕਾਰਨ ਵਿਦਿਆਰਥੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸਿਆ ਗਿਆ ਹੈ।
ਵਿਸਥਾਰ ਨਾਲ
ਮੋਬਾਇਲ ਨਾਲ ਆਨਲਾਇਨ ਕਲਾਸ ਮਜਬੂਰੀ ਹੈ। ਪਰ ਮੁਬਾਇਲ ਚਾਰਜਿੰਗ ਤੇ ਲੱਗੇ ਹੋਣ ਤੇ ਲੰਬੇ ਸਮੇਂ ਤੱਕ ਇਸਤੇਮਾਲ ਜਾਨਲੇਵਾ ਸਾਬਤ ਹੋ ਸਕਦਾ ਹੈ। ਜਿਲ੍ਹਾ ਸਤਨਾ ਵਿੱਚ ਇੱਕ ਜਮਾਤ 8ਵੀੰ ਕਲਾਸ ਦਾ ਵਿਦਿਆਰਥੀ ਮੋਬਾਇਲ ਤੇ ਆਨਲਾਇਨ ਕਲਾਸ ਅਟੈਂਡ ਕਰ ਰਿਹਾ ਸੀ। ਮੁਬਾਇਲ ਚਾਰਜਿੰਗ ਤੇ ਲੱਗਿਆ ਹੋਇਆ ਸੀ। ਇਸੇ ਦੌਰਾਨ ਮੋਬਾਇਲ ਵਿੱਚ ਬਲਾਸਟ ਹੋ ਗਿਆ। ਵਿਦਿਆਰਥੀ ਦਾ ਚਿਹਰਾ ਬੁਰੀ ਤਰ੍ਹਾਂ ਝੁਲਸਿਆ ਗਿਆ ਹੈ। ਜਖਮੀ ਹਾਲਤ ਵਿੱਚ ਉਸ ਨੂੰ ਸਤਨਾ ਦੇ ਜਿਲ੍ਹਾ ਦਵਾਖ਼ਾਨਾ ਲਿਆਂਦਾ ਗਿਆ ਸੀ। ਜਿੱਥੋਂ ਉਸ ਨੂੰ ਜਬਲਪੁਰ ਰੈਫਰ ਕਰ ਦਿੱਤਾ ਗਿਆ ਹੈ।
ਇਸ ਬਾਬਤ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਘਟਨਾ ਸਤਨਾ ਜਿਲ੍ਹੇ ਦੇ ਨਾਗੌਰ ਤਹਸੀਲ ਦੇ ਚਦਕੁਇਆ ਪਿੰਡ ਦੀ ਹੈ। 15 ਸਾਲ ਦਾ ਰਾਮਪ੍ਰਕਾਸ਼ ਪਿਤਾ ਭਾਨੁਪ੍ਰਸਾਦ ਭਦੌਰਿਆ ਇੱਕ ਪ੍ਰਾਈਵੇਟ ਸਕੂਲ ਵਿੱਚ 8ਵੀੰ ਜਮਾਤ ਦਾ ਵਿਦਿਆਰਥੀ ਹੈ। ਵੀਰਵਾਰ ਦੁਪਹਿਰ ਨੂੰ ਉਹ ਸਕੂਲ ਦੀ ਆਨਲਾਇਨ ਕਲਾਸ ਅਟੈਂਡ ਕਰ ਰਿਹਾ ਸੀ। ਇਸੇ ਦੌਰਾਨ ਮੋਬਾਇਲ ਵੀ ਚਾਰਜ ਉੱਤੇ ਲੱਗਿਆ ਹੋਇਆ ਸੀ। ਇਸੇ ਸਮੇਂ ਮੋਬਾਇਲ ਫੋਨ ਵਿੱਚ ਬਲਾਸਟ ਹੋ ਗਿਆ। ਜਿਸ ਨਾਲ ਵਿਦਿਆਰਥੀ ਦਾ ਮੂੰਹ ਅਤੇ ਨੱਕ ਦਾ ਹਿੱਸਾ ਬੁਰੀ ਤਰ੍ਹਾਂ ਲਹੂ ਲੁਹਾਣ ਹੋ ਗਿਆ। ਪਰਿਵਾਰਕ ਮੈਂਬਰ ਨਾਗੌਦ ਸਮੁਦਾਇਕ ਸਿਹਤ ਕੇਂਦਰ ਲੈ ਗਏ। ਜਿੱਥੋਂ ਉਸ ਨੂੰ ਸਤਨਾ ਜਿਲ੍ਹਾ ਦਵਾਖ਼ਾਨਾ ਭੇਜਿਆ ਗਿਆ। ਹਾਲਤ ਇਨੀ ਗੰਭੀਰ ਸੀ ਕਿ ਬਾਅਦ ਵਿੱਚ ਉਸ ਨੂੰ ਜਬਲਪੁਰ ਰੈਫਰ ਕੀਤਾ ਗਿਆ। ਡਾਕਟਰਾਂ ਦਾ ਕਹਿਣਾ ਹੈ ਕਿ ਵਿਦਿਆਰਥੀ ਦਾ ਮੁੰਹ ਅਤੇ ਨੱਕ ਪੂਰੀ ਤਰ੍ਹਾਂ ਨਾਲ ਜਖਮੀ ਹੋ ਗਿਆ ਹੈ।
ਪਰਿਵਾਰਕ ਮੈਂਬਰ ਸਦਮੇ ਵਿੱਚ
ਇਸ ਮੌਕੇ ਭਾਨੁਪ੍ਰਸਾਦ ਨੇ ਦੱਸਿਆ ਹੈ ਕਿ ਉਨ੍ਹਾਂ ਦਾ ਪੁੱਤਰ ਰੋਜਾਨਾ ਆਨਲਾਇਨ ਕਲਾਸ ਅਟੈਂਡ ਕਰਦਾ ਹੈ।ਵੀਰਵਾਰ ਦੁਪਹਿਰ ਨੂੰ ਵੀ ਉਹ ਘਰ ਵਿੱਚ ਹੀ ਪੜ੍ਹਾਈ ਕਰ ਰਿਹਾ ਸੀ। ਜਦੋਂ ਤੇਜ ਧਮਾਕੇ ਦੀ ਅਵਾਜ ਆਈ ਤਾਂ ਪਰਿਵਾਰ ਦੇ ਸਾਰੇ ਲੋਕ ਉਸਦੇ ਕਮਰੇ ਵੱਲ ਨੂੰ ਭੱਜੇ ਤਾਂ ਉਹ ਬੁਰੀ ਹਾਲਤ ਵਿੱਚ ਲਹੂ ਲੁਹਾਣ ਪਿਆ ਸੀ। ਨਾਗੌਦ ਤੋਂ ਸਤਨਾ ਅਤੇ ਫਿਰ ਜਬਲਪੁਰ ਰੈਫਰ ਕੀਤਾ ਗਿਆ ਹੈ। ਨੱਕ ਅਤੇ ਮੁੰਹ ਪੂਰੀ ਤਰ੍ਹਾਂ ਨਾਲ ਜਖਮੀ ਹੋ ਗਏ ਹਨ।