ਸਾਡੇ ਦੇਸ਼ ਦੀਆਂ ਲਡ਼ਕੀਆਂ ਦੀ ਗੱਲ ਕਰੀਏ ਤਾਂ ਸਾਡੇ ਦੇਸ਼ ਦੀਆਂ ਲਡ਼ਕੀਆਂ ਵਿੱਚ ਇੰਨੀ ਹਿੰਮਤ ਅਤੇ ਬੁਲੰਦ ਹੌਸਲੇ ਹਨ ਜਿਸਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ ਇੱਕ 10 ਸਾਲ ਦੀ ਬੱਚੀ ਸ਼ਾਈਂ ਪਟੇਲ ਜੋ ਮੁੰਬਈ ਤੋਂ ਗੱਡੀ ਉੱਤੇ ਸਫਰ ਕਰਕੇ ਆਪਣੇ ਪਿਤਾ ਦੇ ਨਾਲ ਕਟਰਾ ਜੰਮੂ ਪਹੁੰਚੀ ਅਤੇ ਕਟਰਾ ਤੋਂ ਕੰਨਿਆਕੁਮਾਰੀ ਤੱਕ ਦਾ ਸਫਰ ਜੋ ਕਰੀਬ 4000 ਕਿਲੋਮੀਟਰ ਤੱਕ ਦਾ ਦੱਸਿਆ ਜਾਂਦਾ ਹੈ ਸਾਈਕਲ ਉੱਤੇ ਸਵਾਰ ਹੋਕੇ ਸ਼ੁਰੂ ਕੀਤਾ ਗਿਆ।
ਜਦੋਂ ਸਾਈਂ ਪਟੇਲ ਸਾਈਕਲ ਉੱਤੇ ਸਵਾਰ ਹੋਕੇ ਆਪਣਾ ਸਫਰ ਤੈਅ ਕਰਦੀ ਹੋਈ ਗੁਰਦਾਸਪੁਰ ਪਹੁੰਚੀ ਤਾਂ ਮੀਡੀਆ ਵਲੋਂ ਇਸ ਬੱਚੀ ਅਤੇ ਉਸਦੇ ਪਿਤਾ ਆਸ਼ੀਸ਼ ਪਟੇਲ ਨਾਲ ਗੱਲ ਕੀਤੀ ਗਈ ਤਾਂ ਪਤਾ ਚਲਿਆ ਕਿ ਬੱਚੇ ਦੀ ਉਮਰ ਸਿਰਫ਼ 10 ਸਾਲ ਹੈ ਅਤੇ ਉਸਦਾ ਨਾਮ ਸਾਈਂ ਪਟੇਲ ਹੈ। ਉਸ ਬੱਚੀ ਨਾਲ ਗੱਲ ਕਰਨੀ ਤਾਂ ਬੱਚੀ ਦਾ ਹੌਸਲਾ ਦੇਖਦੇ ਹੀ ਬਣਦਾ ਸੀ। ਬੱਚੀ ਨਾਲ ਗੱਲਬਾਤ ਕਰਦੇ ਹੋਏ ਬੱਚੀ ਨੇ ਦੱਸਿਆ ਕਿ ਉਹ ਇੱਕ ਸੁਨੇਹਾ ਲੈ ਕੇ ਸਾਈਕਲ ਤੇ ਕਟਰਾ ਕੰਨਿਆਕੁਮਾਰੀ ਤੱਕ ਨਿਕਲੀ ਹੈ 4000 ਕਿਲੋਮੀਟਰ ਦਾ ਲੰਮਾ ਸਫਰ ਉਸ ਦੁਆਰਾ ਸਾਈਕਲ ਉੱਤੇ ਹੀ ਕੀਤਾ ਜਾਵੇਗਾ।
ਅੱਗੇ ਬੱਚੀ ਨੇ ਕਿਹਾ ਹੈ ਕਿ ਦੇਸ਼ ਅਤੇ ਦੁਨੀਆਂ ਵਿੱਚ ਸੁਨੇਹਾ ਦਿੱਤਾ ਜਾਵੇਗਾ ਕਿ ਧੀ ਬਚਾਓ ਧੀ ਪੜਾਓ ਅਤੇ ਇਸ ਦੇ ਨਾਲ ਮਾਹੌਲ ਨੂੰ ਬਚਾਉਣ ਲਈ ਅਤੇ ਪਟਰੋਲ ਨੂੰ ਬਚਾਉਣ ਲਈ ਸੁਨੇਹਾ ਵੀ ਦੇਵਾਂਗੀ ਬੱਚੀ ਨੇ ਦੱਸਿਆ ਕਿ ਉਹ ਹਰ ਰੋਜ 100 ਕਿਲੋਮੀਟਰ ਸਾਈਕਲ ਚਲਾਕੇ ਆਪਣੇ ਨੂੰ ਸਫਰ ਤੈਅ ਕਰੇਗੀ ਉਸਦੇ ਨਾਲ ਉਸਦੀ ਇੱਕ ਟੀਮ ਹੈ ਜਿਹੜੀ ਰਸਤੇ ਵਿੱਚ ਉਸਦਾ ਖਿਆਲ ਰੱਖੇਗੀ।
ਇਸ ਬੱਚੀ ਸਾਈਂ ਪਟੇਲ ਦੇ ਨਾਲ ਦੂਜਾ ਸਾਈਕਲ ਚਲਾ ਰਹੇ ਉਸਦੇ ਪਿਤਾ ਆਸ਼ੀਸ਼ ਪਟੇਲ ਦਾ ਕਹਿਣਾ ਹੈ ਕਿ ਸਾਈਕਲ ਦੇ ਰਸਤੇ ਕਟਰਾ ਤੋਂ ਚੱਲ ਕੇ ਕੰਨਿਆਕੁਮਾਰੀ ਤੱਕ ਜਾਣ ਦਾ ਸੁਨੇਹਾ ਅਤੇ ਰਿਕਾਰਡ ਕਾਇਮ ਕਰਨਾ ਵੀ ਉਨ੍ਹਾਂ ਦਾ ਇੱਕ ਮਕਸਦ ਹੈ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਬੱਚੀ ਸਾਈਂ ਪਟੇਲ ਨੇ 8 ਸਾਲ ਦੀ ਉਮਰ ਵਿੱਚ ਸਭ ਤੋਂ ਵੱਧ ਲੰਬੀ ਛਾਲ ਮਾਰਨ ਦਾ ਰਿਕਾਰਡ ਬਣਾਇਆ ਸੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੀ ਧੀ ਦੇ ਹੌਸਲੇ ਕਾਫ਼ੀ ਬੁਲੰਦ ਹਨ।
ਉਨ੍ਹਾਂ ਦੱਸਿਆ ਕਿ ਸਾਈਂ ਆਪਣੇ ਟੀਚੇ ਆਪ ਹੀ ਚੁਣਦੀ ਹੈ ਉਨ੍ਹਾਂ ਦਾ ਕਹਿਣਾ ਹੈ ਕਿ ਸੁਣਿਆ ਤਾਂ ਸੀ ਕਿ ਪੰਜਾਬ ਦੇ ਲੋਕ ਵੱਡੇ ਦਿਲ ਦੇ ਹੁੰਦੇ ਹਨ। ਲੇਕਿਨ ਹੁਣ ਪੰਜਾਬ ਵਿੱਚ ਆਕੇ ਵੇਖ ਵੀ ਲਿਆ ਪੰਜਾਬੀਆਂ ਦੇ ਖੁੱਲੇ ਦਿਲ ਨੇ ਉਨ੍ਹਾਂ ਦਾ ਤਾਂ ਮਨ ਮੋਹ ਲਿਆ ਉਨ੍ਹਾਂ ਨੇ ਦੱਸਿਆ ਕਿ 4000 ਕਿਲੋਮੀਟਰ ਦਾ ਸਫਰ ਸਾਈਕਲ ਉੱਤੇ ਕਰਨਗੇ ਅਤੇ ਇਸ ਸ਼ਫਰ ਨੂੰ 2 ਮਹੀਨੇ ਵਿੱਚ ਪੂਰਾ ਕਰਿਆ ਜਾਵੇਗਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ