ਪਹਿਲਾਂ ਕਾਰ ਨੂੰ ਟੱਕਰ ਮਾਰੀ ਹੇਠਾਂ ਉਤਰਿਆ ਤਾਂ, ਗੋਲੀ ਮਾਰ ਕੇ ਹੋ ਗਏ ਫਰਾਰ, ਦੇਖੋ ਪੂਰੀ ਖ਼ਬਰ

Punjab

ਸਾਡੇ ਪੰਜਾਬ ਸੂਬੇ ਵਿਚ ਕਤਲੇਆਮ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਆਏ ਦਿਨ ਕਿਤੇ ਨਾ ਕਤਲ ਹੋਣ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਹਨ। ਹੁਣ ਤਾਜਾ ਇਹੋ ਜਿਹਾ ਹੀ ਮਾਮਲਾ ਜਿਲ੍ਹਾ ਤਰਨਤਾਰਨ ਤੋਂ ਸਾਹਮਣੇ ਆਇਆ ਹੈ। ਜਿਲ੍ਹਾ ਤਰਨਤਾਰਨ ਦੇ ਕਸਬੇ ਭਿਖੀਵਿੰਡ ਦੇ ਕੋਲ ਕੁੱਝ ਲੋਕਾਂ ਵਲੋਂ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ ਗਈ ਹੈ। ਜਖਮੀ ਹਾਲਤ ਦੇ ਵਿਚ ਉਸਨੂੰ ਇਕ ਪ੍ਰਾਈਵੇਟ ਹਸਪਤਾਲ ਦੇ ਵਿਚ ਲਿਜਾਇਆ ਗਿਆ ਤਾਂ ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਹੈ। ਪੁਲਿਸ ਵਲੋਂ ਹੱਤਿਆ ਦਾ ਮਾਮਲਾ ਦਰਜ ਕਰਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿੰਡ ਦਾਊਕੇ ਦਾ ਰਹਿਣ ਵਾਲਾ ਜਜਬੀਰ ਸਿੰਘ ਆਪਣੇ ਪਰਿਵਾਰ ਦੇ ਨਾਲ ਰਿਸ਼ਤੇਦਾਰੀ ਵਿਚ ਮਿਲ ਕੇ ਆਪਣੇ ਪਿੰਡ ਨੂੰ ਵਾਪਸ ਜਾ ਰਿਹਾ ਸੀ। ਅਜੇ ਉਹ ਪਿੰਡ ਪਹੂਵਿੰਡ ਦੇ ਕੋਲ ਪਹੁੰਚੇ ਸਨ ਤਾਂ ਪਿੱਛੇ ਤੋਂ ਇਕ ਕਾਰ ਵਿੱਚ ਸਵਾਰ ਹੋਕੇ ਆਏ ਦੋ ਨੌਜਵਾਨਾਂ ਵਲੋਂ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਗਈ । ਗੱਡੀ ਦੀ ਟੱਕਰ ਤੋਂ ਬਾਅਦ ਜਦੋਂ ਜਜਬੀਰ ਸਿੰਘ ਕਾਰ ਵਿਚੋਂ ਹੇਠਾਂ ਉਤਰਿਆ ਤਾਂ ਦੂਜੀ ਕਾਰ ਦੇ ਵਿੱਚ ਸਵਾਰ ਨੌਜਵਾਨਾਂ ਨੇ ਉਸ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।

ਗੋਲੀ ਲੱਗਣ ਦੇ ਨਾਲ ਜਜਬੀਰ ਸਿੰਘ ਗੰਭੀਰ ਰੂਪ ਦੇ ਵਿਚ ਜਖ਼ਮੀ ਹੋ ਗਿਆ। ਉਹ ਜਖਮੀ ਹਾਲਤ ਦੇ ਵਿਚ ਸੜਕ ਉੱਤੇ ਡਿੱਗ ਪਿਆ। ਉਸ ਥਾਂ ਤੋਂ ਲੰਘ ਰਹੇ ਸਥਾਨਕ ਲੋਕਾਂ ਵਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਅਤੇ ਉਸ ਨੂੰ ਭਿਖੀਵਿੰਡ ਦੇ ਪ੍ਰਾਇਵੇਟ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਇਸ ਮਾਮਲੇ ਤੇ ਥਾਣਾ ਭਿਖੀਵਿੰਡ ਦੀ ਪੁਲਿਸ ਵਲੋਂ ਹੱਤਿਆ ਦਾ ਕੇਸ ਦਰਜ ਕਰਕੇ ਗੋਲੀ ਮਾਰਨ ਵਾਲੇ ਨੌਜਵਾਨਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਗਈ ਹੈ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

Leave a Reply

Your email address will not be published. Required fields are marked *