ਪੰਜਾਬ : – ਜਿਲ੍ਹਾ ਤਰਨਤਾਰਨ ਦੇ 29 ਅਸਮ ਰਾਇਫਲਸ ਵਿੱਚ ਤੈਨਾਤ ਫੌਜ ਦੇ ਸਿਪਾਹੀ ਆਗਿਆਪਾਲ ਸਿੰਘ ਉਮਰ 32 ਸਾਲਾ ਦੀ ਨਗਾਲੈਂਡ ਸਥਿਤ ਮਿਆਂਮਾਰ ਬਰਮਾ ਸੀਮਾ ਉੱਤੇ ਆਪਣੀ ਡਿਊਟੀ ਦੇ ਦੌਰਾਨ ਹਾਰਟ ਅਟੈਕ ਨਾਲ ਮੌਤ ਹੋ ਗਈ। ਆਗਿਆਪਾਲ ਸਿੰਘ ਦੀ ਮੌਤ 18 ਦਸੰਬਰ ਦੀ ਰਾਤ ਨੂੰ ਕਰੀਬ ਸਾਢੇ 11 ਵਜੇ ਹੋਈ । ਦੱਸਿਆ ਜਾ ਰਿਹਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੋਈ ਬੇਅਦਬੀ ਦੀ ਘਟਨਾ ਤੋਂ ਆਗਿਆਪਾਲ ਸਦਮੇ ਵਿਚ ਸੀ। ਇਸ ਫੌਜੀ ਨੌਜਵਾਨ ਦਾ ਮੰਗਲਵਾਰ ਨੂੰ ਪਿੰਡ ਚੰਬਲ ਵਿੱਚ ਅੰਤਮ ਸੰਸਕਾਰ ਕੀਤਾ ਗਿਆ।
ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਚੰਬਲ ਨਿਵਾਸੀ ਮੰਗਲ ਸਿੰਘ ਦੇ ਪੁੱਤਰ ਆਗਿਆਪਾਲ ਸਿੰਘ ਅਗਸਤ 2009 ਨੂੰ ਫੌਜ ਵਿੱਚ 29 ਅਸਮ ਰਾਇਫਲਸ ਫੌਜੀ ਵਜੋਂ ਤੈਨਾਤ ਹੋਇਆ ਸੀ ਅਤੇ ਅਸਮ ਸਥਿਤ ਮਿਆਂਮਾਰ ਬਰਮਾ ਸੀਮਾ ਉੱਤੇ ਆਗਿਆਪਾਲ ਸਿੰਘ ਦੀ ਡਿਊਟੀ ਸੀ। ਐਤਵਾਰ ਨੂੰ ਫੌਜ ਹੈਡਕਵਾਟਰ ਵਲੋਂ ਪਰਿਵਾਰ ਨੂੰ ਸੂਚਨਾ ਮਿਲੀ ਕਿ ਆਗਿਆਪਾਲ ਸਿੰਘ ਦੀ ਹਾਰਟ ਅਟੈਕ ਦੇ ਨਾਲ ਮੌਤ ਹੋ ਗਈ ਹੈ।
ਚੰਬਲ ਪਿੰਡ ਦੇ ਸਰਪੰਚ ਹਰਜਿਦਰ ਸਿੰਘ ਵਲੋਂ ਦੱਸਿਆ ਕਿ ਆਗਿਆਪਾਲ ਸਿੰਘ ਅਮ੍ਰਤਧਾਰੀ ਫੌਜੀ ਨੌਜਵਾਨ ਸੀ। ਉਸਦਾ ਵਿਆਹ ਪਿੰਡ ਵਟਣਾ ਨਿਵਾਸੀ ਰਮਨਦੀਪ ਕੌਰ ਦੇ ਨਾਲ ਹੋਇਆ ਸੀ। ਰਮਨਦੀਪ ਕੌਰ ਆਂਗਨਬਾੜੀ ਵਰਕਰ ਹੈ। ਆਗਿਆਪਾਲ ਸਿੰਘ ਦੀਆਂ ਦੋ ਬੇਟੀਆਂ ਹਰਗੁਨਪ੍ਰੀਤ ਕੌਰ 5 ਸਾਲ ਗੁਰਲੀਨ ਕੌਰ ਢਾਈ ਸਾਲ ਦੀ ਹੈ। ਆਗਿਆਪਾਲ ਸਿੰਘ ਦੇ ਵੱਡੇ ਭਰਾ ਨਿਰਮਲਜੀਤ ਸਿੰਘ ਜੋ ਕੈਨੇਡਾ ਵਿੱਚ ਰਹਿੰਦੇ ਹਨ। ਕੁੱਝ ਦਿਨ ਪਹਿਲਾਂ ਹੀ ਪਿੰਡ ਪਰਤੇ ਸਨ।
ਉਨ੍ਹਾਂ ਨੇ ਦੱਸਿਆ ਕਿ 18 ਦਸੰਬਰ ਦੀ ਰਾਤ ਨੂੰ ਆਗਿਆਪਾਲ ਸਿੰਘ ਦੀ ਸਿਹਤ ਉਸ ਸਮੇਂ ਵਿਗੜੀ ਜਦੋਂ ਉਸ ਨੇ ਸ਼੍ਰੀ ਦਰਬਾਰ ਸਾਹਿਬ ਵਿੱਚ ਹੋਈ ਬੇਅਦਬੀ ਦੀ ਖਬਰ ਸੁਣੀ। ਸੋਮਵਾਰ ਨੂੰ ਪੋਸਟਮਾਰਟਮ ਦੇ ਬਾਅਦ ਆਗਿਆਪਾਲ ਸਿੰਘ ਦਾ ਮ੍ਰਿਤਕ ਸਰੀਰ ਪਿੰਡ ਚੰਬਲ ਪਹੁੰਚਿਆ। ਫੌਜੀ ਦੇ ਮ੍ਰਿਤਕ ਸਰੀਰ ਦਾ ਦਾ ਮੰਗਲਵਾਰ ਨੂੰ ਅੰਤਮ ਸੰਸਕਾਰ ਕੀਤਾ ਗਿਆ। ਪੱਟੀ ਦੇ ਵਿਧਾਇਕ ਹਰਮਿਦਰ ਸਿੰਘ ਗਿੱਲ ਨੇ ਫੌਜੀ ਨੌਜਵਾਨ ਦੇ ਪਰਿਵਾਰ ਨਾਲ ਸੋਗ ਜਤਾਇਆ ਹੈ।