ਬੁੱਧਵਾਰ ਨੂੰ ਪੰਜਾਬ ਦੇ ਜਿਲ੍ਹਾ ਜਲੰਧਰ ਸ਼ਹਿਰ ਵਿਚ ਪੀ ਐਨ ਬੀ (PNB) ਬੈਂਕ ਵਿਚ ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਵਲੋਂ 16 ਲੱਖ ਦੀ ਡਕੈਤੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਗ੍ਰੀਨ ਮਾਡਲ ਟਾਉਨ ਸਥਿਤ ਪੀ ਐਨ ਬੀ ਬੈਂਕ ਦੀ ਬ੍ਰਾਂਚ ਵਿੱਚ ਨਕਾਬਪੋਸ਼ ਲੁਟੇਰੇ ਤੇਜਧਾਰ ਹਥਿਆਰ ਲੈ ਕੇ ਬੈਂਕ ਵਿੱਚ ਦਾਖਲ ਹੋਏ। ਇਨ੍ਹਾਂ ਲੁਟੇਰਿਆਂ ਨੇ ਬੈਂਕ ਨੂੰ ਖੁਲਦਿਆਂ ਹੀ ਐਂਟਰੀ ਕੀਤੀ ਅਤੇ ਬੈਂਕ ਦੇ ਦਰਵਾਜਿਆਂ ਨੂੰ ਅੰਦਰੋਂ ਬੰਦ ਕਰ ਲਿਆ। ਬੈਂਕ ਦੇ ਪੂਰੇ ਸਟਾਫ ਨੂੰ ਹਥਿਆਰਾਂ ਦੀ ਨੋਕ ਉੱਤੇ ਲੈ ਕੇ ਸਟਾਫ਼ ਰੂਮ ਦੀਆਂ ਚਾਬੀਆਂ ਖੌਹ ਲਈਆਂ ਅਤੇ ਕੈਸ਼ ਨੂੰ ਬੈਗ ਵਿੱਚ ਭਰ ਲਿਆ।
ਇਹ ਲੁਟੇਰੇ ਜਾਂਦੇ ਹੋਏ ਬੈਂਕ ਵਿੱਚ ਲੱਗੇ ਸੀਸੀਟੀਵੀ (CCTV) ਦੀ ਡੀਵੀਆਰ ਵੀ ਨਾਲ ਲੈ ਗਏ। ਸ਼ਹਿਰ ਦੇ ਨੇੜੇ ਏਰੀਏ ਵਿੱਚ ਡਕੈਤੀ ਦੀ ਇਸ ਵਾਰਦਾਤ ਦੇ ਬਾਅਦ ਹੜਕੰਪ ਮੱਚ ਗਿਆ। ਲੁਟੇਰਿਆਂ ਦੇ ਫਰਾਰ ਹੋਣ ਤੋਂ ਬਾਅਦ ਬੈਂਕ ਸਟਾਫ ਵਲੋਂ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ । ਸੂਚਨਾ ਮਿਲਦਿਆਂ ਸਾਰ ਹੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਜਾਂਚ ਪੜਤਾਲ ਕੀਤੀ। ਪੂਰੇ ਇਲਾਕੇ ਦੀ ਨਾਕਾਬੰਦੀ ਵੀ ਕਰਾ ਦਿੱਤੀ ਗਈ। ਗੱਡੀਆਂ ਦੀ ਚੇਕਿੰਗ ਕੀਤੀ ਜਾ ਰਹੀ ਹੈ ਅਤੇ ਲੁਟੇਰੀਆਂ ਨੂੰ ਲੱਭਿਆ ਜਾ ਰਿਹਾ ਹੈ। ਪੁਲਿਸ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਕੇਸ ਨੂੰ ਦਰਜ ਕਰ ਲਿਆ ਹੈ।
ਲੁਟੇਰਿਆਂ ਕੋਲ ਸੀ ਦੇਸੀ ਕੱਟੇ ਅਤੇ ਤੇਜਧਾਰ ਹਥਿਆਰ
PNB ਬੈਂਕ ਵਿੱਚ ਲੁੱਟ ਦੀ ਜਾਂਚ ਦੇ ਲਈ ਆਏ ਪੁਲਿਸ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਲੁਟੇਰਿਆਂ ਦੇ ਕੋਲ ਸਿਰਫ ਤੇਜਧਾਰ ਹਥਿਆਰ ਹੀ ਨਹੀਂ ਸਨ ਸਗੋਂ ਉਨ੍ਹਾਂ ਕੋਲ ਦੇਸੀ ਕੱਟੇ ਵੀ ਸਨ। ਉਨ੍ਹਾਂ ਦੱਸਿਆ ਕਿ ਬੈਂਕ ਵਿੱਚ ਤਿੰਨ ਲੁਟੇਰੇ ਦਾਖਲ ਹੈਏ ਸਨ। ਜਿਨ੍ਹਾਂ ਦੇ ਨਕਾਬ ਪਾਏ ਹੋਏ ਸਨ। ਲੁਟੇਰੇ ਬੈਂਕ ਖੁਲਦੇ ਹੀ ਦਾਖਲ ਹੋ ਗਏ ਅਤੇ ਸਟਾਫ ਉੱਤੇ ਹਥਿਆਰ ਤਾਣ ਕੇ 16 ਲੱਖ 93 ਹਜਾਰ ਰੁਪਏ ਨੂੰ ਲੁੱਟ ਕੇ ਫਰਾਰ ਹੋ ਗਏ।
ਪੁਲਿਸ ਖੰਗਾਲ ਰਹੀ ਨੇੜੇ ਦੇ CCTV ਕੈਮਰੇ
ਇਹ ਲੁਟੇਰੇ ਆਪਣੇ ਨਾਲ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਵੀ ਲੈ ਗਏ ਹਨ। ਲੇਕਿਨ ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਬੇਸ਼ੱਕ ਲੁਟੇਰੇ ਮੇਨ ਸੀਸੀਟੀਵੀ ਦਾ ਡੀਵੀਆਰ ਲੈ ਗਏ ਹਨ। ਲੇਕਿਨ ਬੈਂਕ ਵਿੱਚ ਕੁੱਝ ਖੁਫਿਆ ਕੈਮਰੇ ਵੀ ਲੱਗੇ ਹੋਏ ਹਨ। ਉਨ੍ਹਾਂ ਦੀ ਫੁਟੇਜ ਖੰਗਾਲਣ ਦੇ ਲਈ ਪੁਲਿਸ ਦੀ ਐਕਸਪਰਟ ਟੀਮ ਆ ਰਹੀ ਹੈ।
ਇਸ ਤੋਂ ਇਲਾਵਾ ਲੁਟੇਰਿਆਂ ਨੂੰ ਫੜਨ ਦੇ ਲਈ ਪੀ ਐਨ ਬੀ ਬੈਂਕ ਦੇ ਆਸਪਾਸ ਲੱਗੇ ਸਾਰੇ ਸੀਸੀਟੀਵੀ ਨੂੰ ਖੰਗਾਲਿਆ ਜਾ ਰਿਹਾ ਹੈ। ਸੀਸੀਟੀਵੀ ਫੁਟੇਜ ਅੱਜ ਦੀ ਹੀ ਨਹੀਂ ਸਗੋਂ ਕੁੱਝ ਦਿਨ ਪੁਰਾਣੀ ਵੀ ਦੇਖੀ ਜਾਵੇਗੀ ਤਾਂ ਕਿ ਪਤਾ ਚੱਲ ਸਕੇ ਕਿ ਕੀ ਲੁਟੇਰਿਆਂ ਨੇ ਬੈਂਕ ਦੀ ਰੇਕੀ ਵੀ ਕੀਤੀ ਸੀ…? ਅਤੇ ਉਹ ਕਿਸ ਰਸਤੇ ਤੋਂ ਆਏ ਅਤੇ ਕਿਸ ਰਸਤੇ ਤੋਂ ਗਏ ਸਾਰੀ ਮੂਵਮੈਂਟ ਨੂੰ ਦੇਖਿਆ ਜਾਵੇਗਾ।
ਲਾਕਰਾਂ ਤੱਕ ਨਹੀਂ ਪਹੁੰਚ ਸਕੇ ਲੁਟੇਰੇ
ਇਹ ਇਲਾਕਾ ਸ਼ਹਿਰ ਦੇ ਸਭ ਤੋਂ ਨੇੜੇ ਅਤੇ ਸੁਰੱਖਿਅਤ ਇਲਾਕਿਆਂ ਵਿੱਚੋਂ ਇੱਕ ਹੈ। ਮਾਡਲ ਟਾਉਨ ਨੂੰ ਅਮੀਰਾਂ ਜਾਂ ਉੱਚ ਵਰਗ ਦਾ ਏਰੀਆ ਵੀ ਕਿਹਾ ਜਾਂਦਾ ਹੈ। ਇਸ ਖੇਤਰ ਦੇ ਲੋਕਾਂ ਦੇ ਬੈਂਕ ਵਿੱਚ ਹੀ ਬਣੇ ਲਾਕਰਾਂ ਵਿੱਚ ਕਰੋਡ਼ਾਂ ਦੇ ਕੀਮਤੀ ਗਹਿਣਿਆਂ ਤੋਂ ਲੈ ਕੇ ਕਈ ਦਸਤਾਵੇਜ਼ ਵੀ ਜਮਾਂ ਕਰਾਏ ਹੋਏ ਹਨ। ਲੁਟੇਰੇ ਬੈਂਕ ਵਿੱਚੋਂ ਕੈਸ਼ ਲੁੱਟ ਕੇ ਹੀ ਚਲੇ ਗਏ। ਜੇਕਰ ਕਿਤੇ ਲਾਕਰਾਂ ਤੱਕ ਪਹੁੰਚ ਜਾਂਦੇ ਤਾਂ ਕਈ ਲੋਕਾਂ ਦਾ ਬਹੁਤ ਭਾਰੀ ਨੁਕਸਾਨ ਹੋ ਸਕਦਾ ਸੀ। ਇਸ ਲੁੱਟ ਦੀ ਘਟਨਾ ਦੀ ਖਬਰ ਸੁਣਦੇ ਹੀ ਬਹੁਤ ਸਾਰੇ ਲੋਕ ਜਿਨ੍ਹਾਂ ਦੇ ਇਸ ਬੈਂਕ ਵਿੱਚ ਲਾਕਰ ਹਨ ਮੌਕੇ ਉੱਤੇ ਪਹੁੰਚੇ ਅਤੇ ਆਪਣੇ ਲਾਕਰਾਂ ਦੇ ਬਾਰੇ ਵਿੱਚ ਜਾਣਕਾਰੀ ਲਈ।
ਬੈਂਕ ਵਿੱਚ ਸੁਰੱਖਿਆ ਗਾਰਡ ਨਹੀਂ ਸੀ
ਸਭ ਤੋਂ ਵੱਧ ਹੈਰਾਨੀ ਦੀ ਗੱਲ ਇਹ ਹੈ ਕਿ ਸ਼ਹਿਰ ਦੇ ਸਭ ਤੋਂ ਨੇੜੇ ਏਰੀਏ ਦੇ ਬੈਂਕ ਵਿੱਚ ਸੁਰੱਖਿਆ ਗਾਰਡ ਹੀ ਨਹੀਂ ਸੀ। ਏ ਡੀ ਸੀ ਪੀ ਸੁਹੇਲ ਕਾਸਿਮ ਮੀਰ ਵਲੋਂ ਬੈਂਕ ਦੇ ਸੁਰੱਖਿਆ ਗਾਰਡ ਦੇ ਬਾਰੇ ਵਿੱਚ ਪੁੱਛੇ ਜਾਣ ਉੱਤੇ ਉਨ੍ਹਾਂ ਨੇ ਕਿਹਾ ਕਿ ਬੈਂਕ ਵਿੱਚ ਸੁਰੱਖਿਆ ਗਾਰਡ ਨਹੀਂ ਹੈ। ਇੱਕ ਸਾਫ਼ ਸਫਾਈ ਲਈ ਰੱਖਿਆ ਕੇਅਰ ਟੇਕਰ ਹੀ ਸਾਰੀ ਵਿਵਸਥਾ ਦੇਖਦਾ ਹੈ। ਸਵੇਰੇ ਜਦੋਂ ਉਸਨੇ ਬੈਂਕ ਨੂੰ ਖੋਲਿਆ ਅਤੇ ਸਾਫ਼ ਸਫਾਈ ਕੀਤੀ। ਉਸ ਵਕਤ ਹੀ ਲੁਟੇਰੇ ਬੈਂਕ ਵਿੱਚ ਉਸ ਦੇ ਨਾਲ ਵੜ ਗਏ ਸਨ। ਉਸ ਨੂੰ ਹਥਿਆਰ ਦੀ ਨੋਕ ਉੱਤੇ ਇਕ ਕੋਨੇ ਵਿੱਚ ਬਿਠਾ ਦਿੱਤਾ। ਉਸ ਨੇ ਕਿਹਾ ਕਿ ਤਿੰਨ ਨਕਾਬਪੋਸ਼ ਬੈਂਕ ਵਿੱਚ ਵੜੇ ਸਨ ਜਦੋਂ ਕਿ ਸ਼ੱਕ ਹੈ ਕਿ ਇੱਕ ਉਨ੍ਹਾਂ ਦਾ ਸਾਥੀ ਬਾਹਰ ਵੀ ਖੜ੍ਹਾ ਸੀ। ਅਜੇ ਪੁਲਿਸ ਵਲੋਂ ਮਾਮਲੇ ਦੀ ਹਰ ਪਾਸਿਓਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ