ਪੰਜਾਬ ਵਿਚ ਪਟਿਆਲਾ ਦੇ ਚੀਕਿਆ ਸਟੇਟ ਹਾਈਵੇ ਉੱਤੇ ਪਿੰਡ ਮੰਜਾਲ ਦੇ ਨਜਦੀਕ ਇਕ ਭਿਆਨਕ ਹਾਦਸਾ ਹੋਇਆ ਹੈ। ਇਸ ਹਾਦਸੇ ਦੇ ਵਿੱਚ 3 ਨੌਜਵਾਨਾਂ ਦੀ ਜਾਨ ਚਲੀ ਜਾਣ ਅਤੇ ਇੱਕ ਨੌਜਵਾਨ ਦੇ ਗੰਭੀਰ ਰੁਪ ਵਿਚ ਜਖ਼ਮੀ ਹੋਣ ਦੀ ਖਬਰ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਇੰਨਾ ਜਿਆਦਾ ਜਬਰਦਸਤ ਸੀ ਕਿ ਕਾਰ ਦਰਖਤ ਦੇ ਨਾਲ ਟਕਰਾ ਕੇ ਪੂਰੀ ਤਰ੍ਹਾਂ ਨਸ਼ਟ ਹੋ ਗਈ। ਇਸ ਤੋਂ ਬਾਅਦ ਕਾਰ ਨੂੰ ਕੱਟ ਕੇ ਨੌਜਵਾਨਾਂ ਨੂੰ ਬਾਹਰ ਕੱਢਿਆ ਗਿਆ।
ਇਸ ਘਟਨਾ ਦੀ ਸੂਚਨਾ ਮਿਲਣ ਉੱਤੇ ਪੁਲਿਸ ਚੌਂਕੀ ਇੰਨਚਾਰਜ ਐਸ ਆਈ (SI) ਗੁਰਪ੍ਰੀਤ ਕੌਰ ਏ ਐਸ ਆਈ (ASI) ਕੁਲਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਘਟਨਾ ਵਾਲੀ ਥਾਂ ਉੱਤੇ ਪਹੁੰਚੀ। ਇੰਨਚਾਰਜ ਗੁਰਪ੍ਰੀਤ ਕੌਰ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਕਸਬਾ ਬਲਬੇੜਾ ਪੰਜੌਲਾ ਦੇ ਨੇੜੇ ਦੇ ਪਿੰਡ ਦੁੱਲਬਾ ਦਾ ਇੱਕ ਨੌਜਵਾਨ ਸੰਦੀਪ ਸਿੰਘ ਉਰਫ ਲਵੀ ਉਮਰ 21 ਸਾਲ ਫੌਜ ਤੋਂ ਛੁੱਟੀ ਆਇਆ ਤੇ ਹੋਇਆ ਸੀ।
ਇਸ ਪਿੰਡ ਦੇ ਹੋਰ ਨੌਜਵਾਨ ਲਖਵੀਰ ਸਿੰਘ 21 ਜਸਵੀਰ ਸਿੰਘ 22 ਅਤੇ ਸੁਲੱਖਣ ਸਿੰਘ 24 ਕਾਰ ਵਿੱਚ ਸਵਾਰ ਹੋ ਕੇ ਪਟਿਆਲਾ ਸ਼ਾਪਿੰਗ ਕਰਨ ਜਾ ਰਹੇ ਸਨ। ਜਦੋਂ ਇਹ ਚਾਰੇ ਦੋਸਤ ਪਿੰਡ ਤੋਂ ਤਕਰੀਬਨ 7 ਕਿਲੋਮੀਟਰ ਦੂਰ ਮੁੱਖ ਰਸਤੇ ਉੱਤੇ ਪਿੰਡ ਮੰਜਾਲ ਦੇ ਕੋਲ ਪਹੁੰਚੇ ਤਾਂ ਕਾਰ ਨੂੰ ਚਲਾ ਰਿਹਾ ਨੌਜਵਾਨ ਸੰਤੁਲਨ ਖੋਹ ਬੈਠਾ ਅਤੇ ਕਾਰ ਦਰਖਤ ਨਾਲ ਜਾ ਕੇ ਟਕਰਾ ਗਈ।
ਇਸ ਭਿਆਨਕ ਹਾਦਸੇ ਦੇ ਵਿੱਚ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ। ਮੌਕੇ ਉੱਤੇ ਇਕੱਠੇ ਹੋਏ ਲੋਕਾਂ ਦੀ ਮਦਦ ਦੇ ਨਾਲ ਨੌਜਵਾਨਾਂ ਨੂੰ ਬੜੀ ਮੁਸ਼ਕਲ ਨਾਲ ਕਾਰ ਵਿਚੋਂ ਬਾਹਰ ਕੱਢਿਆ ਗਿਆ ਅਤੇ ਪਟਿਆਲੇ ਦੇ ਇੱਕ ਪ੍ਰਾਇਵੇਟ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਾਇਆ ਗਿਆ।
ਫੌਜ ਤੋਂ ਛੁੱਟੀ ਆਏ ਨੌਜਵਾਨ ਸੰਦੀਪ ਸਿੰਘ ਲਵੀ ਨੇ ਚਾਰ ਪੰਜ ਦਿਨਾਂ ਬਾਅਦ ਵਾਪਸ ਫੌਜ ਦੇ ਕੈਂਪ ਵਿੱਚ ਜਾਣਾ ਸੀ। ਡਾਕਟਰਾਂ ਵਲੋਂ ਤਿੰਨ ਦੋਸਤਾਂ ਸੰਦੀਪ ਸਿੰਘ ਜਸਵੀਰ ਸਿੰਘ ਅਤੇ ਲਖਵੀਰ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ ਜਦੋਂ ਕਿ ਇਕ ਨੌਜਵਾਨ ਸੁਲੱਖਣ ਸਿੰਘ ਗੰਭੀਰ ਰੁਪ ਵਿਚ ਜਖ਼ਮੀ ਹੈ ਅਤੇ ਉਸਦਾ ਇਲਾਜ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਵਿਚ ਲੱਗੇ ਇੰਨਚਾਰਜ ਕੁਲਦੀਪ ਸਿੰਘ ਨੇ ਕਿਹਾ ਕਿ ਹਾਦਸੇ ਦੀ ਜਾਂਚ ਚੱਲ ਰਹੀ ਹੈ। ਕਾਨੂੰਨੀ ਕਾਰਵਾਈ ਅਤੇ ਪੋਸਟਮਾਰਟਮ ਦੇ ਹੋਣ ਤੋਂ ਬਾਅਦ ਨੌਜਵਾਨਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਪਰਵਾਰਿਕ ਮੈਬਰਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ