ਪੰਜਾਬ ਵਿਚ ਤਰਨਤਾਰਨ ਦੇ ਪਿੰਡ ਮਾੜੀ ਗੌੜ ਸਿੰਘ ਸਥਿਤ ਕੋਟਕ ਮਹਿੰਦਰਾ ਬੈਂਕ ਦੇ ਸਟਾਫ ਦੀ ਹੋਂਡਾ ਸਿਟੀ ਕਾਰ ਪਿੰਡ ਕਾਲੇ ਦੇ ਪੁੱਲ ਕੋਲ ਬੇਕਾਬੂ ਹੋਕੇ ਪਲਟ ਗਈ। ਇਸ ਮੰਦਭਾਗੇ ਹਾਦਸੇ ਵਿੱਚ ਦੋ ਔਰਤਾਂ ਸਮੇਤ ਤਿੰਨ ਲੋਕਾਂ ਦੀ ਮੌਕੇ ਉੱਤੇ ਹੀ ਮੌਤ ਹੋ ਗਈ। ਕੋਟਕ ਮਹਿੰਦਰਾ ਬੈਂਕ ਦੇ ਬ੍ਰਾਂਚ ਮੈਨੇਜਰ ਜਸਬੀਰ ਸਿੰਘ ਵਾਸੀ ਅਮ੍ਰਿਤਸਰ ਏਰੀਆ ਮੈਨੇਜਰ ਬਲਜੀਤ ਕੌਰ ਵਾਸੀ ਪੱਟੀ ਕੈਸੀਅਰ ਨਵਦੀਪ ਕੌਰ ਇਹ ਤਿੰਨੇ ਜਾਣੇ ਹਾਂਡਾ ਸਿਟੀ ਕਾਰ ਵਿਚ ਸਵਾਰ ਹੋਕੇ ਅਮ੍ਰਿਤਸਰ ਤੋਂ ਬੈਂਕ ਜਾ ਰਹੇ ਸਨ ਕਿ ਰਸਤੇ ਵਿੱਚ ਪਿੰਡ ਕਾਲੇ ਦੇ ਪੁੱਲ ਦੇ ਕੋਲ ਸੜਕ ਦਾ ਲੇਵਲ ਕਾਫ਼ੀ ਹੇਠਾਂ ਹੋਣ ਕਰਕੇ ਕਾਰ ਨੇ ਜੰਪ ਲੈ ਲਿਆ ਅਤੇ ਬੇਕਾਬੂ ਹੋਕੇ ਪਲਟੀ ਖਾ ਗਈ। ਨੀਚੇ ਜਾਕੇ ਦੇਖੋ ਵੀਡੀਓ ਰਿਪੋਰਟ
ਇਸ ਦੌਰਾਨ ਤਿੰਨਾਂ ਦੀ ਹੀ ਮੌਕੇ ਉੱਤੇ ਮੌਤ ਹੋ ਗਈ। ਰਾਹਗੀਰਾਂ ਵਲੋਂ ਹਾਦਸਾਗ੍ਰਸਤ ਕਾਰ ਵਿਚੋਂ ਕਾਫੀ ਮੁੁਸ਼ਕਿਲ ਨਾਲ ਜਸਬੀਰ ਸਿੰਘ ਅਤੇ ਬਲਜੀਤ ਕੌਰ ਦੇ ਮ੍ਰਿਤਕ ਸ਼ਰੀਰਾਂ ਨੂੰ ਬਾਹਰ ਕੱਢਿਆ ਗਿਆ ਜਦੋਂ ਕਿ ਇਕ ਮਹਿਲਾ ਦਾ ਮ੍ਰਿਤਕ ਸਰੀਰ ਕਾਰ ਵਿੱਚ ਹੀ ਫਸਿਆ ਰਿਹਾ। ਹਾਦਸੇ ਤੋਂ ਬਾਅਦ ਬੈਂਕ ਦਾ ਸਕਿਓਰਟੀ ਗਾਰਡ ਊਂਕਾਰ ਸਿੰਘ ਮੌਕੇ ਉੱਤੇ ਪਹੁੰਚਿਆ ਅਤੇ ਉਸ ਨੇ ਦੱਸਿਆ ਕਿ ਬੈਂਕ ਵਿੱਚ ਚੈਂਕਿੰਗ ਲਈ ਸਟਾਫ ਇਕੱਠਾ ਹੋ ਰਿਹਾ ਸੀ।
ਉਨ੍ਹਾਂ ਨੇ ਦੱਸਿਆ ਕਿ ਜਸਬੀਰ ਸਿੰਘ ਕਾਰ ਚਲਾ ਰਹੇ ਸਨ। ਜੋ ਰੋਜਾਨਾ ਅਮ੍ਰਿਤਸਰ ਤੋਂ ਆਉਂਦੇ ਸਨ। ਅਮ੍ਰਿਤਸਰ ਤੋਂ ਜਸਬੀਰ ਸਿੰਘ ਕਾਰ ਲੈ ਕੇ ਨਵਦੀਪ ਕੌਰ ਦੇ ਨਾਲ ਪੱਟੀ ਗਏ ਜਿੱਥੋਂ ਬਲਜੀਤ ਕੌਰ ਨੂੰ ਨਾਲ ਲਿਆ ਸੀ। ਡੀਐਸਪੀ (DSP) ਲਖਬੀਰ ਸਿੰਘ ਨੇ ਦੱਸਿਆ ਕਿ ਤਿੰਨੇ ਮ੍ਰਿਤਕ ਸਰੀਰਾਂ ਨੂੰ ਕਬਜੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਜਸਬੀਰ ਸਿੰਘ ਮਹਿੰਦਰਾ ਕੋਟਿਕ ਬੈਂਕ ਪਿੰਡ ਮਾੜੀ ਗੌੜ ਸਿੰਘ ਵਿੱਚ ਬ੍ਰਾਂਚ ਮੈਨੇਜਰ ਤੈਨਾਤ ਸਨ। ਉਹ ਰੋਜ਼ਾਨਾ ਦੀ ਤਰ੍ਹਾਂ ਆਪਣੀ ਕਾਰ ਪੀਬੀ 22 ਐਨ 3803 ਉੱਤੇ ਸਵਾਰ ਹੋਕੇ ਨਿਕਲੇ ਅਤੇ ਉਨ੍ਹਾਂ ਦੇ ਨਾਲ ਸੁਲਤਾਨਵਿੰਡ ਰੋਡ ਨਿਵਾਸੀ ਬਲਜੀਤ ਕੌਰ ਸੀ। ਸਵੇਰੇ ਕਰੀਬ ਸਾਢੇ ਅੱਠ ਵਜੇ ਉਹ ਕਾਰ ਤੇ ਪੱਟੀ ਪਹੁੰਚੇ। ਇੱਥੇ ਦੀ ਵਾਰਡ ਨੰਬਰ ਚਾਰ ਨਿਵਾਸੀ ਸਨਮੀਤ ਕੌਰ ਵੀ ਕਾਰ ਉੱਤੇ ਸਵਾਰ ਹੋ ਗਈ।
ਖਾਲੜਾ ਰੋਡ ਸਥਿਤ ਪਿੰਡ ਮਾੜੀ ਗੌੜ ਸਿੰਘ ਜਾਂਦੇ ਵਕਤ ਪਿੰਡ ਕਾਲੇਕੇ ਸਥਿਤ ਪੁੱਲ ਨੂੰ ਕਰਾਸ ਕਰਦਿਆਂ ਸਮੇਂ ਸੜਕ ਦਾ ਪੱਧਰ ਕਾਫ਼ੀ ਨੀਵਾਂ ਹੋਣ ਕਰਕੇ ਕਾਰ ਬੇਕਾਬੂ ਹੋ ਗਈ। ਤੇਜ ਰਫਤਾਰ ਬੇਕਾਬੂ ਹੋਈ ਕਾਰ ਦਰਖਤ ਨਾਲ ਜਾ ਟਕਰਾਈ। ਹਾਦਸੇ ਦੌਰਾਨ ਕਾਰ ਦੇ ਪਰਖੱਚੇ ਉੱਡ ਗਏ। ਤਿੰਨਾਂ ਦੀ ਹੀ ਮੌਕੇ ਉੱਤੇ ਮੌਤ ਹੋ ਗਈ। ਇਸ ਘਟਨਾ ਦੀ ਜਾਣਕਾਰੀ ਮਿਲਦੇ ਹੀ ਡਿਊਟੀ ਅਫਸਰ ਐਸ ਆਈ ਜੱਸਾ ਸਿੰਘ ਮੌਕੇ ਉੱਤੇ ਪਹੁੰਚੇ ਅਤੇ ਲਾਸ਼ਾ ਨੂੰ ਕਬਜੇ ਵਿੱਚ ਲੈ ਕੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ