ਪੰਜਾਬ ਦੇ ਇਕ ਹੋਰ ਨੌਜਵਾਨ ਨੇ ਵਿਦੇਸ਼ੀ ਧਰਤੀ ਉਤੇ, ਰੌਸ਼ਨ ਕੀਤਾ ਪੰਜਾਬ ਅਤੇ ਪੰਜਾਬੀਆਂ ਦਾ ਨਾਮ

Punjab

ਪੰਜਾਬੀ ਸੰਸਾਰ ਦੇ ਹਰ ਕੋਨੇ ਵਿਚ ਵਸਦੇ ਹਨ। ਵਿਦੇਸ਼ੀ ਧਰਤੀ ਉੱਤੇ ਅਣ ਗਿਣਤ ਪੰਜਾਬੀਆਂ ਵਲੋਂ ਆਪਣੀ ਮਿਹਨਤ ਹੌਸਲੇ ਸਦਕਾ ਕਾਮਯਾਬੀਆਂ ਨੂੰ ਹਾਸਲ ਕੀਤਾ ਗਿਆ ਹੈ। ਪ੍ਰਾਈਵੇਟ ਜੋਬਾਂ ਦੇ ਨਾਲ ਨਾਲ ਵਿਦੇਸ਼ੀ ਸਰਕਾਰੀ ਅਦਾਰਿਆਂ ਵਿੱਚ ਵੀ ਪੰਜਾਬੀਆਂ ਨੇ ਮਾਣ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹੀ ਜਿਲ੍ਹਾ ਹੁਸ਼ਿਆਰਪੁਰ ਦੇ ਇਕ ਨੌਜਵਾਨ ਨੇ ਪੰਜਾਬ ਅਤੇ ਪੰਜਾਬੀਆਂ ਦਾ ਨਾਮ ਰੌਸ਼ਨ ਕੀਤਾ ਹੈ।

ਪੰਜਾਬ ਵਿਚ ਟਾਂਡਾ ਉੜਮੁੜ ਅਧੀਨ ਆਉਂਦੇ ਬਲਾਕ ਟਾਂਡਾ ਬੇਟ ਇਲਾਕੇ ਦੇ ਪਿੰਡ ਸਲੇਮਪੁਰ ਤੋਂ ਨਵਪ੍ਰੀਤ ਸਿੰਘ ਦੋਆਬੀਆ ਨੇ ਕੈਨੇਡਾ ਵਿੱਚ ਜਿਲ੍ਹਾ ਹਸ਼ਿਆਰਪੁਰ ਦੇ ਨਾਮ ਨੂੰ ਰੌਸ਼ਨ ਕੀਤਾ ਹੈ। ਕੈਨੇਡਾ ਵਿਚ ਜੇਲ੍ਹ ਵਿਭਾਗ ਵਿੱਚ ਨਵਪ੍ਰੀਤ ਸਿੰਘ ਪੁਲਿਸ ਅਫਸਰ ਬਣਿਆ ਹੈ। ਆਪਣੇ ਇਸ ਹੋਣਹਾਰ ਪੁੱਤਰ ਦੀ ਇਸ ਪ੍ਰਾਪਤੀ ਦੇ ਉੱਤੇ ਨਵਪ੍ਰੀਤ ਸਿੰਘ ਦੇ ਪਿਤਾ ਸਤਪਾਲ ਸਿੰਘ ਅਤੇ ਮਾਤਾ ਜਸਵਿੰਦਰਜੀਤ ਕੌਰ ਵਲੋਂ ਦੱਸਿਆ ਗਿਆ ਹੈ ਕਿ ਨਵਪ੍ਰੀਤ ਸਿੰਘ ਨੇ ਆਪਣੀ ਸਕੂਲ ਦੀ ਪੜ੍ਹਾਈ ਸੰਤ ਬਾਬਾ ਮਾਝਾ ਸਿੰਘ ਕਰਮਜੋਤ ਮਾਡਲ ਸੀਨੀਅਰ ਸੈਕੰਡਰੀ ਸਕੂਲ ਮਿਆਨੀ ਤੋਂ ਹਾਸਲ ਕੀਤੀ ਹੈ ।

ਇਥੋਂ ਸਕੂਲ ਦੀ ਪੜਾਈ ਪੂਰੀ ਕਰਨ ਤੋਂ ਬਾਅਦ ਨਵਪ੍ਰੀਤ ਸਿੰਘ ਨੇ ਲਾਰਡ ਕਰਿਸ਼ਨਾ ਪਾਲੀਟੇਕਨਿਕ ਕਾਲਜ ਕਪੂਰਥਲਾ ਦੇ ਵਿੱਚ ਆਟੋਮੋਬਾਇਲ ਦਾ ਡਿਪਲੋਮਾ ਕੀਤਾ ਅਤੇ ਦਸੰਬਰ 2015 ਦੇ ਵਿੱਚ ਕੈਨੇਡਾ ਪੜ੍ਹਾਈ ਪੂਰੀ ਕੀਤੀ। ਪੜ੍ਹਾਈ ਦੇ ਉਪਰਾਂਤ ਨਵਪ੍ਰੀਤ ਸਿੰਘ ਨੇ ਕੈਨੇਡਾ ਵਿਕਟੋਰੀਆ ਵੀ . ਸੀ ਵਿੱਚ ਜੇਲ੍ਹ ਵਿਭਾਗ ਕਰੇਕਸ਼ਨ ਪੁਲਿਸ ਅਫਸਰ ਬਣ ਕੇ ਆਪਣੀਆਂ ਸੇਵਾਵਾਂ ਦੇਣ ਦਾ ਮਾਣ ਹਾਸਲ ਹੋਇਆ ਹੈ।

ਪਿੰਡ ਦੇ ਸਰਪੰਚ ਸਤਪਾਲ ਸਿੰਘ ਸੱਤੀ ਅਤੇ ਸ੍ਰੀ ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਜਗਤਾਰ ਸਿੰਘ ਮਾਨ ਨੇ ਇਸ ਮਿਹਨਤੀ ਨੌਜਵਾਨ ਦੀ ਇਸ ਸ਼ਾਨਦਾਰ ਉਪਲਬਧੀ ਉੱਤੇ ਆਪਣੀ ਖੁਸ਼ੀ ਜਾਹਿਰ ਕੀਤੀ ਹੈ ਅਤੇ ਉਨ੍ਹਾਂ ਵਲੋਂ ਆਪਣੇ ਇਲਾਕੇ ਦੇ ਹੋਰ ਨੌਜਵਾਨਾਂ ਨੂੰ ਵੀ ਲਵਪ੍ਰੀਤ ਸਿੰਘ ਦੀ ਸਖਤ ਮਿਹਨਤ ਅਤੇ ਬੁਲੰਦ ਹੌਸਲੇ ਤੋਂ ਪ੍ਰੇਰਨਾ ਲੈਣ ਦੀ ਸਲਾਹ ਦਿੱਤੀ ਗਈ ਹੈ।

Leave a Reply

Your email address will not be published. Required fields are marked *