ਮਸੇਰੀ ਭੈਣ ਨੇ ਹੀ ਲੁੱਟੇ, ਦੋਸਤਾਂ ਨਾਲ ਮਿਲਕੇ 8.15 ਲੱਖ ਰੁਪਏ, ਕਿਸ ਤਰ੍ਹਾਂ ਰਚੀ ਗਈ ਸਾਜਿਸ਼, ਪੜ੍ਹੋ ਪੂਰੀ ਖ਼ਬਰ

Punjab

ਪੰਜਾਬ ਵਿਚ ਪਟਿਆਲਾ ਦੇ ਬਲਵੇੜਾ ਰੋਡ ਤੇ ਸਥਿਤ ਅਕਾਲ ਐਕਡਮੀ ਦੇ ਬਾਹਰ ਖੜ੍ਹੀ ਕਾਰ ਵਿਚੋਂ ਸੀਸਾ ਤੋੜਕੇ ਸਵਾ ਅੱਠ ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਸਾਜਿਸ਼ ਵਿੱਚ ਸ਼ਾਮਿਲ ਸ਼ਿਕਾਇਤ ਕਰਨ ਵਾਲੇ ਦੀ ਮਸੇਰੀ ਭੈਣ ਅਤੇ ਉਸ ਦੇ ਦੋਸਤ ਗੁਰਜੀਤ ਸਿੰਘ ਉਰਫ ਸੋਨੂੰ ਸਮੇਤ ਚਾਰ ਲੋਕਾਂ ਉੱਤੇ ਕੇਸ ਦਰਜ ਕਰਕੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਚੋਰੀ ਕੀਤੇ ਗਏ ਸਵਾ ਅੱਠ ਲੱਖ ਰੁਪੀਆਂ ਵਿੱਚੋਂ 6. 40 ਲੱਖ ਰੁਪਏ ਬਰਾਮਦ ਕਰ ਲਏ ਹਨ।

ਇਨ੍ਹਾਂ ਆਰੋਪੀਆਂ ਦੀ ਪਹਿਚਾਣ ਗੁਰਜੀਤ ਸਿੰਘ ਉਰਫ ਸੋਨੂੰ ਨਿਵਾਸੀ ਪਿਹੋਵਾ 36 ਸਾਲ ਲਖਬੀਰ ਸਿੰਘ ਉਰਫ ਲੱਖੀ ਨਿਵਾਸੀ ਪਿੰਡ ਅਰਨੋਂ ਸ਼ੁਤਰਾਣਾ 24 ਸਾਲ ਅਮਰਜੀਤ ਕੌਰ ਨਿਵਾਸੀ ਵਾਰਡ ਨੰਬਰ 14 ਵਕੀਲ ਕਲੋਨੀ ਚੀਕਿਆ ਜਿਲਾ ਕੈਥਲ 31 ਸਾਲ ਅਤੇ ਰਸ਼ਪਿਦਰ ਸਿੰਘ ਨਿਵਾਸੀ ਪਿੰਡ ਅਰਨੋਂ 29 ਸਾਲ ਦੇ ਤੌਰ ਉੱਤੇ ਹੋਈ ਹੈ। ਇਨ੍ਹਾਂ ਵਿਚੋਂ ਰਸ਼ਪਿਦਰ ਨੂੰ ਛੱਡ ਕੇ ਹੋਰ ਸਾਰੇ ਆਰੋਪੀਆਂ ਨੂੰ ਪੁਲਿਸ ਵਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਗ੍ਰਿਫਤਾਰ ਆਰੋਪੀਆਂ ਨੂੰ ਕੋਰਟ ਵਿੱਚ ਪੇਸ਼ ਕਰਕੇ 25 ਦਸੰਬਰ ਤੱਕ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ASP ਹਰਚਰਣ ਸਿੰਘ ਭੁੱਲਰ ਨੇ ਦੱਸਿਆ ਕਿ ਗੱਡੀ ਦਾ ਸੀਸਾ ਤੋੜਕੇ ਲੱਖਾਂ ਰੁਪਏ ਚੋਰੀ ਕਰਨ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਤੋਂ ਬਾਅਦ ਐਸ ਪੀ ਡੀ ਮਹਿਤਾਬ ਸਿੰਘ ਡੀ ਐਸ ਪੀ ਡੀ ਅਜੈ ਪਾਲ ਸਿੰਘ ਡੀ ਐਸ ਪੀ ਦਿਹਾਤੀ ਸੁਖਵਿਦਰ ਸਿੰਘ ਚੌਹਾਨ ਦੀ ਅਗਵਾਈ ਵਿੱਚ ਟੀਮਾਂ ਬਣਾਕੇ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਸੀ। ਇਸੇ ਦੌਰਾਨ ਪੁਲਿਸ ਨੇ ਆਰੋਪੀ ਮਹਿਲਾ ਅਮਰਜੀਤ ਕੌਰ ਗੁਰਜੀਤ ਸਿੰਘ ਲਖਬੀਰ ਸਿੰਘ ਨੂੰ ਬਲਵੇੜਾ ਦੇ ਕੋਲੋਂ ਗ੍ਰਿਫਤਾਰ ਕਰਕੇ ਉਨ੍ਹਾਂ ਤੋਂ 6. 40 ਲੱਖ ਰੁਪਏ ਬਰਾਮਦ ਕੀਤੇ ਹਨ। ਜਦੋਂ ਕਿ ਆਰੋਪੀ ਗੁਰਜੀਤ ਕੋਲੋਂ ਇੱਕ ਏਅਰ ਪਿਸਟਲ ਅਤੇ ਚੋਰੀ ਦੀ ਵਾਰਦਾਤ ਵਿੱਚ ਵਰਤੀ ਗਈ ਬਲੇਰੋ ਕਾਰ ਬਰਾਮਦ ਕੀਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕਾਰ ਨੂੰ ਵੀ ਆਰੋਪੀ ਗੁਰਜੀਤ ਸਿੰਘ ਵਲੋਂ ਆਪਣੇ ਇੱਕ ਹੋਰ ਸਾਥੀ ਦੇ ਨਾਲ ਮਿਲਕੇ ਪਿਹੋਵਾ ਹਰਿਆਣਾ ਤੋਂ ਚੋਰੀ ਕੀਤਾ ਗਿਆ ਸੀ। ਜਿਸ ਸਬੰਧੀ ਥਾਣਾ ਸਿਟੀ ਪਿਹੋਵਾ ਵਿੱਚ ਕੇਸ ਦਰਜ ਹੈ।

ਮਸੇਰੀ ਭੈਣ ਨੇ ਰਚੀ ਸੀ ਚੋਰੀ ਦੀ ਸਾਜਿਸ਼

SSP ਹਰਚਰਣ ਸਿੰਘ ਭੁੱਲਰ ਨੇ ਦੱਸਿਆ ਕਿ ਸ਼ਿਕਾਇਤਕਰਤਾ ਮਲਕੀਤ ਸਿੰਘ ਉਰਫ ਟਿਕਿਆ ਨਿਵਾਸੀ ਪਿੰਡ ਨੰਗਲੀਆਂ ਪਿਹੋਵਾ ਨੇ ਆਪਣੀ ਭੈਣ ਦੇ ਵਿਆਹ ਲਈ ਆਪਣੀ ਰਿਸ਼ਤੇਦਾਰੀ ਚੋਂ ਅੱਠ ਲੱਖ 25 ਹਜਾਰ ਰੁਪਏ ਉਧਾਰ ਲਏ ਸਨ। ਜਿਨ੍ਹਾਂ ਨੂੰ ਵਾਪਸ ਕਰਨ ਲਈ ਉਹ ਆਪਣੀ ਭੈਣ (ਮਾਸੀ ਦੀ ਲੜਕੀ) ਅਮਰਜੀਤ ਕੌਰ ਦੇ ਨਾਲ ਅਗੌਧ ਜਾ ਰਿਹਾ ਸੀ। ਇਸ ਦੌਰਾਨ ਆਰੋਪੀ ਅਮਰਜੀਤ ਕੌਰ ਨੇ ਅਕਾਲ ਅਕੈਡਮੀ ਵਿੱਚ ਪੜ ਰਹੀ ਧੀ ਦੀ ਫੀਸ ਭਰਨ ਲਈ ਮਲਕੀਤ ਸਿੰਘ ਨੂੰ ਅਕਾਲ ਅਕੈਡਮੀ ਜਾਣ ਲਈ ਕਿਹਾ। ਜਿੱਥੇ ਉਹ ਦੋਵੇਂ ਕਾਰ ਨੂੰ ਅਕੈਡਮੀ ਦੇ ਬਾਹਰ ਖੜੀ ਕਰਕੇ ਫੀਸ ਭਰਨ ਅੰਦਰ ਚਲੇ ਗਏ। ਇਸੇ ਦੌਰਾਨ ਸਾਜਿਸ਼ ਦੇ ਤਹਿਤ ਅਮਰਜੀਤ ਦੇ ਹੋਰ ਸਾਥੀਆਂ ਨੇ ਗੱਡੀ ਦਾ ਸੀਸਾ ਤੋੜਕੇ ਉਸ ਵਿੱਚ ਰੱਖੇ ਬੈਗ ਨੂੰ ਚੋਰੀ ਕਰ ਲਿਆ।

ਇਸ ਜਾਂਚ ਦੇ ਵਿੱਚ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਸ਼ਿਕਾਇਤ ਕਰਨ ਵਾਲੇ ਦੀ ਮਾਸੀ ਦੀ ਧੀ ਨੇ ਹੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਦਿੱਤਾ ਹੈ। ਜਿਨ੍ਹਾਂ ਤੋਂ ਪੁੱਛਗਿਛ ਕੀਤੀ ਜਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਅਮਰਜੀਤ ਕੌਰ ਘਰੇਲੂ ਔਰਤ ਹੈ ਅਤੇ ਉਸਦਾ ਪਤੀ ਵਿਦੇਸ਼ ਗਿਆ ਹੋਇਆ ਹੈ। ਇਨ੍ਹਾਂ ਦਾ ਇੱਕ ਆਰੋਪੀ ਸਾਥੀ ਰਸ਼ਪਿਦਰ ਸਿੰਘ ਵਾਸੀ ਪਿੰਡ ਅਰਨੋ ਅਜੇ ਫਰਾਰ ਹੈ। ਪੁਲਿਸ ਵਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *