ਪੰਜਾਬ ਵਿਚ CIA ਸੀ ਆਈ ਏ ਸਟਾਫ ਜਿਲ੍ਹਾ ਫਿਰੋਜ਼ਪੁਰ ਦੀ ਪੁਲਿਸ ਨੇ ਹਥਿਆਰਾਂ ਦੀ ਨੋਕ ਉੱਤੇ ਨੈਸ਼ਨਲ ਹਾਈਵੇ 54 ਤੇ ਲੁੱਟਮਾਰ ਕਰਨ ਵਾਲੇ ਗਰੋਹ ਦੇ 6 ਮੈਬਰਾਂ ਦੀ ਪਹਿਚਾਣ ਕਰਦਿਆਂ ਹੋਇਆਂ 4 ਮੈਬਰਾਂ ਨੂੰ ਇੱਕ ਦੇਸੀ ਪਿਸਟਲ ਜਿੰਦਾ ਕਾਰਤੂਸਾਂ 2 ਲੋਹੇ ਦੀਆਂ ਰਾਡਾਂ ਲੁੱਟੇ ਹੋਏ 1 ਲੱਖ 40 ਹਜਾਰ ਰੁਪਏ ਅਤੇ ਲੁੱਟ ਦੀ ਘਟਨਾ ਵਿੱਚ ਵਰਤੀ ਗਈ ਵੋਕਸਵੈਗਨ ਵੇਂਟੋ ਕਾਰ ਦੇ ਨਾਲ ਗ੍ਰਿਫਤਾਰ ਕਰਿਆ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਇਆਂ ਪ੍ਰੈੱਸ ਕਾਨਫਰੰਸ ਦੌਰਾਨ DSP ਹਰਮਨਦੀਪ ਹਾਂਸ ਅਤੇ SP ਇਨਵੇਸਟੀਗੇਸ਼ਨ ਮਨਵਿੰਦਰ ਸਿੰਘ ਨੇ ਦੱਸਿਆ ਕਿ ਰਾਜਪੁਰਾ ਮੁਕਤਸਰ ਕੈਟਲ ਵੈਲਫੇਅਰ ਕੰਪਨੀ ਵਿੱਚ ਕੰਮ ਕਰਦੇ ਇੱਕ ਕਰਮਚਾਰੀ ਦਲਜੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੱਕ ਬਾਜਾ ਜਿਲ੍ਹਾ ਮੁਕਤਸਰ ਤੋਂ 5 ਅਣਪਛਾਤੇ ਵਿਅਕਤੀਆਂ ਨੇ 12 ਦਸੰਬਰ 2021 ਨੂੰ ਮੂਲਕੀ ਬਾਈਪਾਸ ਦੇ ਨੇੜੇ ਹਥਿਆਰਾਂ ਦੀ ਨੋਕ ਉੱਤੇ 3 ਲੱਖ 78 ਹਜਾਰ ਰੁਪਏ ਖੋਹ ਲਏ ਸਨ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਥਾਣਾ ਘੱਲ ਖੁਰਦ ਦੀ ਪੁਲਿਸ ਨੇ ਅਣਪਛਾਤੇ ਲੁਟੇਰਿਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਸੀ। SSP ਨੇ ਦੱਸਿਆ ਕਿ SP ਇਨਵੇਸਟੀਗੇਸ਼ਨ ਮਨਵਿੰਦਰ ਸਿੰਘ DSP ਇਨਵੇਸਟੀਗੇਸ਼ਨ ਜਗਦੀਸ਼ ਕੁਮਾਰ ਅਤੇ CIA ਸਟਾਫ ਫਿਰੋਜਪੁਰ ਦੇ ਇੰਨਚਾਰਜ ਇੰਸਪੈਕਟਰ ਜਗਦੀਸ਼ ਕੁਮਾਰ ਦੀ ਅਗਵਾਈ ਵਿੱਚ ਇੱਕ ਟੀਮ ਦਾ ਗਠਨ ਕੀਤਾ ਗਿਆ। ਜਿਨ੍ਹਾਂ ਨੇ ਦਿਨ ਰਾਤ ਸਖਤ ਮਿਹਨਤ ਕਰਦੇ ਹੋਏ ਲੁੱਟਮਾਰ ਕਰਨ ਵਾਲੇ ਇਸ ਗਰੋਹ ਦੇ 6 ਮੈਬਰਾਂ ਦੀ ਪਹਿਚਾਣ ਕਰਦੇ ਹੋਏ 4 ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਇਨ੍ਹਾਂ ਦੀ ਪਹਿਚਾਣ ਵਿਸ਼ਾਲ ਕੁਮਾਰ ਪੁੱਤਰ ਗੋਰਾ ਸਿੰਘ ਵਾਸੀ ਪਿੰਡ ਸਰਦਾਰੇ ਵਾਲਾ ਜਿਲ੍ਹਾ ਫਤਿਹਬਾਦ ਹਰਿਆਣਾ ਹਰਪ੍ਰੀਤ ਸਿੰਘ ਪੁੱਤਰ ਲਾਭ ਸਿੰਘ ਸੁਖਾ ਸਿੰਘ ਉਰਫ ਭੂਸ਼ੀ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਸੰਦੋਹਾ ਜਿਲ੍ਹਾ ਬਠਿੰਡਾ ਜਸਪ੍ਰੀਤ ਸਿੰਘ ਉਰਫ ਜਸ ਪੁੱਤਰ ਜਗਜੀਤ ਸਿੰਘ ਵਾਸੀ ਪਿੰਡ ਪੀਰਕੋਟ ਥਾਣਾ ਗਿੱਲ ਕਲਾਂ ਜਿਲ੍ਹਾ ਬਠਿੰਡਾ ਦੇ ਰੂਪ ਵਿੱਚ ਹੋਈ ਹੈ। ਇਨ੍ਹਾਂ ਦੇ 2 ਸਾਥੀ ਗਗਨਦੀਪ ਸਿੰਘ ਉਰਫ ਭਲੇਰਿਆ ਪੁੱਤਰ ਲੀਲਾ ਸਿੰਘ ਵਾਸੀ ਪੀਰਕੋਟ ਜਿਲ੍ਹਾ ਬਠਿੰਡਾ ਅਤੇ ਹਰਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਕੋਟਲੀ ਕਲਾਂ ਜਿਲ੍ਹਾ ਮਾਨਸਾ ਅਜੇ ਤੱਕ ਫਰਾਰ ਹਨ ਜਿਨ੍ਹਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਪੁਲਿਸ ਵਲੋਂ ਛਾਪਾਮਾਰੀ ਕੀਤੀ ਜਾ ਰਹੀ ਹੈ।
CIA ਪੁਲਿਸ ਵਲੋਂ ਇਸ ਗਰੋਹ ਦੇ 4 ਮੈਬਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਅੱਜ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਇਨ੍ਹਾਂ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ ਅਤੇ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ। ਇਨ੍ਹਾਂ ਫੜੇ ਗਏ ਦੋਸ਼ੀਆਂ ਉਤੇ ਪਹਿਲਾਂ ਵੀ ਅਨੇਕਾਂ ਮਾਮਲੇ ਦਰਜ ਹਨ। ਉਨ੍ਹਾਂ ਨੇ ਦੱਸਿਆ ਕਿ ਪੁਲਿਸ ਵਲੋਂ ਅਜਿਹੇ ਗਰੋਹਾਂ ਨੂੰ ਫੜਨ ਲਈ ਵਿਸ਼ੇਸ਼ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ