ਪੰਜਾਬ ਵਿਚ ਜਿਲ੍ਹਾ ਤਰਨਤਾਰਨ ਦੇ ਵਿਧਾਨਸਭਾ ਹਲਕਾ ਖੰਡੂਰ ਸਾਹਿਬ ਦੇ ਕਸਬੇ ਫਤੇਹਾਬਾਦ ਸਥਿਤ ਵਾਲਮੀਕ ਕਲੋਨੀ ਵਿੱਚ 18 ਸਾਲ ਦੇ ਗਗਨਦੀਪ ਸਿੰਘ ਦੀ ਨਸ਼ੇ ਨਾਲ ਮੌਤ ਹੋ ਗਈ। ਉਸਦਾ ਮ੍ਰਿਤਕ ਸਰੀਰ ਸ਼ਮਸ਼ਾਨਘਾਟ ਤੋਂ ਬਰਾਮਦ ਕੀਤਾ ਗਿਆ। ਵਾਲਮੀਕ ਕਲੋਨੀ ਵਾਸੀ ਰਾਮ ਲੁਭਾਇਆ ਮਿਹਨਤ ਮਜਦੂਰੀ ਕਰਕੇ ਆਪਣੇ ਪਰਿਵਾਰ ਨੂੰ ਚਲਾਉਂਦਾ ਹੈ। ਉਸਦੇ ਤਿੰਨ ਬੇਟੇ ਹਨ ਉਹ ਨਸ਼ਾ ਕਰਦੇ ਸਨ। ਤਿੰਨਾਂ ਬੇਟਿਆਂ ਦੇ ਨਸ਼ੇ ਦੇ ਆਦੀ ਹੋਣ ਦੇ ਸਦਮੇ ਨਾਲ ਉਨ੍ਹਾਂ ਦੀ ਮਾਂ ਸਵਰਾਜ ਦੀ ਇੱਕ ਸਾਲ ਪਹਿਲਾਂ ਹਾਰਟ ਅਟੈਕ ਨਾਲ ਮੌਤ ਹੋ ਗਈ। ਇਸ ਤੋਂ ਬਾਅਦ ਦੋ ਵੱਡੇ ਬੇਟੇ ਤਾਂ ਨਸ਼ਾ ਕਰਨ ਤੋਂ ਤੌਬਾ ਕਰ ਗਏ। ਪਰ ਗਗਨਦੀਪ ਨੇ ਨਸ਼ਾ ਨਹੀਂ ਛੱਡਿਆ।
ਆਪਣੇ ਪੁੱਤਰ ਬਾਰੇ ਰਾਮ ਲੁਭਾਇਆ ਨੇ ਦੱਸਿਆ ਕਿ ਉਸ ਨੇ ਆਪਣੇ ਬੇਟੇ ਨੂੰ ਨਸ਼ਾਮੁਕਤ ਬਣਾਉਣ ਲਈ ਦੋ ਵਾਰ ਨਸ਼ਾ ਛੁਡਾਊ ਕੇਂਦਰ ਵਿੱਚ ਭਰਤੀ ਕਰਵਾਇਆ ਸੀ। ਪਰ ਉਹ ਕੁੱਝ ਦਿਨ ਬਾਅਦ ਹੀ ਦੁਬਾਰਾ ਨਸ਼ਾ ਕਰਨ ਵਾਲੇ ਲੋਕਾਂ ਦੇ ਨਾਲ ਮਿਲਣ ਦੀ ਲੱਗਦਾ ਸੀ। ਸ਼ੁੱਕਰਵਾਰ ਨੂੰ ਸਵੇਰੇ ਸੱਤ ਵਜੇ ਗਗਨਦੀਪ ਘਰੇ ਇਹ ਕਹਿਕੇ ਗਿਆ ਸੀ ਕਿ ਉਸਦੇ ਦੋਸਤ ਸੱਦ ਰਹੇ ਹਨ। ਕੁੱਝ ਦੇਰ ਬਾਅਦ ਖਬਰ ਮਿਲੀ ਕਿ ਪਿੰਡ ਦੇ ਸ਼ਮਸ਼ਾਨਘਾਟ ਵਿੱਚ ਉਸਦਾ ਮ੍ਰਿਤਕ ਸਰੀਰ ਪਿਆ ਹੈ। ਜਦੋਂ ਉੱਥੇ ਜਾਕੇ ਦੇਖਿਆ ਤਾਂ ਗਗਨਦੀਪ ਨੇ ਬਾਂਹ ਉੱਤੇ ਨਸ਼ੇ ਦਾ ਟੀਕਾ ਲੱਗਿਆ ਹੋਇਆ ਸੀ। ਪਰਿਵਾਰ ਨੇ ਨਸ਼ਾ ਵੇਚਣ ਵਾਲਿਆਂ ਦੇ ਦੱਸੇ ਨਾਮ ਪੁਲਿਸ ਉੱਤੇ ਕਾਰਵਾਈ ਨਾ ਕਰਨ ਦੇ ਲਾਏ ਇਲਜ਼ਾਮ।
ਅੱਗੇ ਦੱਸਦਿਆਂ ਮ੍ਰਿਤਕ ਗਗਨਦੀਪ ਦੇ ਪਿਤਾ ਰਾਮ ਲੁਭਾਇਆ ਅਤੇ ਦੋ ਬੇਟੀਆਂ ਨੇ ਇਲਜ਼ਾਮ ਲਗਾਇਆ ਹੈ ਕਿ ਉਹ ਕਈ ਵਾਰ ਪੁਲਿਸ ਨੂੰ ਦੱਸ ਚੁੱਕੇ ਹਨ ਕਿ ਉਨ੍ਹਾਂ ਦੇ ਇਲਾਕੇ ਵਿੱਚ ਕਿਹੜੇ ਕਿਹੜੇ ਲੋਕ ਨਸ਼ਾ ਵੇਚਦੇ ਹਨ। ਪਰ ਪੁਲਿਸ ਇਸ ਮਾਮਲੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ। ਮੌਕੇ ਉੱਤੇ ਉਨ੍ਹਾਂ ਨੇ ਕਸਬੇ ਵਿੱਚ ਨਸ਼ਾ ਵੇਚਣ ਵਾਲੇ ਛੇ ਲੋਕਾਂ ਦੇ ਨਾਮ ਵੀ ਦੱਸੇ।
ਪਰਿਵਾਰ ਵਲੋਂ ਨਹੀਂ ਕਰਵਾਇਆ ਗਿਆ ਪੋਸਟਮਾਰਟਮ
DSP ਸਭ ਡਿਵੀਜਨ ਗੋਇੰਦਵਾਲ ਸਾਹਿਬ ਪ੍ਰੀਤਇੰਦਰ ਸਿੰਘ ਨੇ ਕਿਹਾ ਕਿ ਗਗਨਦੀਪ ਸਿੰਘ ਦੀ ਮੌਤ ਦੀ ਵਜ੍ਹਾ ਜਾਨਣ ਲਈ ਪੋਸਟਮਾਰਟਮ ਜਰੂਰੀ ਹੈ। ਪਰ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਤੋਂ ਮਨਾ ਕਰ ਦਿੱਤਾ ਹੈ। ਨਸ਼ਾ ਵੇਚਣ ਵਾਲਿਆਂ ਦੇ ਜਦੋਂ ਵੀ ਨਾਮ ਸਾਹਮਣੇ ਆਉਂਦੇ ਹਨ ਤਾਂ ਪੂਰੀ ਤਰ੍ਹਾਂ ਤਹਿਕੀਕਾਤ ਕੀਤੀ ਜਾਂਦੀ ਹੈ। DSP ਨੇ ਦਾਅਵਾ ਕੀਤਾ ਕਿ ਚੌਕੀ ਫਤੇਹਾਬਾਦ ਦੇ ਇੰਨਚਾਰਜ ASI ਬਲਰਾਜ ਸਿੰਘ ਵਲੋਂ ਇਸ ਇਲਾਕੇ ਵਿੱਚ ਪੂਰੀ ਸਖਤੀ ਵਰਤੀ ਜਾਂਦੀ ਹੈ। ਤਕਰੀਬਨ ਦੋ ਮਹੀਨੇ ਦੇ ਦੌਰਾਨ ਨਸ਼ੇ ਨਾਲ ਸਬੰਧਤ ਪੰਜ ਮਾਮਲੇ ਵੀ ਦਰਜ ਕੀਤੇ ਗਏ ਹਨ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ