ਗੁਪਤ ਸੂਚਨਾ ਮਿਲਣ ਤੇ ਜਦੋਂ ਪੁਲਿਸ ਨੇ ਮਾਰੀ ਰੇਡ ਤਾਂ ਮਿਲਿਆ ਗੈਰ-ਕਾਨੂੰਨੀ ਸਮਾਨ, ਪੜ੍ਹੋ ਪੂਰੀ ਖ਼ਬਰ

Punjab

ਜਿਲ੍ਹਾ ਹੁਸ਼ਿਆਰਪੁਰ ਸਿਟੀ ਪੁਲਿਸ ਵਲੋਂ ਇੱਕ ਆਰੋਪੀ ਨੂੰ ਇੱਕ ਪਿਸਟਲ ਅਤੇ ਦੋ ਜਿੰਦਾ ਕਾਰਤੂਸ ਤੇ 72 ਬੋਤਲਾਂ ਗ਼ੈਰਕਾਨੂੰਨੀ ਸ਼ਰਾਬ ਸਮੇਤ ਅਰਿਸਟ (ਫੜਿਆ) ਕੀਤਾ ਗਿਆ ਹੈ। ਇਸ ਆਰੋਪੀ ਦੀ ਪਹਿਚਾਣ ਅਨਮੋਲ ਸੈਨੀ ਉਰਫ ਮੋਲੀ ਵਾਸੀ ਬੇਗਮਪੁਰਾ ਨੇੜੇ ਫਤਹਿਗੜ੍ਹ ਚਾਂਗੀ ਦੇ ਰੁਪ ਵਿੱਚ ਹੋਈ ਹੈ।

ASI ਦਿਪੰਕਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨ ਉਨ੍ਹਾਂ ਨੂੰ ਗੁਪਤ ਸੂਹ ਮਿਲੀ ਸੀ ਕਿ ਉਕਤ ਆਰੋਪੀ ਇਲਾਕੇ ਵਿੱਚ ਗ਼ੈਰਕਾਨੂੰਨੀ ਸ਼ਰਾਬ ਦਾ ਧੰਧਾ ਕਰ ਰਿਹਾ ਹੈ। ਉਸ ਦੀ ਸ਼ੁੱਕਰਵਾਰ ਨੂੰ ਇਲਾਕੇ ਵਿੱਚ ਇੱਕ ਸਫੇਦ ਰੰਗ ਦੀ ਕਾਰ ਤੇ ਘੁੱਮਣ ਦੀ ਸੂਚਨਾ ਪ੍ਰਾਪਤ ਹੋਈ।

ਪੁਲਿਸ ਵਲੋਂ ਇਸ ਸੂਚਨਾ ਦੇ ਆਧਾਰ ਤੇ ਟਰੇਪ ਲਾ ਕੇ ਜਦੋਂ ਉਕਤ ਆਰੋਪੀ ਦੀ ਕਾਰ ਦਾ ਪਿੱਛਾ ਕੀਤਾ ਗਿਆ ਤਾਂ ਪੁਲਿਸ ਦੀ ਮੂਵਮੈਂਟ ਦੇਖ ਕੇ ਆਰੋਪੀ ਵਲੋਂ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਗਈ। ਇਸ ਤੇ ਤੁਰੰਤ ਕਾਰਵਾਈ ਕਰਦਿਆਂ ਹੋਇਆਂ ਕਾਬੂ ਕਰ ਕੇ ਜਦੋਂ ਉਸਦੀ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਦੇ ਵਿੱਚੋਂ ਇੱਕ 32 ਬੋਰ ਦਾ ਦੇਸੀ ਪਿਸਟਲ ਅਤੇ ਦੋ ਜਿੰਦਾ ਕਾਰਤੂਸ ਬਰਾਮਦ ਹੋਏ। ਜਦੋਂ ਉਨ੍ਹਾਂ ਨੇ ਕਾਰ ਦੀ ਡਿੱਗੀ ਦੀ ਤਲਾਸ਼ੀ ਲਈ ਤਾਂ 6 ਪੇਟੀਆਂ ਗ਼ੈਰਕਾਨੂੰਨੀ ਸ਼ਰਾਬ ਬਰਾਮਦ ਹੋਈ। ਪੁਲਿਸ ਨੇ ਆਰੋਪੀ ਨੂੰ ਕਾਬੂ ਕਰ ਕੇ ਉਸ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਉਨ੍ਹਾਂ ਨੇ ਦੱਸਿਆ ਹੈ ਕਿ ਆਰੋਪੀ ਤੋਂ ਹੋਰ ਪੁੱਛਗਿਛ ਕੀਤੀ ਜਾ ਰਹੀ ਹੈ ਤਾਂਕਿ ਪਤਾ ਲੱਗ ਸਕੇ ਕਿ ਉਸਨੇ ਪਿਸਟਲ ਕਿੱਥੋ ਖ੍ਰੀਦਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਉਮੀਦ ਹੈ ਕਿ ਕੁੱਝ ਹੋਰ ਵੀ ਕਾਬੂ ਹੋ ਜਾਣਗੇ । ਉਨ੍ਹਾਂ ਨੇ ਨੇ ਦੱਸਿਆ ਹੈ ਕਿ ਇਸ ਸਬੰਧੀ ਪਹਿਲਾਂ ਵੀ ਸੂਚਨਾ ਮਿਲੀ ਸੀ ਪਰ ਜਦੋਂ ਪੁਲਿਸ ਨੇ ਟਰੇਪ ਲਗਾਇਆ ਸੀ ਤਾਂ ਆਰੋਪੀ ਚਕਮਾ ਦੇਕੇ ਭੱਜਣ ਵਿਚ ਸਫਲ ਹੋ ਗਿਆ ਸੀ। ਪੁਲਿਸ ਮਾਮਲੇ ਦੀ ਜਾਂਚ ਪੜਤਾਲ ਵਿੱਚ ਲੱਗ ਗਈ ਹੈ।

Leave a Reply

Your email address will not be published. Required fields are marked *