ਮਾਮਲਾ, ਮਨੀ ਚੇਂਜਰ ਕਰਿੰਦੇ ਕੋਲੋਂ ਲੱਖਾਂ ਰੁਪਏ ਦੀ ਲੁੱਟ ਦਾ, ਹੋ ਸਕਦੇ ਸਨਸਨੀਖੇਜ ਖੁਲਾਸੇ, ਪੁਲਿਸ ਜਾਂਚ ਵਿੱਚ ਲੱਗੀ, ਪੜ੍ਹੋ ਪੂਰੀ ਖ਼ਬਰ

Punjab

ਪੰਜਾਬ ਰਾਜ ਦੇ ਫਗਵਾੜਾ ਵਿੱਚ ਬੀਤੀ ਸ਼ਾਮ ਨੂੰ ਚੰਡੀਗੜ ਨਾਲ ਸਬੰਧਤ ਇੱਕ ਮਨੀ ਚੇਂਜਰ ਦੇ ਕਰਿੰਦੇ ਨੂੰ ਕੁਝ ਕਾਰ ਸਵਾਰ ਵਿਅਕਤੀਆਂ ਦੁਆਰਾ ਕਥਿਤ ਤੌਰ ਉੱਤੇ ਅਗਵਾ ਕਰਨ ਤੋਂ ਬਾਅਦ ਉਸ ਕੋਲੋਂ ਲੱਖਾਂ ਰੁਪਏ ਦੀ ਨਗਦੀ ਲੁੱਟਣ ਦੀ ਖਬਰ ਸਾਹਮਣੇ ਆਈ ਹੈ।

ਇਸ ਲੁੱਟ ਦੇ ਸ਼ਿਕਾਰ ਬਣਨ ਵਾਲੇ ਕਰਿੰਦੇ ਪਹਿਚਾਣ ਸ਼ੰਕਰ ਦੱਸੀ ਜਾ ਰਹੀ ਹੈ। ਕਰਿੰਦੇ ਸ਼ੰਕਰ ਨੇ ਦੱਸਿਆ ਹੈ ਕਿ ਉਸ ਨੂੰ ਕਾਰ ਸਵਾਰ 3 ਵਿਆਕਤੀਆਂ ਵਲੋਂ ਪਿਸਟਲ ਦੀ ਨੋਕ ਉੱਤੇ ਅਗਵਾ ਕਰਨ ਤੋਂ ਬਾਅਦ ਉਸ ਦੇ ਕੋਲ ਮੌਜੂਦ 45 ਲੱਖ ਰੁਪਏ ਤੋਂ ਜ਼ਿਆਦਾ ਦੀ ਨਗਦ ਰਾਸ਼ੀ ਲੁੱਟੀ ਗਈ ਹੈ। ਉਥੇ ਹੀ ਇਸ ਮਾਮਲੇ ਨੂੰ ਲੈ ਕੇ ਜਿਲ੍ਹਾ ਕਪੂਰਥਲਾ ਦੇ SSP ਹਰਕਮਲਪ੍ਰੀਤ ਸਿੰਘ ਨੇ ਅਹਿਮ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਪੁਲਿਸ ਸਾਰੇ ਮਾਮਲੇ ਦੀ ਬਹੁਤ ਹੀ ਬਰੀਕੀ ਦੇ ਨਾਲ ਜਾਂਚ ਪੜਤਾਲ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਮਨੀ ਚੇਂਜਰ ਦੇ ਕਾਰਿੰਦੇ ਨੂੰ ਅਗਵਾਹ ਕਰਨ ਵਾਲਿਆਂ ਦੇ ਖਿਲਾਫ ਪੁਲਿਸ ਵਲੋਂ ਮਾਮਲਾ ਦਰਜ ਕੀਤਾ ਜਾ ਰਿਹਾ ਹੈ।

ਅੱਗੇ ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਅਗਵਾ ਕੀਤੇ ਗਏ ਕਾਰਿੰਦੇ ਨੂੰ ਵੀ ਲੱਭ ਲਿਆ ਹੈ ਅਤੇ ਸਾਰੇ ਮਾਮਲੇ ਸਬੰਧੀ ਉਸ ਕੋਲੋਂ ਜਾਣਕਾਰੀ ਲਈ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਾਰਦਾਤ ਵਿਚ ਲੁੱਟੀ ਗਈ ਰਕਮ 45 ਲੱਖ ਰੁਪਏ ਤੋਂ ਜ਼ਿਆਦਾ ਦੀ ਦੱਸੀ ਜਾ ਰਹੀ ਹੈ। ਪੁਲਿਸ ਦੇ ਵਲੋਂ ਤੱਥਾਂ ਨੂੰ ਆਧਾਰ ਬਣਾ ਕੇ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਲੁੱਟ ਹੋਈ ਹੈ ਜਾਂ ਨਹੀਂ ਇਸਦੀ ਸੱਚਾਈ ਪੁਲਿਸ ਵਲੋਂ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਇੱਕ ਸਵਾਲ ਦੇ ਜਵਾਬ ਵਿੱਚ SSP ਨੇ ਕਿਹਾ ਕਿ ਮਾਮਲੇ ਵਿੱਚ ਕਈ ਹੋਰ ਸਨਸਨੀਖੇਜ ਖੁਲਾਸੇ ਹੋਣ ਦੀ ਸੰਭਾਵਨਾ ਤੋਂ ‍ਮਨਾਹੀ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਸਾਰੇ ਮਾਮਲੇ ਦੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *