ਡਰਾਈਵਿੰਗ ਕਰਦੇ ਵਕਤ ਕਈ ਵਿਆਕਤੀ ਇਹ ਭੁੱਲ ਜਾਂਦੇ ਹਨ ਕਿ ਉਨ੍ਹਾਂ ਦੀ ਨਿੱਕੀ ਜਿਹੀ ਅਣਗਹਿਲੀ ਕਾਰਨ ਕਿਸੇ ਬੇਕਸੂਰ ਦੀ ਜਾਨ ਵੀ ਜਾ ਸਕਦੀ ਹੈ। ਡਰਾਈਵਿੰਗ ਕਰਦੇ ਸਮੇਂ ਹਮੇਸ਼ਾ ਸਾਵਧਾਨੀ ਵਰਤਣੀ ਚਾਹੀਦੀ ਹੈ। ਪ੍ਰੰਤੂ ਫਿਰ ਵੀ ਕਈ ਲਾਪ੍ਰਵਾਹ ਲੋਕ ਲਾਪ੍ਰਵਾਹੀ ਵਰਤ ਜਾਂਦੇ ਹਨ ਅਤੇ ਦੁਰਘਟਨਾ ਨੂੰ ਸੱਦਾ ਦਿੰਦੇ ਹਨ। ਇਸੇ ਤਰ੍ਹਾਂ ਹੀ ਇਕ ਮੰਦਭਾਗੀ ਖ਼ਬਰ ਜਲੰਧਰ ਤੋਂ ਪ੍ਰਾਪਤ ਹੋਈ ਹੈ। ਜਿੱਥੇ ਇਕ ਲਾਪ੍ਰਵਾਹ ਡਰਾਈਵਰ ਨੇ ਮਿੱਠਾਪੁਰ ਦੇ ਕੋਲ ਸ਼ੁੱਕਰਵਾਰ ਦੀ ਰਾਤ ਨੂੰ ਬਾਇਕ ਸਵਾਰ ਜੋਮੈਟੋ ਕਰਮਚਾਰੀ ਜੌਹਲਾਂ ਪਿੰਡ ਦੇ ਵਾਸੀ ਸੁਖਜਿੰਦਰ ਸਿੰਘ ਸੁੱਖੀ ਨੂੰ ਟੱਕਰ ਮਾਰ ਦਿੱਤੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮਿੱਠਾਪੁਰ ਦੇ ਕੋਲ ਸ਼ੁੱਕਰਵਾਰ ਦੀ ਰਾਤ ਬਾਇਕ ਸਵਾਰ ਜੋਮੈਟੋ ਕਰਮਚਾਰੀ ਜੌਹਲਾਂ ਪਿੰਡ ਵਾਸੀ ਸੁਖਜਿੰਦਰ ਸੁੱਖੀ ਨੂੰ ਇਕ ਇਨੋਵਾ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਦੁਰਘਟਨਾ ਤੋਂ ਬਾਅਦ ਇਨੋਵਾ ਗੱਡੀ ਦਾ ਟਾਇਰ ਫਟ ਗਿਆ। ਇਨੋਵਾ ਕਾਰ ਡਰਾਈਵਰ ਜਖ਼ਮੀ ਨੂੰ ਹਸਪਤਾਲ ਵਿੱਚ ਲੈ ਕੇ ਜਾਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਰਾਹਗੀਰਾਂ ਵਲੋਂ ਜਖ਼ਮੀ ਸੁੱਖੀ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਥਾਣਾ ਸੱਤ ਦੀ ਪੁਲਿਸ ਵਲੋਂ ਹਾਦਸਾ ਕਰਨ ਵਾਲੀ ਗੱਡੀ ਨੂੰ ਕਬਜੇ ਵਿੱਚ ਲੈ ਕੇ ਅਣਪਛਾਤੇ ਡਰਾਈਵਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਪਿੰਡ ਦੇ ਸਾਬਕਾ ਸਰਪੰਚ ਸਤਪਾਲ ਸਿੰਘ ਨੇ ਦੱਸਿਆ ਹੈ ਕਿ ਸੁਖਜਿੰਦਰ ਸਿੰਘ ਸੁੱਖੀ ਦੇ ਪਿਤਾ ਮਨਦੀਪ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਦੀ ਇੱਕ ਭੈਣ ਹੈ ਜਿਸ ਦਾ ਵਿਆਹ ਹੋ ਚੁੱਕਿਆ ਹੈ ਅਤੇ ਸੁਖਜਿੰਦਰ ਆਪਣੀ ਮਾਂ ਦਾ ਇਕਲੌਤਾ ਸਹਾਰਾ ਸੀ। ਸ਼ੁੱਕਰਵਾਰ ਰਾਤ ਨੂੰ ਕਿਸੇ ਦੀ ਡਿਲੀਵਰੀ ਦੇਕੇ ਘਰ ਨੂੰ ਵਾਪਸ ਆ ਰਿਹਾ ਸੀ ਕਿ ਇਨੋਵਾ ਡਰਾਈਵਰ ਨੇ ਉਸ ਨੂੰ ਟੱਕਰ ਮਾਰ ਦਿੱਤੀ। ਸੁੱਖੀ ਬੁਰੀ ਤਰ੍ਹਾਂ ਨਾਲ ਜਖ਼ਮੀ ਹੋ ਕੇ ਸੜਕ ਉੱਤੇ ਡਿੱਗ ਗਿਆ। ਜਿਸ ਦੀ ਬਾਅਦ ਵਿੱਚ ਮੌਤ ਹੋ ਗਈ। ਉਥੇ ਹੀ ਥਾਣਾ ਸੱਤ ਦੇ ਇੰਚਾਰਜ ਰਵਿਦਰ ਕੁਮਾਰ ਨੇ ਦੱਸਿਆ ਕਿ ਅਣਪਛਾਤੇ ਗੱਡੀ ਚਾਲਕ ਉੱਤੇ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ ਹੈ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ