ਕੋਈ ਸਮਾਂ ਸੀ ਜਦੋਂ ਲਿੰਗ ਨਿਰਧਾਰਤ ਟੈਸਟ ਦੁਆਰਾ ਜਨਮ ਤੋਂ ਪਹਿਲਾਂ ਹੀ ਬੱਚੀਆਂ ਨੂੰ ਮਾਂ ਦੀ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਸੀ ਅਤੇ ਧੀ ਦੇ ਜਨਮ ਲੈਣ ਤੇ ਉਸ ਨੂੰ ਬੇਟੀਆਂ ਦੇ ਮੁਕਾਬਲੇ ਹੀਨ ਭਾਵਨਾ ਨਾਲ ਦੇਖਿਆ ਜਾਂਦਾ ਸੀ। ਪਰ ਅੱਜ-ਕੱਲ੍ਹ ਲੋਕਾਂ ਦੀ ਸੋਚ ਬਦਲ ਗਈ ਹੈ। ਹੁਣ ਲੋਕ ਪੁੱਤ ਅਤੇ ਧੀ ਵਿੱਚ ਕੋਈ ਫਰਕ ਨਹੀਂ ਕਰਦੇ ਹਨ। ਸਰਕਾਰ ਦੁਆਰਾ ਚਲਾਈ ਗਈ ਧੀ ਬਚਾਓ ਧੀ ਪੜਾਓ ਮੁਹਿੰਮ ਦੇ ਵੀ ਚੰਗੇ ਨਤੀਜੇ ਦੇਖਣ ਨੂੰ ਮਿਲ ਰਹੇ ਹਨ। ਇਸ ਕਾਰਨ ਕਰਕੇ ਜਿੱਥੇ ਮੁੰਡੇ ਕੁੜੀਆਂ ਦਾ ਅਨਪਾਤ ਲੱਗਭੱਗ ਬਰਾਬਰ ਹੋ ਗਿਆ ਹੈ ਉਥੇ ਹੀ ਸਮਾਜ ਵਿੱਚ ਜਾਗਰੂਕਤਾ ਆਉਣ ਕਰਕੇ ਲੋਕ ਬੇਟੇ ਅਤੇ ਬੇਟੀਆਂ ਨੂੰ ਬਰਾਬਰ ਸਮਝਣ ਲੱਗੇ ਹਨ। ਅਜਿਹਾ ਹੀ ਇੱਕ ਉਦਾਹਰਣ ਬਟਾਲਾ ਸ਼ਹਿਰ ਦੇ ਗੁਪਤਾ ਹਸਪਤਾਲ ਵਿੱਚ ਦੇਖਣ ਨੂੰ ਮਿਲੀ ਹੈ ।
ਬੀਤੇ ਦਿਨੀਂ ਵੀਰਵਾਰ ਨੂੰ ਸ਼ਹਿਰ ਦੀ ਧਰਮਪੁਰਾ ਕਲੋਨੀ ਵਿੱਚ ਸਥਿਤ ਗੁਪਤਾ ਹਸਪਤਾਲ ਵਿੱਚ ਇੱਕ ਮਹਿਲਾ ਸੁਰਭ ਪਤਨੀ ਆਦਿੱਤਿਆ ਵਾਸੀ ਕਿਲਾ ਮੰਡੀ ਨੇ ਇਕੱਠੀਆਂ ਦੋ ਬੇਟੀਆਂ ਨੂੰ ਜਨਮ ਦਿੱਤਾ ਹੈ । ਦੋਵੇਂ ਬੱਚੀਆਂ ਦੇ ਜਨਮ ਦੇ ਸਮੇਂ ਵਿਚ ਸਿਰਫ਼ ਚਾਰ ਮਿੰਟ ਦਾ ਫਰਕ ਹੈ। ਦੋਵੇਂ ਬੱਚੀਆਂ ਅਤੇ ਮਹਿਲਾ ਪੂਰੀ ਤਰ੍ਹਾਂ ਨਾਲ ਤੰਦੁਰੁਸਤ ਹਨ। ਸੁਰਭ ਨੂੰ ਵੀਰਵਾਰ ਦੀ ਸ਼ਾਮ ਨੂੰ ਗੁਪਤਾ ਹਸਪਤਾਲ ਲਿਆਂਦਾ ਗਿਆ। ਗੁਪਤਾ ਹਸਪਤਾਲ ਦੀ ਡਾ. ਮਣਿਕ ਮਹਾਜਨ ਦੀ ਯੂਨਿਟ ਵਿੱਚ ਮਹਿਲਾ ਨੂੰ ਭਰਤੀ ਕਰਾਇਆ ਗਿਆ।
ਇਸ ਵਿੱਚ ਮਹਿਲਾ ਨੇ ਸ਼ਾਮ ਨੂੰ ਪਹਿਲੀ ਅਤੇ ਚਾਰ ਮਿੰਟ ਦੇ ਅੰਤਰ ਪਿਛੋਂ ਦੂਜੀ ਬੱਚੀ ਨੂੰ ਜਨਮ ਦਿੱਤਾ। ਬੱਚੀਆਂ ਦੇ ਜਨਮ ਦੇ ਬਾਅਦ ਉਨ੍ਹਾਂ ਦੇ ਘਰ ਵਿੱਚ ਖੁਸ਼ੀ ਦਾ ਮਾਹੌਲ ਹੈ। ਜੱਚਾ ਬੱਚਾ ਸਾਰੇ ਸੁਰੱਖਿਅਤ ਹਨ। ਡਲਿਵਰੀ ਦੇ ਬਾਅਦ ਮਹਿਲਾ ਵੀ ਪੂਰੀ ਤਰ੍ਹਾਂ ਤੰਦੁਰੁਸਤ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮਹਿਲਾ ਦੇ ਪਹਿਲਾਂ ਵੀ ਚਾਰ ਬੇਟੀਆਂ ਹਨ। ਸੁਰਭਿ ਨੇ ਦੱਸਿਆ ਕਿ ਉਨ੍ਹਾਂ ਨੂੰ ਬੁਹਤ ਖੁਸ਼ੀ ਹੋਈ ਹੈ ਕਿ ਉਨ੍ਹਾਂ ਦੀਆਂ ਹੁਣ ਛੇ ਬੇਟੀਆਂ ਹਨ। ਉਨ੍ਹਾਂ ਦੇ ਘਰ ਵਿੱਚ ਛੇ ਲਕਸ਼ਮੀ ਹੋ ਗਈਆਂ ਹਨ।
ਹਸਪਤਾਲ ਨੇ ਦਿੱਤਾ ਉਪਹਾਰ
ਧੀ ਬਚਾਓ ਧੀ ਪੜਾਓ ਮੁਹਿੰਮ ਦੇ ਤਹਤ ਮਾਨਿਕ ਨਰਸਿਗ ਹੋਮ ਗੁਪਤਾ ਹਸਪਤਾਲ ਬਟਾਲਾ ਵਲੋਂ ਹਸਪਤਾਲ ਵਿੱਚ ਆਪ੍ਰੇਸ਼ਨ ਨਾਲ ਪੈਦਾ ਹੋਈਆਂ ਦੋ ਜੁੜਵਾ ਬੱਚੀਆਂ ਦੀ ਵਿੱਤੀ ਸਹਾਇਤਾ ਕੀਤੀ ਗਈ ਹੈ। ਹਸਪਤਾਲ ਦੇ ਸੰਸਥਾਪਕ ਡਾਕਟਰ ਆਰਕੇ ਗੁਪਤਾ ਦੀ ਯਾਦਗਾਰ ਵਿੱਚ ਉਨ੍ਹਾਂ ਦੇ ਪੁੱਤਰ ਡਾਕਟਰ ਮਾਣਿਕ ਮਹਾਜਨ ਅਤੇ ਉਨ੍ਹਾਂ ਦੀ ਪਤਨੀ ਅਤੇ ਹਸਪਤਾਲ ਦੀ ਪ੍ਰਬੰਧਕ ਪ੍ਰਸ਼ੰਸਾ ਸ਼ਰਮਾ ਨੇ ਮੀਡੀਆ ਨੂੰ ਦੱਸਿਆ ਕਿ ਜੁੜਵਾ ਬੱਚੀਆਂ ਦੀ ਮਾਤਾ ਪਿਤਾ ਦੇ ਸੰਯੁਕਤ ਪਰਿਵਾਰ ਵਿੱਚ ਪਹਿਲਾਂ ਵੀ ਚਾਰ ਬੱਚੀਆਂ ਸੀ ਅਤੇ ਉਹ ਨਿਮਨ ਵਰਗ ਤੋਂ ਆਏ ਸਨ ਫਿਰ ਵੀ ਉਨ੍ਹਾਂ ਨੇ ਬੱਚੀਆਂ ਦਾ ਬਹੁਤ ਸਵਾਗਤ ਕੀਤਾ ਅਤੇ ਪ੍ਰਸੰਨਤਾ ਜ਼ਾਹਰ ਕੀਤੀ। ਇਸ ਲਈ ਹਸਪਤਾਲ ਨੇ ਉਨ੍ਹਾਂ ਨੂੰ ਰਿਆਇਤ ਦੇਕੇ ਅਤੇ ਸਾਰੀਆਂ ਬੱਚੀਆਂ ਨੂੰ ਉਪਹਾਰ ਦਿੱਤਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ