ਵਿਆਹੁਤਾ ਦੀ ਸ਼ੱਕੀ ਹਾਲਤ ਵਿੱਚ ਹੋਈ ਮੌਤ, ਪੇਕਿਆਂ ਨੇ ਸਹੁਰਿਆਂ ਤੇ ਲਾਏ ਵੱਡੇ ਇਲਜ਼ਾਮ, ਦੇਖੋ ਪੂਰੀ ਖ਼ਬਰ

Punjab

ਪੰਜਾਬ ਵਿਚ ਬਲਾਚੌਰ ਦੇ ਨੇੜੇ ਪਿੰਡ ਰੱਕੜਾ ਢਾਹਿਆ ਦੀ ਇੱਕ ਵਿਆਹੀ ਹੋਈ ਮਹਿਲਾ ਜਿਹੜੀ ਕਿ ਨਜਦੀਕੀ ਪਿੰਡ ਬਛੌੜੀ ਦੇ ਵਿੱਚ ਕਰੀਬ 6 ਸਾਲ ਪਹਿਲਾਂ ਵਿਆਹੀ ਸੀ। ਉਸ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਇਸ ਮਾਮਲੇ ਦੇ ਵਿੱਚ ਕੁੜੀ ਦੇ ਪਰਿਵਾਰਿਕ ਮੈਬਰਾਂ ਦੇ ਵੱਲੋਂ ਥਾਣਾ ਸਦਰ ਬਲਾਚੌਰ ਵਿੱਚ ਉਸਦੇ ਪਤੀ ਅਤੇ ਪਰਿਵਾਰਿਕ ਮੈਬਰਾਂ ਖਿਲਾਫ ਮੁਕੱਦਮਾ ਦਰਜ ਕਰਵਾਇਆ ਗਿਆ ਹੈ।

ਮਿਲੀ ਜਾਣਕਾਰੀ ਦੇ ਅਨੁਸਾਰ ਸਤਵਿੰਦਰ ਕੌਰ ਪੁੱਤਰੀ ਕੇਵਲ ਸਿੰਘ ਦਾ ਵਿਆਹ ਪਿੰਡ ਬਛੌੜੀ ਦੇ ਵਾਸੀ ਬਖਸ਼ੀਸ਼ ਸਿੰਘ ਪੁੱਤਰ ਸਵ. ਪ੍ਰਕਾਸ਼ ਰਾਮ ਦੇ ਨਾਲ ਤਕਰੀਬਨ 6 ਕੁ ਸਾਲ ਪਹਿਲਾਂ ਹੋਇਆ ਸੀ। ਮ੍ਰਿਤਕਾ ਦਾ ਪਤੀ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਤਰਸ ਦੇ ਆਧਾਰ ਉੱਤੇ ਵੇਟਨਰੀ ਵਿਭਾਗ ਵਿੱਚ ਮਿਲੀ ਨੌਕਰੀ ਕਰਦਾ ਹੈ। ਮ੍ਰਿਤਕਾ ਦਾ ਇੱਕ ਪੁੱਤਰ ਹੈ ਜਿਸ ਦੀ ਉਮਰ ਕਰੀਬ 5 ਸਾਲ ਦੀ ਦੱਸੀ ਜਾ ਰਹੀ ਹੈ।

ਘਰ ਵਿਚ ਚੱਲ ਰਿਹਾ ਸੀ ਕਲੇਸ਼ 

ਇਸ ਮਾਮਲੇ ਤੇ ਮੌਕੇ ਤੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਪਿਛਲੇ ਕਾਫ਼ੀ ਸਮੇਂ ਤੋਂ ਘਰ ਦੇ ਵਿੱਚ ਚੱਲ ਰਹੇ ਘਰੇਲੂ ਕਲੇਸ਼ ਦੇ ਕਾਰਨ ਇਸ ਵਿਆਹੀ ਹੋਈ ਮਹਿਲਾ ਦੇ ਵਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਰ ਮਰਨ ਵਾਲੀ ਮਹਿਲਾ ਦੇ ਪਰਿਵਾਰਿਕ ਮੈਬਰਾਂ ਦੇ ਵਲੋਂ ਲਗਾਏ ਜਾ ਰਹੇ ਆਰੋਪਾਂ ਵਿੱਚ ਉਨ੍ਹਾਂ ਦੀ ਲੜਕੀ ਉੱਤੇ ਸੁਹਰੇ ਪਰਿਵਾਰ ਦੇ ਮੈਬਰਾਂ ਵਲੋਂ ਕੀਤੇ ਜੁਲਮਾਂ ਤੋਂ ਬਾਅਦ ਉਸਦੀ ਮੌਤ ਹੋ ਜਾਣ ਪਿੱਛੋਂ ਇਸ ਨੂੰ ਖੁਦਕੁਸ਼ੀ ਦਾ ਡਰਾਮਾ ਰਚਾਏ ਜਾਣ ਦਾ ਇਲਜ਼ਾਮ ਲਗਾਇਆ ਗਿਆ ਹੈ। ਸਥਾਨਕ ਲੋਕਾਂ ਵਲੋਂ ਪ੍ਰਾਪਤ ਹੋਈ ਜਾਣਕਾਰੀ ਦੇ ਅਨੁਸਾਰ ਮ੍ਰਿਤਕਾ ਦੇ ਪਤੀ ਖਿਲਾਫ ਮੁਕੱਦਮਾ ਦਰਜ ਕਰਕੇ ਉਸਦੇ ਪਤੀ ਅਤੇ ਉਸ ਦੀ ਸੱਸ ਨੂੰ ਪੁਲਿਸ ਵਲੋਂ ਹਿਰਾਸਤ ਦੇੇ ਵਿੱਚ ਲੈਣ ਤੋਂ ਬਾਅਦ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

Leave a Reply

Your email address will not be published. Required fields are marked *