ਪੰਜਾਬ ਰਾਜ ਦੇ ਜਿਲ੍ਹਾ ਲੁਧਿਆਣਾ ਵਿਚ ਪ੍ਰੇਮ ਸਬੰਧਾਂ ਵਿੱਚ ਰੋੜਾ ਬਣੇ ਨੌਜਵਾਨ ਦੀ ਉਸਦੇ ਦੋਸਤ ਵਲੋਂ ਹੀ ਆਪਣੇ ਸਾਥੀਆਂ ਦੇ ਨਾਲ ਮਿਲਕੇ ਹੱਤਿਆ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਉਸਦੇ ਮ੍ਰਿਤਕ ਸਰੀਰ ਨੂੰ ਬੋਰੀ ਵਿੱਚ ਭਰਕੇ ਪਿੰਡ ਕਨੇਚ ਦੇ ਇੱਕ ਪਲਾਟ ਵਿੱਚ ਦੱੱਬ ਦਿੱਤਾ। ਪਹਿਲਾਂ ਦਿਨ ਤੋਂ ਸ਼ੱਕ ਦੇ ਦਾਇਰੇ ਵਿੱਚ ਚੱਲ ਰਹੇ ਦੋ ਨੌਜਵਾਨਾਂ ਤੋਂ ਜਦੋਂ ਪੁਲਿਸ ਨੇ ਸਖਤੀ ਨਾਲ ਪੁੱਛਗਿਛ ਕੀਤੀ ਤਾਂ ਉਨ੍ਹਾਂ ਨੇ ਉਸਦੀ ਹੱਤਿਆ ਕਰਨ ਨੂੰ ਕਬੂਲ ਕਰ ਲਿਆ। ਥਾਣਾ ਬਸਤੀ ਜੋਧੇਵਾਲ ਪੁਲਿਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਉੱਤੇ ਨੌਜਵਾਨ ਦੀ ਲਾਸ਼ ਬਰਾਮਦ ਕਰ ਲਿਆ।
ਪੁਲਿਸ ਨੇ ਸ਼ਨੀਵਾਰ ਨੂੰ ਨੌਜਵਾਨ ਦੇ ਅਗਵਾਹ ਨੂੰ ਲੈ ਕੇ ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਜ ਕੀਤਾ ਸੀ। ਬਾਅਦ ਵਿੱਚ ਉਸ ਨੂੰ ਹੱਤਿਆ ਵਿੱਚ ਤਬਦੀਲ ਕਰਕੇ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਮ੍ਰਿਤਕ ਨੌਜਵਾਨ ਦੀ ਪਹਿਚਾਣ ਵਾਸੀ ਨਿਊ ਸ਼ਿਮਲਾ ਕਲੋਨੀ ਦੀ ਗਲੀ ਨੰਬਰ ਅੱਠ ਉਮਰ 18 ਸਾਲ ਨਾਮ ਤੁਸ਼ਾਰ ਕੁਮਾਰ ਦੇ ਰੂਪ ਵਿੱਚ ਹੋਈ ਹੈ।
ਮ੍ਰਿਤਕ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਹੌਜਰੀ ਦਾ ਕੰਮ ਹੈ ਅਤੇ ਤੁਸ਼ਾਰ ਏਸੀ ਮਾਰਕੀਟ ਵਿੱਚ ਕੰਮ ਕਰਦਾ ਸੀ। ਤੁਸ਼ਾਰ ਦਾ13 ਸਾਲ ਦਾ ਛੋਟਾ ਭਰਾ ਅਜੇ ਪੜ੍ਹਦਾ ਹੈ। 23 ਦਸੰਬਰ ਰਾਤ ਨੂੰ ਇਨ੍ਹਾਂ ਨੌਜਵਾਨਾਂ ਨੇ ਫੋਨ ਕਰਕੇ ਤੁਸ਼ਾਰ ਨੂੰ ਬੁਲਾਇਆ ਸੀ। ਤੁਸ਼ਾਰ ਬਾਇਕ ਲੈ ਕੇ ਉਨ੍ਹਾਂ ਨੂੰ ਮਿਲਣ ਲਈ ਚਲਿਆ ਗਿਆ ਅਤੇ ਫਿਰ ਪਰਤ ਕੇ ਨਹੀਂ ਆਇਆ।
ਉਨ੍ਹਾਂ ਨੇ ਉਸ ਰਾਤ ਜਦੋਂ ਉਨ੍ਹਾਂ ਦੋਵਾਂ ਨੌਜਵਾਨਾਂ ਕੋਲੋਂ ਪੁੱਛਿਆ ਤਾਂ ਦੋਵੇਂ ਮੁੱਕਰ ਗਏ ਅਤੇ ਕਿਹਾ ਕਿ ਤੁਸ਼ਾਰ ਉਨ੍ਹਾਂ ਦੇ ਕੋਲ ਨਹੀਂ ਆਇਆ। ਉਹ ਦੋਵੇਂ ਵੀ ਪਰਿਵਾਰ ਦੇ ਨਾਲ ਮਿਲਕੇ ਤੁਸ਼ਾਰ ਨੂੰ ਲੱਭਣ ਦਾ ਡਰਾਮਾ ਕਰਦੇ ਰਹੇ। ਪਰ ਪੁਲਿਸ ਨੂੰ ਪਹਿਲੇ ਦਿਨ ਤੋਂ ਹੀ ਦੋਵਾਂ ਉੱਤੇ ਸ਼ੱਕ ਸੀ। ਇਸ ਦੇ ਮੱਦੇਨਜਰ ਐਤਵਾਰ ਨੂੰ ਜਦੋਂ ਦੋਵਾਂ ਤੇ ਥੋੜ੍ਹੀ ਸਖਤੀ ਕੀਤੀ ਗਈ ਤਾਂ ਉਨ੍ਹਾਂ ਨੇ ਮੰਨ ਲਿਆ ਕਿ ਉਸ ਰਾਤ ਉਹ ਹੀ ਤੁਸ਼ਾਰ ਨੂੰ ਆਪਣੇ ਨਾਲ ਲੈ ਕੇ ਗਏ ਸਨ।
ਇਨ੍ਹਾਂ ਫੜੇ ਗਏ ਦੋਵਾਂ ਨੌਜਵਾਨਾਂ ਬਾਰੇ ਦੱਸਿਆ ਜਾ ਰਿਹਾ ਹੈ ਕਿ ਕਰੀਬ ਦੋ ਮਹੀਨੇ ਪਹਿਲਾਂ ਹੀ ਤੁਸ਼ਾਰ ਦੇ ਦੋਸਤ ਬਣੇ ਸਨ। ਉਨ੍ਹਾਂ ਵਿਚੋਂ ਇੱਕ ਨੌਜਵਾਨ ਦਾ ਇਲਾਕੇ ਵਿੱਚ ਹੀ ਰਹਿਣ ਵਾਲੀ ਇਕ ਕੁੜੀ ਦੇ ਨਾਲ ਪ੍ਰੇਮ ਸੰਬੰਧ ਸੀ। ਬਾਅਦ ਵਿੱਚ ਉਸ ਕੁੜੀ ਦੇ ਪ੍ਰੇਮ ਸੰਬੰਧ ਤੁਸ਼ਾਰ ਦੇ ਨਾਲ ਬਣ ਗਏ। ਇਸ ਤੋਂ ਬਾਅਦ ਹੀ ਉਹ ਦੋਵੇਂ ਨੌਜਵਾਨ ਤੁਸ਼ਾਰ ਨੂੰ ਉਸ ਕੁੜੀ ਤੋਂ ਦੂਰ ਰਹਿਣ ਲਈ ਕਹਿੰਦੇ ਸਨ। ਪਰ ਤੁਸ਼ਾਰ ਉਨ੍ਹਾਂ ਦੀ ਗੱਲਾਂ ਨੂੰ ਮਜਾਕ ਵਿੱਚ ਲੈ ਲੈਂਦਾ ਸੀ।
ਦੋਵੇਂ ਦੋਸ਼ੀ ਨੌਜਵਾਨਾਂ ਨੇ ਘਟਨਾ ਵਾਲੀ ਰਾਤ ਨੂੰ ਇਹ ਬੋਲ ਕੇ ਤੁਸ਼ਾਰ ਨੂੰ ਬੁਲਾਇਆ ਕਿ ਅੱਜ ਉਸ ਦੀ ਮੁਲਾਕਾਤ ਉਸ ਕੁੜੀ ਨਾਲ ਕਰਵਾਉਂਦੇ ਹਾਂ। ਉਨ੍ਹਾਂ ਦੀਆਂ ਗੱਲਾਂ ਵਿੱਚ ਆਇਆ ਤੁਸ਼ਾਰ ਘਰ ਤੋਂ ਮੋਟਰਸਾਇਕਲ ਉੱਤੇ ਨਿਕਲ ਗਿਆ। ਦੋਵੇਂ ਉਸ ਨੂੰ ਜਮਾਲਪੁਰ ਤੋਂ ਸਤਲੁਜ ਦਰਿਆ ਦੇ ਕੋਲ ਲੈ ਗਏ। ਉੱਥੇ ਉਸਦੇ ਸਿਰ ਵਿਚ ਕਿਸੇ ਭਾਰੀ ਚੀਜ ਨਾਲ ਸੱਟ ਮਾਰਨ ਤੋਂ ਬਾਅਦ ਦੋਵਾਂ ਨੇ ਉਸਦਾ ਗਲਾ ਦਬਾ ਦਿੱਤਾ। ਉਸ ਨੂੰ ਮਾਰਨ ਤੋਂ ਬਾਅਦ ਉਸ ਦੀ ਲਾਸ਼ ਨੂੰ ਇਕ ਬੋਰੀ ਵਿੱਚ ਪਾ ਕੇ ਪਿੰਡ ਕਨੇਚ ਦੇ ਇੱਕ ਪਲਾਟ ਵਿੱਚ ਦੱਬ ਦਿੱਤਾ। ਲੁਧਿਆਣਾ ਦੇ ਜੁਆਇੰਟ ਪੁਲਿਸ ਕਮਿਸ਼ਨਰ ਜੇ ਐਲ ਨਚੇਲੀਅਨ ਨੇ ਦੱਸਿਆ ਹੈ ਕਿ ਪੁਲਿਸ ਨੇ ਇਸ ਮਾਮਲੇ ਵਿਚ ਰੋਬਿਨ ਸਿੰਘ ਉਰਫ ਯਸ ਅਤੇ ਕੁਲਵਿੰਦਰ ਸਿੰਘ ਕਿੰਦਾ ਨੂੰ ਗ੍ਰਿਫਤਾਰ ਕਰ ਲਿਆ ਹੈ ਅਜੇ ਪਰਮਜੀਤ ਕੁਮਾਰ ਨੂੰ ਗ੍ਰਿਫਤਾਰ ਕਰਨਾ ਬਾਕੀ ਹੈ।