ਟਰੱਕ ਵਿਚ ਜੁਗਾੜ ਬਣਾ ਕੇ ਭੁੱਕੀ ਲਿਆਉਣ ਵਾਲੇ, ਸ਼ੱਕ ਹੋਣ ਤੇ ਪੁਲਿਸ ਨੇ ਫੜੇ, ਦੇਖੋ ਪੂਰੀ ਖ਼ਬਰ

Punjab

ਇਹ ਖ਼ਬਰ ਪੰਜਾਬ ਦੇ ਕਪੂਰਥਲਾ ਤੋਂ ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਅਤੇ ਪੰਜਾਬ ਪੁਲਿਸ ਡੀ. ਜੀ. ਪੀ. (DGP) ਸਿੱਧਾਰਥ ਚੱਟੋਪਾਧਿਆਏ ਦੇ ਨਿਰਦੇਸ਼ ਤੇ ਕਪੂਰਥਲਾ ਪੁਲਿਸ ਵਲੋਂ ਐਤਵਾਰ ਨੂੰ ਰਾਜ ਵਿਚ ਨਸ਼ੇ ਦੇ ਖਾਤਮੇ ਲਈ ਇਕ ਅਭਿਆਨ ਚਲਾਇਆ ਗਿਆ। ਇਸ ਅਭਿਆਨ ਦੇ ਦੌਰਾਨ ਪੁਲਿਸ ਵਲੋਂ ਮੱਧ ਪ੍ਰਦੇਸ਼ ਤੋਂ ਪੰਜਾਬ ਵਿੱਚ ਨਸ਼ੀਲੇ ਪਦਾਰਥਾਂ ਦੀ ਇੱਕ ਵੱਡੀ ਖੇਪ ਲਿਆਉਣ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਪੁਲਿਸ ਦੁਆਰਾ ਇੱਕ ਟਰੱਕ ਵਿੱਚ ਲੁਕੀ 3. 75 ਕੁਇੰਟਲ ਭੁੱਕੀ ਨੂੰ ਬਰਾਮਦ ਕਰਕੇ 4 ਨਸ਼ਾ ਤਸਕਰਾਂ ਨੂੰ ਫੜਿਆ ਗਿਆ ਹੈ। ਗ੍ਰਿਫਤਾਰ ਆਰੋਪੀਆਂ ਦੀ ਪਹਿਚਾਣ ਪਿਆਰਾ ਲਾਲ ਵਾਸੀ ਜੱਕੋਪੁਰ ਸੁਰਿੰਦਰ ਵਾਸੀ ਸਾਬੂਵਾਲ ਜਲੰਧਰ ਅਤੇ ਜਸਬੀਰ ਸਿੰਘ ਕਾਲ਼ਾ ਦੀਦਾਰ ਸਿੰਘ ਵਾਸੀ ਸਾਂਚਾ ਕਪੂਰਥਲੇ ਦੇ ਰੂਪ ਵਿੱਚ ਕੀਤੀ ਗਈ ਹੈ।

ਇਸ ਗੱਲ ਦੀ ਜਾਣਕਾਰੀ ਦਿੰਦਿਆਂ ਹੋਇਆਂ ਅੱਜ ਇੱਥੇ ਸੀਨੀਅਰ ਪੁਲਿਸ ਅਫਸਰ ਐਸ ਐਸ ਪੀ ਹਰਕਮਲਪ੍ਰੀਤ ਸਿੰਘ ਖਖ ਨੇ ਦੱਸਿਆ ਕਿ ਕਪੂਰਥਲਾ ਵਿੱਚ ਸਰਗਰਮ ਨਸ਼ਾ ਤਸਕਰਾਂ ਦੀਆਂ ਗਤੀਵਿਧੀਆਂ ਉੱਤੇ ਜਿਲਾ ਪੁਲਿਸ ਖਾਸ ਨਜ਼ਰ ਰੱਖੇ ਹੋਏ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੇ ਲਈ ਵਿਸ਼ੇਸ਼ ਜਾਂਚ ਦਲ ਦਾ ਗਠਨ ਵੀ ਕੀਤਾ ਗਿਆ ਹੈ ਜਿਸ ਵਿੱਚ ਥਾਣਾ ਤਲਵੰਡੀ ਚੌਧਰੀ ਜਰਨੈਲ ਸਿੰਘ ਦੀ ਅਗਵਾਈ ਵਿੱਚ ਇੱਕ ਟੀਮ ਗੁਪਤ ਸੂਚਨਾ ਦੇ ਆਧਾਰ ਤੇ ਕਪੂਰਥਲਾ ਸੁਲਤਾਨਪੁਰ ਲੋਧੀ ਮੁੱਖ ਰਸਤੇ ਤੇ ਗਸ਼ਤ ਕਰ ਰਹੀ ਸੀ।

ਇਥੇ ਪੁਲਿਸ ਟੀਮ ਵਲੋਂ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ਤੇ ਇੱਕ ਨਾਕੇ ਉੱਤੇ ਪੰਜਾਬ ਰਜਿਸਟ੍ਰੇਸ਼ਨ ਨੰਬਰ ਪੀ . ਬੀ . 06ਜੀ6777 ਦੇ ਨਾਲ ਇੱਕ ਟਰੱਕ ਨੂੰ ਰੋਕਿਆ ਗਿਆ ਅਤੇ ਟਰੱਕ ਵਿੱਚ ਬਣੇ ਇੱਕ ਵਿਸ਼ੇਸ਼ ਡੱਬੇ ਵਿੱਚ ਲੁਕੋਈ ਹੋਈ 3. 75 ਕੁਇੰਟਲ ਭੁੱਕੀ ਬਰਾਮਦ ਕੀਤੀ ਗਈ। ਉਨ੍ਹਾਂ ਨੇ ਕਿਹਾ ਕਿ ਇਸ ਨਸ਼ੀਲੇ ਪਦਾਰਥ ਨੂੰ ਲੁਕਾਉਣ ਲਈ ਬਣਾਇਆ ਗਿਆ ਗੁਪਤ ਡੱਬਾ ਕਿਸੇ ਆਮ ਟਰੱਕ ਦੇ ਫਰਸ਼ ਵਰਗਾ ਲੱਗ ਰਿਹਾ ਸੀ ਅਤੇ ਉਸ ਤੇ 350 ਬੋਰੀਆਂ ਬਾਸਮਤੀ ਚਾਵਲ ਰੱਖੇ ਹੋਏ ਸਨ। ਤਲਾਸ਼ੀ ਦੇ ਦੌਰਾਨ ਪੁਲਿਸ ਟੀਮ ਨੂੰ ਫਰਸ਼ ਵਿੱਚ ਛਿਪੇ ਹੋਏ ਨਟ ਬੋਲਟ ਮਿਲੇ ਅਤੇ ਜਦੋਂ ਉਨ੍ਹਾਂ ਨੂੰ ਖੋਲਿਆ ਗਿਆ ਤਾਂ 25 ਬੋਰੀਆਂ ਪੰਦਰਾਂ ਕਿਲੋ ਦੀਆਂ ਭੁੱਕੀ ਬਰਾਮਦ ਹੋਈ ਹੈ।

SSP ਨੇ ਕਿਹਾ ਕਿ ਪੰਜਾਬ ਦੇ ਗ੍ਰਹ ਮੰਤਰੀ ਦੁਆਰਾ ਵਿਸ਼ੇਸ਼ ਰੂਪ ਨਾਲ ਜੰਮੂ ਕਸ਼ਮੀਰ ਅਤੇ ਮੱਧ ਪ੍ਰਦੇਸ਼ ਤੋਂ ਆਉਣ ਵਾਲੇ ਅੰਤਰਰਾਜੀ ਵਾਹਣਾ ਦੀ ਜਾਂਚ ਕਰਨ ਦੇ ਨਿਰਦੇਸ਼ ਤੋਂ ਬਾਅਦ ਪਿਛਲੇ ਮਹੀਨੇ ਤੋਂ ਕਪੂਰਥਲਾ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਇਹ ਤੀਜੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਸੁਰੂ ਦੀ ਜਾਂਚ ਵਿੱਚ ਪਤਾ ਚਲਿਆ ਹੈ ਕਿ ਆਰੋਪੀ ਮੱਧਪ੍ਰਦੇਸ਼ ਤੋਂ ਨਸ਼ੀਲਾ ਪਦਾਰਥ ਲੈ ਕੇ ਆ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਆਰੋਪੀ ਦੇ ਖਿਲਾਫ ਬਣਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਆਰੋਪੀ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਪੁੱਛਗਿਛ ਲਈ ਰਿਮਾਂਡ ਉੱਤੇ ਲਿਆ ਜਾਵੇਗਾ। ਇਸ ਕੇਸ ਨਾਲ ਸਬੰਧਿਤ ਬਾਕੀ ਮੈਬਰਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

Leave a Reply

Your email address will not be published. Required fields are marked *