ਠੰਡ ਦਾ ਮੌਸਮ ਹੈ ਇਕ ਪਰਿਵਾਰ ਵਲੋਂ ਠੰਡ ਤੋਂ ਬਚਣ ਲਈ ਬਾਲੀ ਗਈ ਅੰਗੀਠੀ ਨੇ ਤਿੰਨ ਬੱਚਿਆਂ ਦੀ ਜਿੰਦਗੀ ਖਤਮ ਕਰ ਦਿੱਤੀ ਹੈ। ਉਨ੍ਹਾਂ ਦੇ ਮਾਤਾ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਫਰੀਦਕੋਟ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਹ ਮਾਮਲਾ ਪੰਜਾਬ ਵਿਚ ਜਿਲ੍ਹਾ ਫਿਰੋਜਪੁਰ ਦਾ ਹੈ।
ਇਹ ਮੰਦਭਾਗੀ ਖ਼ਬਰ ਪੰਜਾਬ ਦੇ ਅਬੋਹਰ ਤੋਂ ਸਾਹਮਣੇ ਆਈ ਹੈ। ਜਿੱਥੇ ਅੰਗੀਠੀ ਦੀ ਅੱਗ ਨੇ ਘਰ ਦੀਆਂ ਖੁਸ਼ੀਆਂ ਨੂੰ ਉਜਾੜ ਦਿੱਤਾ ਹੈ। ਇੱਥੇ ਸੀਡਫਾਰਮ ਦੇ ਵਿੱਚ ਸਥਿਤ ਇੱਕ ਪੋਲਟਰੀ ਫ਼ਾਰਮ ਵਿੱਚ ਬੀਤੀ ਰਾਤ ਠੰਡ ਤੋਂ ਬਚਣ ਲਈ ਅੰਗੀਠੀ ਬਾਲ ਕੇ ਸੁੱਤੇ ਪਰਿਵਾਰ ਦੇ ਤਿੰਨ ਬੱਚਿਆਂ ਦੀ ਦਮ ਘੁੱਟਣ ਦੇ ਕਾਰਨ ਮੌਤ ਹੋ ਗਈ ਹੈ। ਜਦੋਂ ਕਿ ਉਨ੍ਹਾਂ ਦੇ ਮਾਤਾ ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਤਿੰਨਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਮੁਰਦਾਘਰ ਵਿੱਚ ਰਖਵਾ ਦਿੱਤਾ ਗਿਆ ਹੈ। ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਵਿਚ ਲੱਗੀ ਹੋਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮੂਲਰੂਪ ਤੋਂ UP ਉੱਤਰ ਪ੍ਰਦੇਸ਼ ਵਾਸੀ ਕ੍ਰਿਸ਼ਣਾ 35 ਸਾਲ ਪਿਛਲੇ ਕੁੱਝ ਸਾਲਾਂ ਤੋਂ ਸੀਡਫਾਰਮ ਦੇ ਪਿੱਛੇ ਇੱਕ ਪੋਲਟਰੀ ਫ਼ਾਰਮ ਵਿੱਚ ਆਪਣੀ ਪਤਨੀ ਰਾਧਾ 32 ਸਾਲ ਅਤੇ ਤਿੰਨ ਬੱਚਿਆਂ ਪੂਜਾ 07 ਸਾਲ ਦੀਪ 05 ਸਾਲ ਅਤੇ ਪੂਨਮ ਉਮਰ 02 ਸਾਲ ਦੇ ਨਾਲ ਰਹਿੰਦਾ ਸੀ। ਮੰਗਲਵਾਰ ਦੀ ਰਾਤ ਕਮਰੇ ਵਿੱਚ ਅੰਗੀਠੀ ਜਲਾਕੇ ਪੂਰਾ ਪਰਿਵਾਰ ਸੌਂ ਗਿਆ। ਕਮਰੇ ਵਿੱਚ ਆਕਸੀਜਨ ਦੀ ਕਮੀ ਹੋਣ ਦੇ ਕਾਰਨ ਤਿੰਨਾਂ ਬੱਚਿਆਂ ਦੀ ਸਾਹ ਘੁਟਣ ਕਾਰਨ ਮੌਤ ਹੋ ਗਈ ਅਤੇ ਕ੍ਰਿਸ਼ਣਾ ਅਤੇ ਰਾਧਾ ਦੋਵੇਂ ਹੀ ਬੇਹੋਸ਼ ਮਿਲੇ।
ਸਵੇਰੇ ਜਦੋਂ ਉਸਦੇ ਸਾਥੀ ਰਾਮਲਾਲ ਨੇ ਉਨ੍ਹਾਂ ਦਾ ਗੇਟ ਖੋਲਿਆ ਅਤੇ ਅਵਾਜ ਮਾਰਨ ਤੇ ਜਦੋਂ ਕੋਈ ਪ੍ਰਤੀਕਿਰਿਆ ਨਾ ਆਈ ਤਾਂ ਇਸ ਘਟਨਾ ਦਾ ਪਤਾ ਲੱਗਾ। ਉਸ ਨੇ ਹੋਰ ਲੋਕਾਂ ਦੀ ਮਦਦ ਨਾਲ ਤੁਰੰਤ ਹੀ ਸਾਰੀਆਂ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ। ਹਸਪਤਾਲ ਦੇ ਐਸ ਐਮ ਓ ਡਾ. ਗਗਨਦੀਪ ਸਿੰਘ ਅਤੇ ਡਾ. ਸੰਦੀਪ ਕੰਬੋਜ ਨੇ ਕਿਹਾ ਕਿ ਬੰਦ ਕਮਰੇ ਵਿੱਚ ਅੰਗੀਠੀ ਜਲਾਉਣਾ ਬਹੁਤ ਖਤਰਨਾਕ ਹੈ। ਕਿਉਂਕਿ ਇਸ ਨਾਲ ਕਮਰੇ ਦੀ ਆਕਸੀਜਨ ਖਤਮ ਹੋ ਜਾਂਦੀ ਹੈ ਅਤੇ ਸਾਹ ਘੁੱਟਣ ਨਾਲ ਲੋਕਾਂ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਨੇ ਸੌਂਦੇ ਸਮੇਂ ਕਮਰੇ ਵਿੱਚ ਅੰਗੀਠੀ ਨਾ ਜਲਾਉਣ ਦੀ ਸਲਾਹ ਦਿੱਤੀ। ਇਸ ਘਟਨਾ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ