ਨਿੱਕੀ ਜਿਹੀ ਗੱਲ ਤੇ, ਦੋ ਧਿਰਾਂ ਵਿਚ ਹੋਇਆ ਵੱਡਾ ਟਕਰਾਅ, ਇੱਕੋ ਪਰਿਵਾਰ ਦੇ ਹੋਏ ਪੰਜ ਜ਼ਖਮੀ, ਦੇਖੋ ਪੂਰੀ ਖ਼ਬਰ

Punjab

ਪੰਜਾਬ ਵਿਚ ਸੁਲਤਾਨਪੁਰ ਲੋਧੀ ਨੇੜੇ ਬੀਤੀ ਰਾਤ ਪਿੰਡ ਕੋਠੇ ਚੇਤਾ ਸਿੰਘ ਵਾਲਾ ਵਿੱਚ ਇੱਕ ਮਾਮੂਲੀ ਜਿਹੀ ਗੱਲ ਨੂੰ ਲੈ ਕੇ 2 ਧਿਰਾਂ ਵਿੱਚ ਟਕਰਾਅ ਹੋਣ ਦੀ ਖ਼ਬਰ ਸਾਹਮਣੇ ਆਈ। ਇਸ ਵਿੱਚ ਇੱਕ ਮਹਿਲਾ ਸਰਪੰਚ ਸਮੇਤ 5 ਹੋਰ ਵਿਅਕਤੀ ਜਖ਼ਮੀ ਹੋ ਗਏ ਹਨ। ਇਨ੍ਹਾਂ ਜਖ਼ਮੀਆਂ ਨੂੰ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਮਿਲੀ ਜਾਣਕਾਰੀ ਦੇ ਮੁਤਾਬਕ ਸਿਵਲ ਹਸਪਤਾਲ ਵਿੱਚ ਇਲਾਜ ਲਈ ਭਰਤੀ ਸਰਪੰਚ ਮਨਜੀਤ ਕੌਰ ਪਤਨੀ ਹਰਭਜਨ ਸਿੰਘ ਨੇ ਦੱਸਿਆ ਹੈ ਕਿ ਪਿਛਲੇ ਰਾਤ ਸਾਢੇ 9 ਕੁ ਵਜੇ ਦੇ ਕਰੀਬ ਪਿੰਡ ਦੇ ਹੀ ਕੁੱਝ ਨੌਜਵਾਨ ਆਪਣੇ ਟਰੈਕਟਰ ਉੱਤੇ ਉੱਚੀ ਅਵਾਜ ਵਿੱਚ ਗੀਤ ਚਲਾ ਕੇ ਘੁੰਮ ਰਹੇ ਸਨ।

ਜਿਸ ਕਾਰਨ ਸਾਰੇ ਪਿੰਡ ਨਿਵਾਸੀ ਪ੍ਰੇਸ਼ਾਨ ਹੋ ਰਹੇ ਸਨ। ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਉਸਦੇ ਪਤੀ ਨੇ ਬਾਹਰ ਆਕੇ ਨੌਜਵਾਨਾਂ ਨੂੰ ਕਿਹਾ ਕਿ ਉਹ ਟਰੈਕਟਰ ਉੱਤੇ ਲਗਾਏ ਹੋਏ ਗੀਤਾਂ ਨੂੰ ਬੰਦ ਕਰ ਦੇਣ । ਇਸ ਗੱਲ ਨੂੰ ਲੈ ਕੇ ਟਰੈਕਟਰ ਉੱਤੇ ਸਵਾਰ ਨੌਜਵਾਨਾਂ ਨੇ ਉਨ੍ਹਾਂ ਦੇ ਪਤੀ ਹਰਭਜਨ ਸਿੰਘ ਦੇ ਨਾਲ ਗਾਲ੍ਹ ਗਲੌਚ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਬਿਨਾਂ ਕੁੱਝ ਕਹੇ ਹਰਭਜਨ ਸਿੰਘ ਘਰ ਦੇ ਅੰਦਰ ਚਲਿਆ ਗਿਆ।

ਅੱਗੇ ਸਰਪੰਚ ਮਨਜੀਤ ਕੌਰ ਨੇ ਦੱਸਿਆ ਹੈ ਕਿ ਬਾਅਦ ਵਿੱਚ ਉਨ੍ਹਾਂ ਨੌਜਵਾਨ 40 ਦੇ ਕਰੀਬ ਹੋਰ ਵਿਅਕਤੀਆਂ ਨੂੰ ਨਾਲ ਲੈ ਕੇ ਸਾਡੇ ਘਰ ਵਿੱਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਤੇਜਧਾਰ ਹਥਿਆਰਾਂ ਦੇ ਨਾਲ ਸਾਡੇ ਉਤੇ ਹਮਲਾ ਕਰ ਦਿੱਤਾ। ਸਰਪੰਚ ਮਨਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਉੱਤੇ ਨੌਜਵਾਨਾਂ ਨੇ ਟਰੈਕਟਰ ਚੜ੍ਹਾ ਦਿੱਤਾ। ਜਿਸ ਕਾਰਨ ਉਨ੍ਹਾਂ ਦੀ ਲੱਤ ਟੁੱਟ ਗਈ ਹੈ। ਜਦੋਂ ਸਰਪੰਚ ਮਨਜੀਤ ਕੌਰ ਅਤੇ ਉਸਦੇ ਪਤੀ ਦੇ ਬਚਾਅ ਲਈ ਪਰਿਵਾਰਕ ਮੈਂਬਰ ਆਏ ਤਾਂ ਉਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਉੱਤੇ ਵੀ ਹਮਲਾ ਕਰ ਦਿੱਤਾ।

ਇਸ ਹਮਲੇ ਵਿਚ ਕਰਨੈਨ ਸਿੰਘ ਪੁੱਤਰ ਅਜੀਤ ਸਿੰਘ, ਦਲਬੀਰ ਸਿੰਘ ਪੁੱਤਰ ਅਜੀਤ ਸਿੰਘ, ਕਰਨਦੀਪ ਸਿੰਘ ਪੁੱਤਰ ਦਲਬੀਰ ਸਿੰਘ, ਜਗਦੀਸ਼ ਸਿੰਘ ਪੁੱਤਰ ਹਰਭਜਨ ਸਿੰਘ ਉੱਤੇ ਵੀ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ। ਸਾਰੇ ਪਰਿਵਾਰ ਦੇ ਮੈਂਬਰ ਗੰਭੀਰ ਰੂਪ ਦੇ ਨਾਲ ਜਖ਼ਮੀ ਹੋ ਗਏ। ਜਿਨ੍ਹਾਂ ਨੂੰ ਪਿੰਡ ਵਾਲਿਆਂ ਵਲੋਂ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਸਰਪੰਚ ਮਨਜੀਤ ਕੌਰ ਨੇ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਉਹ ਇਨ੍ਹਾਂ ਦੋਸ਼ੀ ਨੌਜਵਾਨਾਂ ਤੇ ਸਖ਼ਤ ਕਾਨੂੰਨੀ ਕਾਰਵਾਈ ਕਰੇ ਕਿਉਂਕਿ ਉਨ੍ਹਾਂ ਵਲੋਂ ਪਿੰਡ ਵਿੱਚ ਕਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ ਹੈ। ਉਥੇ ਹੀ ਮੌਕੇ ਉੱਤੇ ਪਹੁੰਚ ਕੇ ਪੁਲਿਸ ਵਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

Leave a Reply

Your email address will not be published. Required fields are marked *