ਪੰਜਾਬ ਦੇ ਜਿਲ੍ਹਾ ਸੰਗਰੂਰ ਨੇੜੇ ਲਹਿਰਾਗਾਗਾ ਦੇ ਫੌਜੀ ਨੌਜਵਾਨ ਤੇਲੰਗਾਨਾ ਦੇ ਸੁਕਮਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਮਾਓਵਾਦੀਆਂ ਦੇ ਨਾਲ ਹੋਈ ਮੁੱਠਭੇੜ ਦੇ ਦੌਰਾਨ ਸ਼ਹੀਦ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇਹ ਨੌਜਵਾਨ ਸੀ ਆਰ ਪੀ ਐੱਫ CRPF ਕੋਬਰਾ ਕਮਾਂਡੋ ਵਿਚ ਆਪਣੀ ਡਿਊਟੀ ਨਿਭਾ ਰਿਹਾ ਸੀ। ਇਸ ਨੌਜਵਾਨ ਦੀ ਸ਼ਹਾਦਤ ਦਾ ਪਤਾ ਚਲਦਿਆਂ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਹੈ। ਸ਼ਹੀਦ ਨੂੰ ਪ੍ਰਣਾਮ ਕਰਦੇ ਸ਼ਨੀਵਾਰ ਨੂੰ ਪਿੰਡ ਵਾਸੀਆਂ ਨੇ ਪਿੰਡ ਵਿੱਚ ਮਾਰਚ ਕੱਢਿਆ ਅਤੇ ਸ਼ਰਦਾ ਦੇ ਫੁੱਲ ਅਰਪਣ ਕੀਤੇ। ਸ਼ਹੀਦ ਦਾ ਮ੍ਰਿਤਕ ਸਰੀਰ ਖਬਰ ਲਿਖਣ ਤੱਕ ਪਿੰਡ ਨਹੀਂ ਪਹੁੰਚਿਆ। ਸਾਬਕਾ ਮੁੱਖੀ ਮੰਤਰੀ ਰਾਜਿਦਰ ਕੌਰ ਭੱਠਲ ਵਲੋਂ ਵਰਿੰਦਰ ਸਿੰਘ ਦੇ ਸ਼ਹੀਦ ਹੋਣ ਉੱਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ ਹੈ।
ਸ਼ਹੀਦ ਦੇ ਪਿਤਾ ਸਾਗਰ ਸਿੰਘ ਨੇ ਦੱਸਿਆ ਹੈ ਕਿ 25 ਸਾਲ ਦਾ ਕਮਾਂਡੋ ਵਰਿੰਦਰ ਸਿੰਘ ਸਾਲ 2017 ਦੇ ਵਿੱਚ ਸੀ ਆਰ ਪੀ ਐੱਫ CRPF ਵਿੱਚ ਭਰਤੀ ਹੋਇਆ ਸੀ। ਬਾਅਦ ਵਿੱਚ ਕੋਬਰਾ ਕਮਾਂਡੋ ਟ੍ਰੇਨਿੰਗ ਕਰਕੇ ਉੜੀਸਾ ਅਤੇ ਮੱਧਪ੍ਰਦੇਸ਼ ਚਲਿਆ ਗਿਆ। ਸ਼ਹਾਦਤ ਤੋਂ ਪਹਿਲਾਂ ਉਹ ਕੋਬਰਾ ਕਮਾਂਡੋ 208 ਵਿੱਚ ਚਲਾ ਗਿਆ ਸੀ। ਤੇਲੰਗਾਨਾ ਦੇ ਸੁਕਮਾ ਵਿੱਚ ਆਤੰਕੀ ਮੁੱਠਭੇੜ ਵਿੱਚ ਉਸਦੇ ਸ਼ਹੀਦ ਹੋਣ ਦਾ ਸਮਾਚਾਰ ਉਨ੍ਹਾਂ ਨੂੰ ਸ਼ੁੱਕਰਵਾਰ ਸ਼ਾਮ ਨੂੰ ਮਿਲਿਆ। ਸੂਚਨਾ ਮਿਲਣ ਤੇ ਉਨ੍ਹਾਂ ਨੂੰ ਭਰੋਸਾ ਹੀ ਨਹੀਂ ਹੋਇਆ ਕਿ ਉਨ੍ਹਾਂ ਦਾ ਪੁੱਤਰ ਦੇਸ਼ ਲਈ ਸ਼ਹੀਦ ਹੋ ਗਿਆ ਹੈ।ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਭਰੋਸਾ ਹੋਇਆ ਕਿ ਵਰਿੰਦਰ ਸਿੰਘ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ। ਫੌਜ ਦੇ ਜਵਾਨਾਂ ਤੋਂ ਪਤਾ ਲੱਗਿਆ ਕਿ ਗੋਲੀ ਲੱਗਣ ਤੋਂ ਬਾਅਦ ਵੀ ਵਰਿੰਦਰ ਦੁਸ਼ਮਣਾਂ ਨਾਲ ਲੋਹਾ ਦੇਣ ਲਈ ਅੱਗੇ ਰਿਹਾ ਅਤੇ ਬਹਾਦਰੀ ਨਾਲ ਲੜਦਿਆਂ ਹੋਇਆਂ ਸ਼ਹੀਦੀ ਪ੍ਰਾਪਤ ਕਰ ਗਿਆ। ਵਰਿਦਰ ਦਿਵਾਲੀ ਤੇ ਛੁੱਟੀ ਲੈ ਕੇ ਘਰ ਆਇਆ ਸੀ। ਦੋ ਦਿਨ ਪਹਿਲਾਂ ਉਨ੍ਹਾਂ ਦੀ ਆਪਣੇ ਪੁੱਤਰ ਨਾਲ ਵੀਡੀਓ ਕਾਲ ਦੇ ਜਰੀਏ ਗੱਲਬਾਤ ਹੋਈ ਸੀ।
ਸ਼ਹੀਦ ਵਰਿੰਦਰ ਸਿੰਘ ਦੀ ਸ਼ਹਾਦਤ ਤੇ ਮਾਣ
ਪਰਿਵਾਰਕ ਮੈਂਬਰਾਂ ਦੇ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੀ ਸਾਬਕਾ ਮੁੱਖ ਮੰਤਰੀ ਬੀਬੀ ਰਾਜਿਦਰ ਕੌਰ ਭੱਠਲ ਨੇ ਕਿਹਾ ਕਿ ਵਰਿੰਦਰ ਦੇਸ਼ ਲਈ ਸ਼ਹੀਦ ਹੋਇਆ ਹੈ ਆਪਣੇ ਪਰਿਵਾਰ ਲਈ ਨਹੀਂ। ਇਹ ਦੇਸ਼ ਅਤੇ ਪੂਰੇ ਇਲਾਕੇ ਲਈ ਮਾਣ ਦੀ ਗੱਲ ਹੈ। ਛੋਟੀ ਉਮਰ ਵਿੱਚ ਹੀ ਨੌਜਵਾਨ ਨੇ ਦੇਸ਼ ਦੀ ਸੇਵਾ ਲਈ ਆਪਣੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸ਼ਹੀਦ ਦੀ ਇਲਾਕੇ ਵਿੱਚ ਯਾਦਗਾਰ ਬਣਾਉਣ ਜਾਂ ਸਕੂਲ ਦਾ ਨਾਮ ਸ਼ਹੀਦ ਦੇ ਨਾਮ ਤੇ ਰੱਖਣ ਦੀ ਪ੍ਰਕ੍ਰਿਆ ਨੂੰ ਉਹ ਪੰਜਾਬ ਸਰਕਾਰ ਦੇ ਧਿਆਨ ਵਿੱਚ ਲਿਆਉਣਗੇ। ਸਰਕਾਰ ਵਲੋਂ ਪਰਿਵਾਰ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਵੇਗੀ।