ਪੰਜਾਬ ਦੇ ਜਿਲ੍ਹਾ ਜਲੰਧਰ ‘ਚ ਅਰਬਨ ਇਸਟੇਟ ਫੇਸ 1 ਵਿੱਚ ਇੱਕ ਸਕੂਲ ਦੇ ਨਜਦੀਕ ਕੁੱਝ ਲੋਕਾਂ ਵਲੋਂ ਡਿਊਟੀ ਤੇ ਜਾ ਰਹੇ 60 ਸਾਲ ਦੇ ਬੁਜੁਰਗ ਉੱਤੇ ਜਾਨਲੇਵਾ ਹਮਲਾ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਥੇ ਬੁਜੁਰਗ ਨੂੰ ਖੂਨ ਲੱਥਪਥ ਕਰਕੇ ਹਮਲਾਵਰ ਫਰਾਰ ਹੋ ਗਏ। ਹਮਲੇ ਵਿਚ ਜਖ਼ਮੀ ਹੋਏ ਬਜੁਰਗ ਨੂੰ ਪ੍ਰਾਈਵੇਟ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਵਿਚ ਇਲਾਜ ਦੇ ਦੌਰਾਨ ਬੁਜੁਰਗ ਦੀ ਤੜਫ਼ਦਿਆਂ ਹੋਇਆ ਮੌਤ ਹੋ ਗਈ ਹੈ।
ਇਸ ਮਾਮਲੇ ਤੇ ਜਾਣਕਾਰੀ ਦਿੰਦਿਆਂ ਹੋਇਆਂ ਮ੍ਰਿਤਕ ਲੱਲਨ ਕੁਮਾਰ ਵਾਸੀ ਲੇਬਰ ਕਲੋਨੀ ਦੇ ਬੇਟੇ ਦੀਪਕ ਨੇ ਦੱਸਿਆ ਹੈ ਕਿ ਵੀਰਵਾਰ ਦੀ ਰਾਤ ਉਸ ਦਾ ਪਿਤਾ ਸਾਈਕਲ ਉੱਤੇ ਸਵਾਰ ਹੋਕੇ ਆਪਣੀ ਡਿਊਟੀ ਤੇ ਜਾ ਰਿਹਾ ਸੀ। ਜਿਉਂ ਹੀ ਉਹ ਸਕੂਲ ਦੇ ਕੋਲ ਪਹੁੰਚਿਆ ਤਾਂ 2 ਵਿਆਕਤੀਆਂ ਨੇ ਰੰਜਿਸ਼ ਦੇ ਚਲਦਿਆਂ ਉਸ ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੇ ਦੌਰਾਨ ਕੋਈ ਤੇਜਧਾਰ ਹਥਿਆਰ ਲੱਲਨ ਦੇ ਸਿਰ ਉੱਤੇ ਮਾਰਿਆ ਗਿਆ ਜਿਸ ਦੇ ਕਾਰਨ ਉਹ ਖੂਨ ਨਾਲ ਭਿੱਜ ਕੇ ਸੜਕ ਉੱਤੇ ਡਿੱਗਣ ਕਾਰਨ ਬੇਸੁਰਤ ਹੋ ਗਿਆ।
ਲੱਲਨ ਦੀ ਖਰਾਬ ਹਾਲਤ ਦੇਖ ਕੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ ਲੇਕਿਨ ਸਥਾਨਕ ਲੋਕਾਂ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਲੱਲਨ ਨੂੰ ਪ੍ਰਾਈਵੇਟ ਹਸਪਤਾਲ ਦੇ ਵਿਚ ਦਾਖਲ ਕਰਵਾਇਆ ਗਿਆ ਜਿੱਥੇ ਉਨ੍ਹਾਂ ਦੀ ਇਲਾਜ ਦੌਰਾਨ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦਿਆਂ ਸਾਰ ਹੀ ਥਾਣਾ 7 ਦੀ ਪੁਲਿਸ ਮੌਕੇ ਉੱਤੇ ਪਹੁੰਚ ਗਈ ਸੀ ਅਤੇ ਉਨ੍ਹਾਂ ਨੇ ਰਾਤ ਨੂੰ ਹੀ ਇੱਕ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਸੀ। ਹੁਣ ਮਿਲੀ ਤਾਜ਼ਾ ਜਾਣਕਾਰੀ ਦੇ ਅਨੁਸਾਰ ਪੁਲਿਸ ਨੇ ਦੂਜੇ ਦੋਸ਼ੀ ਨੂੰ ਵੀ ਫੜ ਲਿਆ ਹੈ ਲੇਕਿਨ ਉਸ ਦੀ ਹਾਲੇ ਪੁਸ਼ਟੀ ਨਹੀਂ ਹੋ ਰਹੀ। ਪੁਲਿਸ ਦੋਸੀਆਂ ਤੇ ਹੱਤਿਆ ਕਰਨ ਦੀਆਂ ਧਾਰਾਵਾਂ ਅਧੀਨ ਕੇਸ ਦਰਜ ਕਰਨ ਦੀ ਤਿਆਰੀ ਕਰ ਰਹੀ ਹੈ।