ਬੇਖੌਫ ਲੁਟੇਰਿਆਂ ਵਲੋਂ, ਦਿਨ ਦਿਹਾੜੇ ਬੈਂਕ ਵਿੱਚ ਡਕੈਤੀ, ਲੱਖਾਂ ਦੀ ਲੁੱਟ, ਜਾਂਚ ਵਿੱਚ ਲੱਗੀਆਂ ਪੁਲਿਸ ਦੀਆਂ ਟੀਮਾਂ

Punjab

ਪੰਜਾਬ ਵਿਚ ਜਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ ਵਿੱਚ ਲੁਟੇਰਿਆਂ ਵਲੋਂ ਬੈਂਕ ਵਿੱਚ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਇਸ ਵਾਰ ਬੈਂਕ ਆਫ ਬੜੌਦਾ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ ਹੈ। ਲੁਟੇਰਿਆਂ ਨੇ ਬੈਂਕ ਵਿੱਚ ਦਾਖਲ ਹੁੰਦਿਆਂ ਸਾਰ ਹੀ ਪਹਿਲਾਂ ਬੈਂਕ ਦੇ ਸਿਕਿਉਰਿਟੀ ਗਾਰਡ ਦੀ ਰਾਇਫਲ ਖੋਹ ਲਈ ਅਤੇ ਉਸ ਤੋਂ ਬਾਅਦ ਕੈਸ਼ ਕਾਊਂਟਰ ਉੱਤੇ ਜਾਕੇ ਕੈਸ਼ੀਅਰ ਗੁਰਪ੍ਰੀਤ ਸਿੰਘ ਤੋਂ ਕੈਸ਼ ਲੁੱਟ ਕੇ ਫਰਾਰ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਦੁਪਹਿਰ ਕਰੀਬ 2 ਵਜੇ ਇਹ ਲੁਟੇਰੇ ਬੈਂਕ ਦੇ ਵਿਚ ਦਾਖਲ ਹੋਏ ਅਤੇ ਇਸ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ।

ਬੈਂਕ ਮੈਨੇਜਰ ਕਮਲਦੀਪ ਅਤੇ ਗੰਨਮੈਨ ਗੁਰਸਾਹਬ ਸਿੰਘ ਇਸ ਘਟਨਾ ਦੇ ਸੰਬੰਧ ਵਿੱਚ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਦੁਪਹਿਰ 2 ਵਜੇ ਦੇ ਕਰੀਬ ਜਦੋਂ ਲੰਚ ਟਾਈਮ ਹੋਇਆ ਸੀ। ਉਸ ਸਮੇਂ ਹਥਿਆਰਾਂ ਦੇ ਨਾਲ ਲੈਸ ਹੋਏ 4 ਨੌਜਵਾਨ ਜਿਨ੍ਹਾਂ ਨੇ ਆਪਣੇ ਮੁੰਹ ਕੱਪੜੇ ਦੇ ਨਾਲ ਬੰਨੇ ਹੋਏ ਸਨ। ਉਹ ਬ੍ਰਾਂਚ ਦੇ ਅੰਦਰ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਗਨਮੈਨ ਦੀ ਰਾਇਫਲ ਨੂੰ ਖੋਹ ਲਿਆ ਤੇ ਕੈਸ਼ੀਅਰ ਕੋਲੋਂ 5 ਤੋਂ 10 ਲੱਖ ਰੁਪਏ ਦੀ ਨਕਦੀ ਲੁੱਟ ਕੇ ਮੌਕੇ ਤੋਂ ਫਰਾਰ ਹੋ ਗਏ।

ਤੁਹਾਨੂੰ ਦੱਸ ਦੇਈਏ ਕਿ ਲੁਟੇਰਿਆਂ ਦੇ ਵਲੋਂ ਪਿਛਲੇ ਕੁੱਝ ਕੁ ਦਿਨਾਂ ਵਿਚ ਦਿਨ ਦਿਹਾੜੇ ਲੁੱਟ ਦੀਆਂ ਵਾਰਦਾਤਾਂ ਨੂੰ ਬਹੁਤ ਬੇਖੌਫ ਹੋਕੇ ਅੰਜਾਮ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਵੀ ਤਰਨਤਾਰਨ ਦੇ ਵਿੱਚ ਐਚ. ਡੀ. ਐੱਫ. ਸੀ. HDFC ਬੈਂਕ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

ਲੁੱਟ ਦੀ ਇਸ ਘਟਨਾ ਬਾਰੇ ਸੂਚਨਾ ਮਿਲਦਿਆਂ ਹੀ ਪੁਲਿਸ ਵਲੋਂ ਮੌਕੇ ਉੱਤੇ ਪਹੁੰਚ ਕੇ ਘਟਨਾ ਦਾ ਜਾਇਜਾ ਲਿਆ ਗਿਆ। ਪੁਲਿਸ ਵਲੋਂ ਸੀ. ਸੀ. ਟੀ. ਵੀ. CCTV ਕੈਮਰਿਆਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ। ਇਸ ਵਾਰਦਾਤ ਦੀ ਬਰੀਕੀ ਨਾਲ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *