ਸੋਨੂੰ ਸੂਦ ਵਲੋਂ, ਆਪਣੇ ਸ਼ਹਿਰ ਮੋਗੇ ਦੀਆਂ ਧੀਆਂ ਨੂੰ ਤੋਹਫਾ, 8ਵੀੰ ਤੋਂ ਲੈ ਕੇ 12ਵੀਂ ਤੱਕ ਵਿਦਿਆਰਥਣਾਂ ਲਈ ਖਾਸ ਪਹਿਲ

Punjab

ਸੋਨੂੰ ਸੂਦ ਆਪਣੇ ਸ਼ਹਿਰ ਮੋਗੇ ਦੀਆਂ ਬੇਟੀਆਂ ਲਈ ਖਾਸ ਪਹਿਲ ਸ਼ੁਰੂ ਕਰਨ ਜਾ ਰਹੇ ਹਨ। (ਮੋਗਾ ਦੀ ਧੀ) ਦੇ ਨਾਮ ਨਾਲ ਸਕੂਲੀ ਵਿਦਿਆਰਥਣਾਂ ਦੀ ਮਦਦ ਕਰਨ ਜਾ ਰਹੇ ਹਨ। ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਦੇ ਨਾਲ ਮਿਲਕੇ 1 ਹਜਾਰ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਵੰਡਣਗੇ। ਮੋਗਾ ਅਤੇ ਲਾਗ ਪਾਸ ਦੇ 40 – 45 ਪਿੰਡਾਂ ਦੀਆਂ ਵਿਦਿਆਰਥਣਾਂ ਨੂੰ ਇਸ ਅਭਿਆਨ ਦੇ ਤਹਿਤ ਸਾਈਕਲ ਮਿਲਣਗੇ। ਸੋਨੂੰ ਸੂਦ ਆਪਣੀ ਭੈਣ ਮਾਲਵਿਕਾ ਚੈਰਿਟੀ ਫਾਉਂਡੇਸ਼ਨ ਦੇ ਨਾਲ ਕੰਮ ਕਰ ਰਹੇ ਹਨ।

ਇੱਕ ਵਾਰ ਫਿਰ ਕੋਵਿਡ ਦਾ ਕਹਿਰ ਵਧਦਾ ਦਿੱਖ ਰਿਹਾ ਹੈ। ਕੋਰੋਨਾ ਦੇ ਨਵੇਂ ਵੈਰਿਏੰਟ ਓਮੀਕਰਾਨ Omicron ਨਾਲ ਸੰਕ੍ਰਮਣਾ ਦੀ ਗਿਣਤੀ ਵੱਧਦੀ ਜਾ ਰਹੀ ਹੈ। ਅਜਿਹੇ ਵਿੱਚ ਮਸੀਹਾ ਐਕਟਰ ਸੋਨੂੰ ਸੂਦ ਇੱਕ ਵਾਰ ਫਿਰ ਲੋਕਾਂ ਦੀ ਮਦਦ ਕਰਨ ਲਈ ਤਿਆਰ ਹਨ। ਕੋਰੋਨਾ ਮਹਾਮਾਰੀ ਦੇ ਪਹਿਲੇ ਫੇਜ ਤੋਂ ਹੀ ਲੋਕਾਂ ਦੀ ਮਦਦ ਕਰਨ ਵਾਲੇ ਸੋਨੂੰ ਨੇ ਨਵੇਂ ਸਾਲ ਦੀ ਸ਼ੁਰੁਆਤ ਤੇ ਹੀ ਲੋਕਾਂ ਨੂੰ ਇੱਕ ਵਾਰ ਫਿਰ ਭਰੋਸਾ ਦਵਾਇਆ ਹੈ ਕਿ ਉਹ ਹਮੇਸ਼ਾ ਭਾਰਤੀਆਂ ਦੇ ਨਾਲ ਹਨ। ਪ੍ਰੇਸ਼ਾਨੀ ਵਿੱਚ ਫਸੇ ਲੋਕਾਂ ਨੇ ਜਦੋਂ ਵੀ ਸੋਨੂੰ ਕੋਲੋਂ ਮਦਦ ਮੰਗੀ ਹੈ ਇਸ ਐਕਟਰ ਵਲੋਂ ਕਦੇ ਕਿਸੇ ਨੂੰ ਨਿਰਾਸ਼ ਨਹੀਂ ਕੀਤਾ ਗਿਆ।

ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਦੇਣਗੇ ਸੋਨੂੰ ਸੂਦ

ਸੋਨੂੰ ਸੂਦ ਬੱਚਿਆਂ ਖਾਸਕਰ ਲਡ਼ਕੀਆਂ ਦੀ ਪੜ੍ਹਾਈ ਲਿਖਾਈ ਨੂੰ ਲੈ ਕੇ ਕਾਫ਼ੀ ਮਦਦ ਕਰਦੇ ਰਹੇ ਹਨ। ਇੱਕ ਵਾਰ ਫਿਰ ਸੋਨੂੰ ਆਪਣੇ ਸ਼ਹਿਰ ਮੋਗੇ ਦੀਆਂ ਧੀਆਂ ਲਈ ਖਾਸ ਪਹਿਲ ਸ਼ੁਰੂ ਕਰਨ ਜਾ ਰਹੇ ਹਨ। (ਮੋਗਾ ਦੀ ਧੀ) ਦੇ ਨਾਮ ਸਕੂਲੀ ਵਿਦਿਆਰਥਣਾਂ ਦੀ ਮਦਦ ਕਰਨ ਜਾ ਰਹੇ ਹਨ। ਮੀਡੀਆ ਦੀਆਂ ਰਿਪੋਰਟਾਂ ਦੇ ਮੁਤਾਬਕ ਸੋਨੂੰ ਆਪਣੀ ਭੈਣ ਮਾਲਵਿਕਾ ਸੂਦ ਸੱਚਰ ਦੇ ਨਾਲ ਮਿਲਕੇ 1 ਹਜਾਰ ਸਕੂਲੀ ਵਿਦਿਆਰਥਣਾਂ ਨੂੰ ਸਾਈਕਲ ਵੰਡਣਗੇ। ਮੋਗੇ ਅਤੇ ਮੋਗੇ ਦੇ ਨੇੜੇ ਦੇ 40 – 45 ਪਿੰਡਾਂ ਦੀਆਂ ਵਿਦਿਆਰਥਣਾਂ ਨੂੰ ਇਸ ਅਭਿਆਨ ਦੇ ਤਹਿਤ ਸਾਈਕਲ ਮਿਲੇਗਾ। ਹਰ ਕਿਸੇ ਲਈ ਆਪਣਾ ਸ਼ਹਿਰ ਸਭ ਤੋਂ ਪਿਆਰਾ ਹੁੰਦਾ ਹੈ। ਸੋਨੂ ਸੂਦ ਇੰਸਟਾਗਰਾਮ ਸਟੋਰੀ ਉੱਤੇ ਆਪਣੇ ਸ਼ਹਿਰ ਮੋਗੇ ਦੀਆਂ ਤਸਵੀਰ ਸ਼ੇਅਰ ਕਰਕੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਰਹਿੰਦੇ ਹਨ।

8ਵੀੰ ਤੋਂ ਲੈ ਕੇ 12ਵੀਂ ਤੱਕ ਦੀਆਂ੦ ਵਿਦਿਆਰਥਣਾਂ ਨੂੰ ਮਦਦ

ਟਾਈਮਜ਼ ਦੀ ਰਿਪੋਰਟ ਦੇ ਮੁਤਾਬਕ ਠੰਡ ਵਿੱਚ ਸਕੂਲੀ ਬੱਚੀਆਂ ਲਈ ਘਰ ਤੋਂ ਲੰਮੀ ਦੂਰ ਸਫਰ ਕਰਕੇ ਸਕੂਲ ਜਾਣਾ ਬੇਹੱਦ ਮੁਸ਼ਕਲ ਭਰਿਆ ਹੁੰਦਾ ਹੈ। ਇਸ ਲਈ ਸੋਨੂੰ ਸੂਦ ਨੇ ਆਪਣੇ ਹੋਮਟਾਉਨ ਦੀਆਂ 8ਵੀੰ ਕਲਾਸ ਤੋਂ ਲੈ ਕੇ 12ਵੀਂ ਕਲਾਸ ਤੱਕ ਦੀਆਂ ਵਿਦਿਆਰਥਣਾਂ ਨੂੰ ਸਾਈਕਲ ਦੇਣਗੇ ਤਾਂਕਿ ਉਨ੍ਹਾਂ ਨੂੰ ਸਕੂਲ ਜਾਣ ਆਉਣ ਵਿਚ ਮੁਸ਼ਕਲ ਨਾ ਆਵੇ।

Leave a Reply

Your email address will not be published. Required fields are marked *