ਬਚਪਨ ਦੇ ਵਿੱਚ ਹੀ ਬੱਚਿਆਂ ਨੂੰ ਘੜੀ ਤੇ ਟਾਇਮ ਦੇਖਣਾ ਸਿਖਾਇਆ ਜਾਂਦਾ ਹੈ। ਜਦੋਂ ਸ਼ੁਰੂਆਤ ਵਿੱਚ ਘੜੀ ਦੀ ਸੂਈ ਦੇਖਕੇ ਟਾਇਮ ਦੱਸਦੇ ਹਨ ਤਾਂ ਦਿਮਾਗ ਵਿੱਚ ਇਹ ਸਵਾਲ ਜਰੂਰ ਆਉਂਦਾ ਹੈ ਕਿ ਜੇਕਰ 3: 30 ਨੂੰ ਸਾਢੇ ਤਿੰਨ ਅਤੇ 4: 30 ਨੂੰ ਸਾਢੇ ਚਾਰ ਕਹਿੰਦੇ ਹਾਂ ਤਾਂ 1: 30 ਨੂੰ ਡੇਢ ਅਤੇ 2: 30 ਨੂੰ ਢਾਈ ਕਿਉਂ ਕਿਹਾ ਜਾਂਦਾ ਹੈ। ਜੇਕਰ ਕੋਈ ਇਸ ਨੂੰ ਸਾਢੇ ਇੱਕ ਜਾਂ ਸਾਢੇ ਦੋ ਬੋਲ ਦਿੰਦਾ ਹੈ ਤਾਂ ਸਭ ਉਸਦਾ ਮਜਾਕ ਕਿਉਂ ਉਡਾਉਂਦੇ ਹਨ। ਆਓ ਅੱਜ ਅਸੀਂ ਜਾਣਦੇ ਹਾਂ ਇਸ ਦੀ ਵਜ੍ਹਾ ਕੀ ਹੈ।
ਭਾਰਤੀ ਗਿਣਤੀ ਤੋਂ ਆਏ ਨੇ ਇਹ ਸ਼ਬਦ
ਬੋਲੇ ਜਾਂਦੇ ਇਹ ਸਭ ਸ਼ਬਦ ਭਾਰਤੀ ਗਿਣਤੀ ਦੀ ਹੀ ਦੇਣ ਹਨ। ਜਿਸਦੇ ਕਾਰਨ ਬਚਪਨ ਵਿੱਚ ਟਾਇਮ ਦੱਸਣ ਵਿੱਚ ਗਲਤੀ ਹੋ ਜਾਂਦੀ ਸੀ। ਭਾਰਤੀ ਗਿਣਤੀ ਵਿੱਚ ਹੀ ਸਾਢੇ Saadhe ਪੌਣੇ Paune ਸਵਾ Sava ਅਤੇ ਢਾਈ Dhai ਸ਼ਬਦ ਪ੍ਰਚਲਿਤ ਹਨ। ਜਿਨ੍ਹਾਂ ਦਾ ਇਸਤੇਮਾਲ ਵਕਤ ਦੇਖਣ ਵਿੱਚ ਕੀਤਾ ਜਾਂਦਾ ਹੈ। ਇਹ ਸਾਰੇ ਸ਼ਬਦ ਸਮੇਂ ਤੋਂ ਇਲਾਵਾ ਫਰੈਕਸ਼ਨ ਵਿੱਚ ਚੀਜਾਂ ਨੂੰ ਦੱਸਣ ਲਈ ਇਸਤੇਮਾਲ ਹੁੰਦੇ ਹਨ। ਮੀਡੀਆ ਰਿਪੋਰਟਾਂ ਦੇ ਅਨੁਸਾਰ ਇਸ ਵਕਤ ਬੱਚਿਆਂ ਨੂੰ 2, 3, 4, 5 ਦੇ ਪਹਾੜੇ ਯਾਦ ਕਰਵਾਏ ਜਾਂਦੇ ਹਨ ਲੇਕਿਨ ਪਿੱਛਲੀ ਜੈਨਰੇਸ਼ਨ ਨੂੰ ਚੌਥਾਈ, ਸਵਾ, ਪੌਣੇ, ਡੇਢ ਅਤੇ ਢਾਈ ਦੇ ਪਹਾੜੇ ਵੀ ਪੜ੍ਹਾਏ ਜਾਂਦੇ ਸਨ।
ਕੀ ਹੁੰਦੀ ਹੈ ਫਰੈਕਸ਼ਨ ਗਿਣਤੀ…?
Fraction ਫਰੈਕਸ਼ਨ ਹੁੰਦੀ ਹੈ ਕਿਸੇ ਸਾਰੀ ਗਿਣਤੀ ਦੇ ਕਿਸੇ ਭਾਗ ਜਾਂ ਹਿੱਸੇ ਨੂੰ ਦੱਸਣ ਵਾਲੀ ਗਿਣਤੀ ਜਾਣੀ ਦੋ ਪੂਰਨ ਸੰਖਿਆਵਾਂ ਦਾ ਭਾਗਫਲ ਫਰੈਕਸ਼ਨ ਹੈ। ਜਿਵੇਂ 3 ਵਿੱਚ 2 ਭਾਗ ਦਿੱਤੇ ਜੋ ਆਇਆ ਡੇਢ। ਵੱਖ-ਵੱਖ ਦੇਸ਼ਾਂ ਵਿੱਚ ਫਰੈਕਸ਼ਨ ਨੂੰ ਲਿਖਣ ਦੇ ਤਰੀਕੇ ਵੱਖ-ਵੱਖ ਹੁੰਦੇ ਹਨ। ਹਾਲਾਂਕਿ ਭਾਰਤ ਦੀ ਫਰੈਕਸ਼ਨ ਗਿਣਤੀ ਨੂੰ ਕਾਫ਼ੀ ਉੱਨਤ ਮੰਨਿਆ ਜਾਂਦਾ ਹੈ।
ਇਸ ਦੇ ਪਿੱਛੇ ਦਾ ਕਾਰਨ ਇਹ ਹੈ
ਸਮਾਂ ਹਰ ਕਿਸੇ ਲਈ ਬੇਹੱਦ ਜਰੂਰੀ ਹੁੰਦਾ ਹੈ। ਇਸ ਲਈ ਸਿਰਫ ਵਕਤ ਬਚਾਉਣ ਲਈ ਇਨ੍ਹਾਂ ਸ਼ਬਦਾਂ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜਿਵੇਂ ਕਿ ਸਾਢੇ ਇੱਕ ਜਾਂ ਸਾਢੇ ਦੋ ਕਹਿਣ ਨਾਲੋਂ ਜ਼ਿਆਦਾ ਆਸਾਨ ਹੈ ਡੇਢ ਜਾਂ ਢਾਈ ਕਹਿਣਾ। ਛੋਟਿਆਂ ਸ਼ਬਦਾਂ ਦੇ ਵਿੱਚ ਸਭ ਕੁੱਝ ਕਲੀਅਰ ਹੁੰਦਾ ਹੈ। ਜਿਵੇਂ ਜਦੋਂ ਘੜੀ ਵਿੱਚ 4 ਵੱਜ ਕੇ 45 ਮਿੰਟ ਹੁੰਦੇ ਹਨ ਤਾਂ ਉਸ ਨੂੰ ਆਸਨ ਅਤੇ ਘੱਟ ਸ਼ਬਦਾਂ ਵਿੱਚ ਪੌਣੇ ਪੰਜ ਕਹਿ ਦਿੱਤਾ ਜਾਂਦਾ ਹੈ।
ਇਸ ਦਾ ਇਸਤੇਮਾਲ ਜੋਤੀਸ਼ ਵਿਦਿਆ ਵਿੱਚ ਵੀ ਕੀਤਾ ਜਾਂਦਾ ਹੈ
ਫਰੈਕਸ਼ਨ ਦੇ ਇਨ੍ਹਾਂ ਅੰਕਾਂ ਦਾ ਇਸਤੇਮਾਲ ਜੋਤਿਸ਼ ਵਿਦਿਆ ਵਿੱਚ ਵੀ ਕੀਤਾ ਜਾਂਦਾ ਹੈ। ਭਾਰਤ ਵਿੱਚ ਭਾਰ ਅਤੇ ਸਮੇਂ ਨੂੰ ਫਰੈਕਸਨ ਵਿੱਚ ਨਾਪਿਆ ਜਾਂਦਾ ਹੈ। ਇਹ ਕੇਵਲ ਟਾਇਮ ਦੇ ਨਾਲ ਹੀ ਨਹੀਂ। ਸਗੋਂ ਰੁਪਿਆਂ ਪੈਸਿਆਂ ਦੇ ਨਾਲ ਵੀ ਹੈ। ਅਸੀਂ ਗਿਣਤੀ ਵਿੱਚ 150 ਨੂੰ ਡੇਢ ਸੌ ਅਤੇ 250 ਨੂੰ ਢਾਈ ਸੌ ਕਹਿੰਦੇ ਹਾਂ। ਇਸੇ ਤਰ੍ਹਾਂ ਡੇਢ ਕਿੱਲੋ ਢਾਈ ਕਿੱਲੋ ਡੇਢ ਮੀਟਰ ਢਾਈ ਮੀਟਰ ਡੇਢ ਲੀਟਰ ਢਾਈ ਲੀਟਰ ਆਦਿ ਬੋਲਿਆ ਜਾਂਦਾ ਹੈ।