ਗੇਮ ਖੇਡਦੀ ਮਹਿਲਾ ਹੋਈ ਪਾਕਿਸਤਾਨੀ ਦੀ ਦੀਵਾਨੀ, ਘਰੋਂ ਭੱਜ ਕੇ ਪਹੁੰਚੀ ਅਮ੍ਰਿਤਸਰ, ਦੇਖੋ ਪੂਰੀ ਖ਼ਬਰ

Punjab

Smart Phone ਤੇ ਗੇਮ ਖੇਡਣ ਦੀਆਦਤ ਬਹੁਤ ਭੈੜੀ ਹੁੰਦੀ ਹੈ। ਲੂਡੋ ਖੇਡਦਿਆਂ ਖੇਡਦਿਆਂ ਰਾਜਸਥਾਨ ਦੀ ਇੱਕ ਸ਼ਾਦੀ-ਸ਼ੁਦਾ ਮਹਿਲਾ ਇੱਕ ਪਾਕਿਸਤਾਨ ਦੇ ਨਾਗਰਿਕ ਦੇ ਝਾਂਸੇ ਵਿੱਚ ਆ ਗਈ। ਇਹ ਮਹਿਲਾ ਉਸਦੇ ਪ੍ਰੇਮ ਵਿੱਚ ਇੰਨੀ ਜਿਆਦਾ ਦੀਵਾਨੀ ਹੋ ਗਈ ਕਿ ਆਪਣਾ ਵਤਨ ਛੱਡਣ ਤੱਕ ਨੂੰ ਤਿਆਰ ਹੋ ਗਈ। ਮਹਿਲਾ ਲਾਹੌਰ ਵਿੱਚ ਰਹਿੰਦੇ ਪ੍ਰੇਮੀ ਅਲੀ ਨੂੰ ਮਿਲਣ ਲਈ ਰਾਜਸਥਾਨ ਤੋਂ ਸੜਕ ਦੇ ਰਸਤੇ ਦਿੱਲੀ ਹੁੰਦਿਆਂ ਹੋਇਆਂ ਅਮ੍ਰਿਤਸਰ ਪਹੁੰਚ ਗਈ। ਪੋਸਟ ਦੇ ਹੇਠਾਂ ਜਾ ਕੇ ਦੇਖੋ ਵੀਡੀਓ

ਉਹ ਜਿਲਿਆਂਵਾਲੇ ਬਾਗ ਤੋਂ ਅਟਾਰੀ ਲਈ ਆਟੋ ਰਿਕਸ਼ਾ ਫੜਨਾ ਚਾਹੁੰਦੀ ਸੀ। ਲੋਕਾਂ ਤੋਂ ਪੁੱਛ ਰਹੀ ਸੀ ਕਿ ਪਾਕਿਸਤਾਨ ਨੂੰ ਕਿਵੇਂ ਜਾ ਸਕਦੀ ਹੈ। ਉਸ ਦੀਆਂ ਸ਼ੱਕੀ ਗਤੀਵਿਧੀਆਂ ਨੂੰ ਦੇਖ ਕੇ ਕੁਝ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ। ਏ ਸੀ ਪੀ ACP ਮਨਜੀਤ ਸਿੰਘ ਨੇ ਮਹਿਲਾ ਪੁਲਿਸ ਦੇ ਨਾਲ ਇਸ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਉਸ ਦੇ ਪਰਿਵਾਰ ਨੂੰ ਸੂਚਤ ਕਰ ਦਿੱਤਾ ਹੈ।

ਏ ਸੀ ਪੀ ਨੇ ਦੱਸਿਆ ਕਿ ਰਾਜਸਥਾਨ ਦੇ ਧੌਲਪੁਰ ਦੇ ਰਹਿਣ ਵਾਲਾ ਪਰਿਵਾਰ ਜਦੋਂ ਹੀ ਅਮ੍ਰਿਤਸਰ ਪਹੁੰਚਦਾ ਹੈ ਤਾਂ ਇਸ ਮਹਿਲਾ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ। ਫਿਲਹਾਲ ਪੁਲਿਸ ਨੇ ਮਹਿਲਾ ਉੱਤੇ ਕਿਸੇ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ। ਪੁਲਿਸ ਦੇ ਮੁਤਾਬਕ 25 ਸਾਲ ਦੀ ਮਹਿਲਾ ਅਕਸਰ ਹੀ ਮੋਬਾਇਲ ਉੱਤੇ ਲੂਡੋ ਖੇਡਿਆ ਕਰਦੀ ਸੀ। ਤਿੰਨ ਮਹੀਨੇ ਪਹਿਲਾਂ ਉਸ ਦੇ ਮੋਬਾਇਲ ਉੱਤੇ ਲਾਹੌਰ ਪਾਕਿਸਤਾਨ ਦੇ ਵਿੱਚ ਰਹਿਣ ਵਾਲੇ ਅਲੀ ਨੇ ਕਾਲ ਕਰ ਦਿੱਤੀ। ਇਸ ਗੱਲਬਾਤ ਦੇ ਦੌਰਾਨ ਦੋਵਾਂ ਵਿੱਚ ਦੋਸਤੀ ਹੋ ਗਈ ਅਤੇ ਫਿਰ ਇਹ ਦੋਸਤੀ ਪ੍ਰੇਮ ਸਬੰਧ ਵਿੱਚ ਬਦਲ ਗਈ।

ਪਿਆਰ ਵਿੱਚ ਅੰਨ੍ਹੀ ਹੋਕੇ ਢਾਈ ਸਾਲਾਂ ਦੇ ਬੱਚੇ ਨੂੰ ਵੀ ਛੱਡ ਦਿੱਤਾ

ਪਾਕਿਸਤਾਨੀ ਦੇ ਪ੍ਰੇਮ ਚੱਕਰ ਵਿੱਚ ਇਹ ਮਹਿਲਾ ਇੰਨੀ ਅੰਨ੍ਹੀ ਹੋ ਗਈ ਕਿ ਉਸ ਨੇ ਆਪਣੇ ਢਾਈ ਸਾਲ ਦੇ ਬੱਚੇ ਅਤੇ ਪਰਿਵਾਰ ਦੀ ਵੀ ਨਹੀਂ ਸੋਚੀ ਅਤੇ ਅਲੀ ਦੇ ਬੁਲਾਉਣ ਤੇ ਉਹ ਪਾਕਿਸਤਾਨ ਜਾਣ ਦੇ ਲਈ ਤਿਆਰ ਹੋ ਗਈ। ਅਲੀ ਨੇ ਉਸ ਨੂੰ ਦੱਸਿਆ ਸੀ ਕਿ ਪਾਕਿਸਤਾਨ ਜਾਣ ਲਈ ਉਸ ਨੂੰ ਅਮ੍ਰਿਤਸਰ ਆਉਣਾ ਪਵੇਗਾ। ਉੱਥੇ ਜਿਲਿਆਂਵਾਲੇ ਬਾਗ ਤੋਂ ਅਟਾਰੀ ਬਾਰਡਰ ਲਈ ਆਟੋ ਰਿਕਸ਼ੇ ਚਲਦੇ ਹਨ। ਮਹਿਲਾ ਨੇ ਅਜਿਹਾ ਹੀ ਕੀਤਾ ਅਤੇ ਬਸ ਤੋਂ ਦਿੱਲੀ ਦੇ ਰਸਤੇ ਬੁੱਧਵਾਰ ਨੂੰ ਅਮ੍ਰਿਤਸਰ ਪਹੁੰਚ ਗਈ।

ਜਦੋਂ ਇਹ ਮਹਿਲਾ ਜਿਲਿਆਂਵਾਲੇ ਬਾਗ ਵਿੱਚ ਪਾਕਿਸਤਾਨ ਜਾਣ ਲਈ ਲੋਕਾਂ ਤੋਂ ਪੁੱਛਣ ਲੱਗੀ ਤਾਂ ਸਥਾਨਕ ਲੋਕਾਂ ਨੂੰ ਉਸ ਦੀ ਗਤੀਵਿਧੀਆਂ ਸ਼ੱਕੀ ਲੱਗੀਆਂ ਅਤੇ ਉਨ੍ਹਾਂ ਨੇ ਪੁਲਿਸ ਨੂੰ ਸਾਰੀ ਜਾਣਕਾਰੀ ਦਿੱਤੀ। ਕੁੱਝ ਹੀ ਦੇਰ ਵਿੱਚ ਏ ਸੀ ਪੀ ਮਨਜੀਤ ਸਿੰਘ ਮਹਿਲਾ ਪੁਲਿਸ ਕਰਮਚਾਰੀਆਂ ਦੇ ਨਾਲ ਜਲਿਆਂਵਾਲਾ ਬਾਗ ਪਹੁੰਚ ਗਏ ਅਤੇ ਉਸ ਮਹਿਲਾ ਨੂੰ ਹਿਰਾਸਤ ਵਿੱਚ ਲੈ ਕੇ ਥਾਣੇ ਲੈ ਗਏ।

ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ 

Leave a Reply

Your email address will not be published. Required fields are marked *