ਰੋਂਦੀ ਵਿਲਕਦੀ ਹੋਈ ਹਰਪ੍ਰੀਤ ਸਿੰਘ ਦੀ ਮਾਂ ਨੇ ਕਿਹਾ ਕਿ ਕੁੱਝ ਦਿਨ ਪਹਿਲਾਂ ਹੀ ਹਰਪ੍ਰੀਤ ਘਰੋਂ ਸਕੂਲ ਲਈ ਨਿਕਲਿਆ ਤਾਂ ਕਿਹਾ ਕਿ ਹੁਣ ਅਸੀਂ 3 ਮਹੀਨੇ ਬਾਅਦ ਹੀ ਆਵਾਂਗੇ। ਜਿਸ ਉੱਤੇ ਮਾਂ ਨੇ ਕਿਹਾ ਕਿ ਖੂਬ ਪੜ੍ਹਾਈ ਕਰਕੇ ਤੂੰ ਵੱਡਾ ਅਫਸਰ ਬਣੇ ਮੇਰੀ ਇਹੀ ਇੱਛਾ ਹੈ। ਮਾਂ ਨੇ ਦੱਸਿਆ ਕਿ ਹਰਪ੍ਰੀਤ ਸਿੰਘ ਦੇ ਪਿਤਾ ਇੰਗਲੈਂਡ ਵਿੱਚ ਹਨ। ਰੋਦੀ ਹੋਈ ਹਰਪ੍ਰੀਤ ਸਿੰਘ ਦੀ ਭੈਣ ਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਆਪਣੇ ਭਰਾ ਨੂੰ ਡਾਕਟਰ ਬਣਾਉਣਾ ਚਾਹੁੰਦੀ ਸੀ ਲੇਕਿਨ ਸਾਰੇ ਸਪਨੇ ਟੁੱਟ ਕੇ ਚੂਰ ਹੋ ਗਏ।
ਪੰਜਾਬ ਵਿਚ ਪਠਾਨਕੋਟ ਦੇ ਐਮਸੀਐਸ MCS ਸਕੂਲ ਵਿੱਚ ਇੱਕ ਦਸਵੀਂ ਕਲਾਸ ਦੇ ਵਿਦਿਆਰਥੀ ਦੀ ਲਾਸ਼ ਬਾਥਰੂਮ ਵਿੱਚ ਮਿਲਣ ਕਾਰਨ ਸਨਸਨੀ ਫੈਲ ਗਈ। ਜਦੋਂ ਪਰਿਵਾਰਕ ਮੈਂਬਰਾਂ ਨੂੰ ਵਿਦਿਆਰਥੀ ਦੀ ਮੌਤ ਦੀ ਖ਼ਬਰ ਮਿਲੀ ਤਾਂ ਸਕੂਲ ਪਹੁੰਚੇ ਅਤੇ ਭੰਨਤੋੜ ਕੀਤੀ। ਥਾਣਾ ਸ਼ਾਹਪੁਰਕੰਡੀ ਦੀ ਪੁਲਿਸ ਜਾਂਚ ਪੜਤਾਲ ਵਿੱਚ ਲੱਗੀ ਹੋਈ ਹੈ। ਇਸ ਮ੍ਰਿਤਕ ਵਿਦਿਆਰਥੀ ਦੀ ਪਹਿਚਾਣ ਹਰਪ੍ਰੀਤ ਸਿੰਘ ਵਾਸੀ ਪਿੰਡ ਝੰਡਾ ਲੁਬਾਨਾ ਜਿਲ੍ਹਾ ਗੁਰਦਾਸਪੁਰ ਦੇ ਤੌਰ ਉੱਤੇ ਹੋਈ ਹੈ।
ਥਾਣਾ ਸ਼ਾਹਪੁਰਕੰਡੀ ਦੀ ਪੁਲਿਸ ਜਾਂਚ ਕਰ ਰਹੀ ਹੈ। ਪਰਿਵਾਰ ਸਕੂਲ ਪ੍ਰਬੰਧਕਾਂ ਉੱਤੇ ਕਾਰਵਾਈ ਦੀ ਮੰਗ ਉੱਤੇ ਅੜਿਆ ਹੋਇਆ ਹੈ। ਤੁਹਾਨੂੰ ਦੱਸ ਦੇਈਏ ਕਿ ਹਰਪ੍ਰੀਤ ਸਿੰਘ ਸਕੂਲ ਦੇ ਹੋਸਟਲ ਵਿੱਚ ਰਹਿੰਦਾ ਸੀ। ਹਰਪ੍ਰੀਤ ਸਿੰਘ ਦੇ ਨਾਲ ਹੀ ਉਸ ਦੀ ਜੁੜਵਾ ਭੈਣ ਮਨਪ੍ਰੀਤ ਕੌਰ ਵੀ ਰਹਿੰਦੀ ਸੀ। ਬੁੱਧਵਾਰ ਦੀ ਰਾਤ ਨੂੰ ਕਰੀਬ ਸਵਾ 11 ਵਜੇ ਹਰਪ੍ਰੀਤ ਸਿੰਘ ਦਾ ਮ੍ਰਿਤਕ ਸਰੀਰ ਹੋਸਟਲ ਦੇ ਬਾਥਰੂਮ ਵਿੱਚ ਫਾਹੇ ਨਾਲ ਲਟਕਦਾ ਮਿਲਿਆ। ਜਿਸ ਤੋਂ ਬਾਅਦ ਸਕੂਲ ਪ੍ਰਬੰਧਕਾਂ ਨੇ ਸ਼ਾਹਪੁਰਕੰਡੀ ਪੁਲਿਸ ਨੂੰ ਸੂਚਨਾ ਦਿੱਤੀ ।
ਗੁਰਦਾਸਪੁਰ ਤੋਂ ਪਹੁੰਚੇ ਪਰਵਾਰਿਕ ਮੈਬਰਾਂ ਨੇ ਸਕੂਲ ਪ੍ਰਬੰਧਕਾਂ ਉੱਤੇ ਹਰਪ੍ਰੀਤ ਸਿੰਘ ਦੀ ਹੱਤਿਆ ਕਰ ਕੇ ਲਾਸ਼ ਨੂੰ ਲਮਕਾਉਣ ਦੇ ਇਲਜ਼ਾਮ ਲਾਏ ਅਤੇ ਜਮਕੇ ਭੰਨਤੋੜ ਕੀਤੀ। ਮ੍ਰਿਤਕ ਦੀ ਮਾਂ ਸਰਨਜੀਤ ਕੌਰ ਨੇ ਇਲਜ਼ਾਮ ਲਾਇਆ ਕਿ ਰਾਤ ਨੂੰ ਹਰਪ੍ਰੀਤ ਸਿੰਘ ਦੀ ਮੌਤ ਹੋਈ ਤਾਂ ਉਨ੍ਹਾਂ ਨੂੰ ਉਦੋਂ ਕਿਉਂ ਨਹੀਂ ਦੱਸਿਆ ਗਿਆ। ਸਕੂਲ ਪ੍ਰਬੰਧਕਾਂ ਨੇ ਪਰਿਵਾਰ ਅਤੇ ਹੋਸਟਲ ਵਿੱਚ ਰਹਿੰਦੀ ਉਸ ਦੀ ਭੈਣ ਤੋਂ ਵੀ ਇਸ ਮਾਮਲੇ ਨੂੰ ਲੁੱਕਾ ਕੇ ਰੱਖਿਆ। ਘਟਨਾ ਦੇ 10 ਘੰਟਿਆਂ ਬਾਅਦ ਉਨ੍ਹਾਂ ਨੂੰ ਥਾਣੇ ਤੋਂ ਫੋਨ ਆਇਆ ਕਿ ਹਰਪ੍ਰੀਤ ਸਿੰਘ ਨੂੰ ਸੱਟ ਲੱਗੀ ਹੈ। ਉਸ ਨੂੰ ਆ ਕੇ ਲੈ ਜਾਓ। ਮਾਂ ਨੇ ਇਲਜ਼ਾਮ ਲਾਇਆ ਕਿ ਸਕੂਲ ਵਿੱਚ ਉਸ ਦੀ ਹੱਤਿਆ ਕਰਨ ਤੋਂ ਬਾਅਦ ਆਤਮਹੱਤਿਆ ਦਿਖਾਉਣ ਲਈ ਲਾਸ਼ ਨੂੰ ਫਾਹੇ ਉਤੇ ਲਟਕਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਉੱਤੇ ਹੱਤਿਆ ਦੇ ਮਾਮਲੇ ਨੂੰ ਦਰਜ ਕਰਿਆ ਜਾਵੇ।
ਸਾਰੇ ਹੋਸਟਲ ਦੇ CCTV ਸੀਸੀਟੀਵੀ ਫੁਟੇਜ ਪੁਲਿਸ ਨੇ ਆਪਣੇ ਕਬਜੇ ਵਿੱਚ ਲਈ
ਇਸ ਮੌਕੇ ਉੱਤੇ ਪਹੁੰਚੇ ਸ਼ਾਹਪੁਰਕੰਡੀ ਥਾਣਾ ਇੰਚਾਰਜ ਨੇ ਸਕੂਲ ਹੋਸਟਲ ਦੇ ਸਾਰੇ ਸੀਸੀਟੀਵੀ ਫੁਟੇਜ ਆਪਣੇ ਕੱਬਜਾ ਵਿੱਚ ਲੈ ਲਈ ਹੈ। ਡੀ ਐਸ ਪੀ DSP ਧਾਰ ਰਵਿੰਦਰ ਰੂਬੀ ਨੇ ਦੱਸਿਆ ਕਿ ਸੀਸੀਟੀਵੀ ਦੇ ਅਨੁਸਾਰ ਹਰਪ੍ਰੀਤ ਸਿੰਘ ਇਕੱਲਾ ਬਾਥਰੂਮ ਦੇ ਵੱਲ ਜਾਂਦਾ ਦਿਖਾਈ ਦੇ ਰਿਹਾ ਹੈ। ਲਾਸ਼ ਨੂੰ ਪੋਸਟਮਾਰਟਮ ਦੇ ਲਈ ਭੇਜ ਦਿੱਤਾ ਗਿਆ ਹੈ । ਜਾਂਚ ਅਤੇ ਪਰਿਵਾਰ ਦੇ ਬਿਆਨ ਦੇ ਆਧਾਰ ਉੱਤੇ ਮਾਮਲੇ ਨੂੰ ਦਰਜ ਕੀਤਾ ਜਾਵੇਗਾ।