ਪੰਜਾਬ ਵਿਚ ਜਿਲ੍ਹਾ ਤਰਨਤਾਰਨ ਦਾ ਪੱਟੀ ਇਲਾਕਾ ਮੁਲਜਮਾਂ ਦਾ ਗੜ ਬਣਿਆ ਹੋਇਆ ਹੈ। ਇਥੇ ਬੈਂਕ ਆਫ ਬੜੌਦਾ ਵਿੱਚ ਹੋਈ ਲੁੱਟ ਤੋਂ ਤੀਸਰੇ ਦਿਨ ਪਿਛੋਂ ਵੀਰਵਾਰ ਨੂੰ ਪਿੰਡ ਕੈਰੋਂ ਦੇ ਵਿੱਚ 108 ਐਬੁਲੈਂਸ ਦੇ ਡਰਾਈਵਰ ਗੁਰਲਾਲ ਸਿੰਘ ਉਰਫ ਲਾਲੀ ਦੀ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਹੈ। ਹੱਤਿਆ ਕਰਨ ਤੋਂ ਬਾਅਦ ਆਰੋਪੀ ਫਰਾਰ ਹੋ ਗਏ। ਪੁਲਿਸ ਵਲੋਂ ਲਾਸ਼ ਨੂੰ ਆਪਣੇ ਕਬਜੇ ਵਿੱਚ ਲੈ ਕੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲੇ ਨੂੰ ਦਰਜ ਕੀਤਾ ਗਿਆ ਹੈ। ਨੀਚੇ ਜਾ ਕੇ ਦੇਖੋ ਵੀਡੀਓ ਰਿਪੋਰਟ
ਹਲਕਾ ਪੱਟੀ ਦੇ ਪਿੰਡ ਕੈਰੋਂ ਸਥਿਤ ਹਸਪਤਾਲ ਦੇ ਸਾਹਮਣੇ ਗੁਰੂ ਰਾਮਦਾਸ ਮੈਡੀਕਲ ਸਟੋਰ ਚਲਾਉਣ ਵਾਲੇ ਗੁਰਲਾਲ ਸਿੰਘ ਉਰਫ ਲਾਲੀ ਉਮਰ 23 ਸਾਲ ਦੇ ਉੱਤੇ ਵੀਰਵਾਰ ਦੀ ਸ਼ਾਮ ਨੂੰ ਤਕਰੀਬਨ ਛੇ ਕੁ ਵਜੇ ਮੋਟਰਸਾਈਕਲ ਤੇ ਸਵਾਰ ਦੋ ਨੌਜਵਾਨਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਮ੍ਰਿਤਕ ਗੁਰਲਾਲ ਸਿੰਘ ਲਾਲੀ 108 ਐਬੁਲੈਂਸ ਉੱਤੇ ਬਤੋਰ ਡਰਾਈਵਰ ਦੀ ਨੌਕਰੀ ਕਰਦਾ ਸੀ। ਕੁੱਝ ਦਿਨਾਂ ਤੋਂ ਲਾਲੀ ਦਾ ਰੌਲਾ ਚਲਦਾ ਆ ਰਿਹਾ ਸੀ। ਸ਼ਾਮ ਨੂੰ ਕਰੀਬ ਛੇ ਵਜੇ ਲਾਲੀ ਆਪਣੇ ਮੈਡੀਕਲ ਸਟੋਰ ਤੇ ਪਹੁੰਚਿਆ। ਉੱਥੇ ਪਹੁੰਚਦੇ ਹੀ ਲਾਲੀ ਫੋਨ ਤੇ ਆਪਣੇ ਦੋਸਤਾਂ ਨੂੰ ਜਲਦੀ ਆਉਣ ਲਈ ਆਖ ਰਿਹਾ ਸੀ ਕਿ ਉਸਦਾ ਕਿਸੇ ਦੇ ਨਾਲ ਝਗੜਾ ਹੋਇਆ ਹੈ ਅਤੇ ਉਸ ਦੀ ਜਾਨ ਨੂੰ ਖ਼ਤਰਾ ਹੈ। ਇਨ੍ਹੇ ਵਿੱਚ ਮੋਟਰਸਾਈਕਲ ਉੱਤੇ ਦੋ ਨੌਜਵਾਨ ਆਏ ਅਤੇ ਗੁਰਲਾਲ ਸਿੰਘ ਉੱਤੇ ਪਿਸਟਲ ਨਾਲ ਗੋਲੀਆਂ ਚਲਾਈਆਂ। ਲਾਲੀ ਨੂੰ ਤੁਰੰਤ ਹੀ ਹਸਪਤਾਲ ਲੈ ਕੇ ਜਾਇਆ ਗਿਆ। ਪਰ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਗਿਆ।
CCTV ਫੁਟੇਜ ਖੰਗਾਲੇ ਜਾ ਰਹੇ ਹਨ DSP
DSP ਸਭ ਡਿਵੀਜਨ ਪੱਟੀ ਮਨਿਦਰਪਾਲ ਸਿੰਘ ਨੇ ਦੱਸਿਆ ਹੈ ਕਿ ਵਾਰਦਾਤ ਵਾਲੀ ਜਗ੍ਹਾ ਦੇ ਨੇੜੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਲਾਲੀ ਦੇ ਮੋਬਾਇਲ ਕਾਲ ਦੀ ਡਿਟੇਲ ਨੂੰ ਦੇਖਿਆ ਜਾ ਰਿਹਾ ਹੈ। ਹੱਤਿਆ ਦੇ ਆਰੋਪੀ ਕੌਣ ਸਨ ਅਤੇ ਹੱਤਿਆ ਕਰਨ ਦੇ ਕੀ ਕਾਰਨ ਹਨ ਛੇਤੀ ਪਤਾ ਲਗਾ ਲਿਆ ਜਾਵੇਗਾ। ਬਰੀਕੀ ਨਾਲ ਜਾਂਚ ਪੜਤਾਲ ਚੱਲ ਰਹੀ ਹੈ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ