ਪੰਜਾਬ ਵਿਚ ਜਿਲ੍ਹਾ ਅੰਮ੍ਰਿਤਸਰ ਦੇ ਬਟਾਲਾ ਨੇੜੇ ਸ਼ੁੱਕਰਵਾਰ ਰਾਤ ਤੋਂ ਸ਼ੁਰੂ ਹੋਏ ਮੀਂਹ ਦੇ ਕਾਰਨ ਬਟਾਲਾ ਰੋਡ ਜਵਾਹਰ ਨਗਰ ਇਲਾਕੇ ਵਿੱਚ ਸ਼ਨੀਵਾਰ ਸ਼ਾਮ ਨੂੰ ਇੱਕ ਘਰ ਦੀ ਛੱਤ ਡਿੱਗ ਪਈ। ਇਸ ਕਾਰਨ 17 ਸਾਲ ਦੇ ਸ਼ਹਨਾਜ ਸਿੰਘ ਦੀ ਮਲਬੇ ਦੇ ਹੇਠਾਂ ਦੱਬਕੇ ਮੌਤ ਹੋ ਗਈ। ਛੱਤ ਡਿੱਗਣ ਦੀ ਅਵਾਜ ਸੁਣਕੇ ਤੁਰੰਤ ਹੀ ਨੇੜੇ ਦੇ ਲੋਕ ਇੱਕਠੇ ਹੋ ਗਏ ਅਤੇ ਮਲਬੇ ਨੂੰ ਹਟਾਉਣ ਦੀ ਕੋਸ਼ਿਸ਼ ਵਿੱਚ ਲੱਗ ਗਏ। ਮਾਰੇ ਗਏ ਨੌਜਵਾਨ ਦੀ ਮਾਂ ਕੈਲਾਸ਼ ਕੌਰ ਵੀ ਮਲਬੇ ਦੇ ਹੇਠਾਂ ਦੱਬ ਗਈ ਸੀ। ਪਰ ਉਸ ਦਾ ਚਿਹਰਾ ਬਾਹਰ ਵਿਖਾਈ ਦੇ ਰਿਹਾ ਸੀ ਜਿਸ ਕਾਰਨ ਬਚਾਅ ਵਿੱਚ ਲੱਗੇ ਹੋਏ ਲੋਕਾਂ ਨੇ ਤੁਰੰਤ ਮਲਬੇ ਨੂੰ ਹਟਾ ਕੇ ਕੈਲਾਸ਼ ਕੌਰ ਨੂੰ ਬਾਹਰ ਕੱਢ ਲਿਆ ਅਤੇ ਹਸਪਤਾਲ ਲੈ ਗਏ।
ਸਮੇਂ ਸਿਰ ਹਸਪਤਾਲ ਪਹੁੰਚਾਉਣ ਅਤੇ ਡਾਕਟਰੀ ਮਦਦ ਮਿਲਣ ਦੇ ਕਾਰਨ ਉਸ ਦੀ ਜਾਨ ਬਚਾਈ ਜਾ ਸਕੀ। ਉਥੇ ਹੀ ਲਗਾਤਾਰ ਬਚਾਅ ਕਾਰਜ ਵਿੱਚ ਲੱਗੇ ਲੋਕਾਂ ਨੇ ਤਕਰੀਬਨ ਅੱਧੇ ਘੰਟੇ ਦੀ ਮਿਹਨਤ ਤੋਂ ਬਾਅਦ ਮਲਬੇ ਹੇਠਾਂ ਆਏ ਨੌਜਵਾਨ ਨੂੰ ਵੀ ਬਾਹਰ ਕੱਢ ਲਿਆ। ਹਸਪਤਾਲ ਲੈ ਕੇ ਜਾਣ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਥਾਣਾ ਸਦਰ ਦੀ ਪੁਲਿਸ ਮੌਕੇ ਉੱਤੇ ਪਹੁੰਚੀ ਅਤੇ ਕਾਰਵਾਈ ਕਰਦਿਆਂ ਹੋਇਆਂ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
ਇਸ ਘਟਨਾ ਬਾਰੇ ਹਸਪਤਾਲ ਵਿੱਚ ਦਾਖਲ ਕੈਲਾਸ਼ ਕੌਰ ਨੇ ਦੱਸਿਆ ਕਿ ਉਹ ਚਾਰ ਮਹੀਨੇ ਪਹਿਲਾਂ ਹੀ ਜਵਾਹਰ ਨਗਰ ਇਲਾਕੇ ਵਿੱਚ ਕਿਰਾਏ ਦੇ ਘਰ ਵਿੱਚ ਰਹਿਣ ਲਈ ਆਈ ਸੀ। ਉਸ ਨੇ ਦੱਸਿਆ ਕਿ ਰਾਤ ਤੋਂ ਹੀ ਮੀਂਹ ਸ਼ੁਰੂ ਹੋ ਗਿਆ। ਸ਼ਨੀਵਾਰ ਦੀ ਸਵੇਰੇ ਘਰ ਦੀ ਛੱਤ ਤੋਂ ਪਾਣੀ ਚੋਣ ਲੱਗਿਆ। ਪਾਣੀ ਟਪਕਣ ਕਾਰਨ ਪਰਿਵਾਰ ਦੇ ਸਾਰੇ ਮੈਬਰਾਂ ਦਾ ਇਥੇ ਸੌਂ ਜਾਣਾ ਮੁਸ਼ਕਲ ਸੀ। ਇਸ ਕਰਕੇ ਛੋਟੇ ਬੱਚੇ ਉਨ੍ਹਾਂ ਦੇ ਭਰਾ ਦੇ ਘਰ ਚਲੇ ਗਏ। ਉਹ ਆਪਣੇ ਬੇਟੇ ਸ਼ਹਨਾਜ ਦੇ ਨਾਲ ਘਰ ਵਿਚ ਸੀ। ਦੁਪਹਿਰ ਦੇ ਸਮੇਂ ਬੇਟੇ ਨੇ ਕਿਹਾ ਕਿ ਚਾਹ ਬਣੇ ਦਿਓ ਇਸ ਉੱਤੇ ਉਨ੍ਹਾਂ ਨੇ ਕਿਹਾ ਕਿ ਮੈਨੂੰ ਬੁਖਾਰ ਲੱਗ ਰਿਹਾ ਹੈ। ਥੋੜ੍ਹੀ ਦੇਰ ਬਾਅਦ ਬਣਾ ਦੇਵਾਂਗੀ ਇੰਨੀ ਗੱਲ ਕਹਿੰਦਿਆਂ ਹੀ ਛੱਤ ਡਿੱਗ ਗਈ ਅਤੇ ਉਸ ਨੂੰ ਕੁੱਝ ਸਮਝ ਨਹੀਂ ਆਇਆ। ਜਦੋਂ ਹੋਸ਼ ਆਇਆ ਤਾਂ ਦੇਖਿਆ ਕਿ ਲੋਕ ਉਸ ਨੂੰ ਮਲਬੇ ਵਿਚੋਂ ਕੱਢ ਕੇ ਲਿਜਾ ਰਹੇ ਸਨ।
ਨੀਚੇ ਦੇਖੋ ਇਸ ਖ਼ਬਰ ਨਾਲ ਜੁੜੀ ਹੋਈ ਵੀਡੀਓ ਰਿਪੋਰਟ